ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 753ਵਾਂ ਪ੍ਰਕਾਸ਼ ਪੁਰਬ ਮਨਾਇਆ
ਮੰਡੀ ਗੋਬਿੰਦਗੜ੍ਹ, 17 ਦਸੰਬਰ (ਮਨੋਜ ਭੱਲਾ) : ਸ਼੍ਰੋਮਣੀ ਸੰਤ ਬਾਬਾ ਨਾਮਦੇਵ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ (ਰਜਿ) ਵੱਲੋਂ ਬਾਬਾ ਨਾਮਦੇਵ ਜੀ ਦਾ 753ਵਾਂ ਪ੍ਰਕਾਸ਼ ਪੁਰਬ ਸ਼੍ਰੋਮਣੀ ਸੰਤ ਬਾਬਾ ਨਾਮਦੇਵ ਭਵਨ ਮੰਡੀ ਗੋਬਿੰਦਗੜ੍ਹ ਵਿੱਚ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਇਸ ਦੌਰਾਨ ਜਸ਼ਨਪ੍ਰੀਤ ਸਿੰਘ ਨਿੱਜਰ ਅਤੇ ਏਕਮਕਾਰ ਸਿੰਘ ਨਿੱਜਰ ਕੀਰਤਨੀ ਜੱਥੇ ਵਲੋਂ ਬਾਬਾਨਾਮਦੇਵ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਦੱਸਿਆ। ਇਸ ਮੌਕੇ ਮੁੱਖ ਮਹਿਮਾਨ ਹਲਕਾ ਅਮਲੋਹ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਵਿਸੇਸ਼ ਮਹਿਮਾਨ ਮੰਡੀ ਗੋਬਿੰਦਗੜ੍ਹ ਨਗਰ ਕੋਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਉੱਪ – ਪ੍ਰਧਾਨ ਅਸ਼ੋਕ ਸ਼ਰਮਾ ਨੇ ਉਪਸਥਿਤ ਹੋਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
- Advertisement -
विज्ञापन बॉक्स (विज्ञापन देने के लिए संपर्क करें)
ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਗੁਰਦੇਵ ਸਿੰਘ ਮਰਜਾਰਾ, ਭਜਨ ਸਿੰਘ ( ਸਾਬਕਾ ਤਹਿਸੀਲਦਾਰ), ਹਰਚੰਦ ਸਿੰਘ ਰਤਨ, ਸੁਰਜੀਤ ਸਿੰਘ ਮਰਜਾਰਾ ਅਤੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਵਲੋਂ ਜੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਚੈਰੀਟੇਬਲ ਦੇ ਅਹੁਦੇਦਾਰਾਂ ਵਲੋਂ ਆਏ ਹੋਏ ਵਿਸੇਸ਼ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ ।
- Advertisement -
विज्ञापन बॉक्स (विज्ञापन देने के लिए संपर्क करें)
ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਹਾਜਰੀ ਵਿੱਚ ਬਾਬਾ ਨਾਮਦੇਵ ਭਵਨ ਵਿੱਖੇ ਨਤਮਸਤਕ ਹੋਣ ਲਈ ਪਹੁੰਚੀਆਂ। ਸੰਗਤਾਂ ਦੇ ਆਉਣ ਜਾਣ ਲਈ ਫ੍ਰੀ ਟੈਂਪੂ ਸੇਵਾ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ । ਇਸ ਮੌਕੇ ਸ਼੍ਰੀ ਨੈਨਾ ਦੇਵੀ ਸੇਵਾ ਦਲ ਦੇ ਮੈਂਬਰਾਂ ਵਲੋਂ ਜੋੜੇ ਸੰਭਾਲਣ ਦੀ ਸੇਵਾ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿਚ ਸ਼ਰਧਾਲੂਆਂ ਲਈ ਰੋਟੀ, ਪਕੌੜੇ ਅਤੇ ਚਾਹ ਲੰਗਰ ਲਗਾਇਆ ਗਿਆ।ਇਸ ਮੌਕੇ ਉਪ – ਪ੍ਰਧਾਨ ਕ੍ਰਿਸ਼ਨ ਮੋਹਲ, ਸੈਕਟਰੀ ਵਰਿੰਦਰ ਸਿੰਘ ਪੁਰਵਾ, ਕੈਸ਼ੀਅਰ ਦਰਸ਼ਨ ਮੋਹਲ, ਦਵਿੰਦਰ ਸਿੰਘ ਬੱਟੂ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਫਰਵਾਹਾ, ਅਮੀ ਚੰਦ ਭੱਟ, ਸਟੇਜ ਸਕੱਤਰ ਬੀਰ ਦਵਿੰਦਰ ਸਿੰਘ ਜੱਸਲ, ਪਰਸ਼ੋਤਮ ਲਾਲ ਮੋਹਲ, ਬਲਵੀਰ ਸਿੰਘ ਮੋਹਲ, ਹਰੀ ਸਿੰਘ ਕੈਂਥ (ਪੰਜਾਬ ਟੈਂਟ ਵਾਲੇ), ਜਗਜੀਤ ਸਿੰਘ ਬੇਦੀ,ਰਾਜਿੰਦਰ ਸਿੰਘ ਬੇਦੀ, ਮਨਪ੍ਰੀਤ ਸਿੰਘ, ਮੁਕੰਦੀ ਲਾਲ, ਗੁਰਸ਼ਰਨ ਸਿੰਘ ਬੇਦੀ ਆਦਿ ਹਾਜਰ ਸਨ।