21ਵੀਂ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਖ਼ਾਲਸਾ ਸਕੂਲ ‘ਚ 3 ਦਸੰਬਰ ਨੂੰ ਹੋਵੇਗੀ-ਅਮਰੀਕ ਸਿੰਘ
ਮੰਡੀ ਗੋਬਿੰਦਗੜ੍ਹ,25 ਨਵੰਬਰ (ਮਨੋਜ ਭੱਲਾ )-ਗੋਬਿੰਦਗੜ੍ਹ ਵਾਕਰਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ 3 ਦਸੰਬਰ ਨੂੰ ਖਾਲਸਾ ਸਕੂਲ ਦੇ ਖੇਡ ਮੈਦਾਨ ਵਿਚ 21ਵੀਂ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਵਾਕਰਜ਼ ਕਲੱਬ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਅਮਰੀਕ ਸਿੰਘ ਬਿਜਲੀ ਬੋਰਡ ਦੀ ਪ੍ਰਧਾਨਗੀ ਹੇਠ ਮਹਾਰਾਜਾ ਅਗਰਸੈਨ ਪਾਰਕ ਵਿਚ ਹੋਈ।ਜਿਸ ਦੌਰਾਨ ਚੈਂਪੀਅਨਸ਼ਿਪ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ
ਕਰਨ ਦੇ ਮੰਤਵ ਨਾਲ ਗੋਬਿੰਦਗੜ੍ਹ ਵਾਕਰਜ਼ ਕਲੱਬ ਵਲੋਂ ਸਾਲਾਨਾ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਤਾਂ ਜੋ ਚੰਗੇ, ਨਰੋਏ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਹੋ ਸਕੇ। ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਖ਼ਾਲਸਾ ਸਕੂਲ ਦੇ ਖੇਡ ਮੈਦਾਨ ਵਿਚ ਹੋਣ ਵਾਲੀ ਅਥਲੈਟਿਕ ਚੈਂਪੀਅਨਸ਼ਿਪ ਵਿਚ 35 ਤੋਂ ਲੈ ਕੇ 80 ਸਾਲ ਉਮਰ ਤੱਕ ਮਰਦ ਤੇ ਔਰਤਾਂ ਹਿੱਸਾ ਲੈ ਸਕਣਗੇ ਅਤੇ ਖਿਡਾਰੀ ਆਪਣੀ ਉਮਰ ਦੇ ਸਬੂਤ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਇਸ ਖੇਡ ਮੇਲੇ ‘ਚ ਸਪੈਸ਼ਲ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂਕਿ ਸਾਹਿਲ ਗਰਗ (ਵਿੱਕੀ – ਗਰਗ ਪਲੇਟ ਵਾਲੇ) ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਹਰਿੰਦਰ ਸਿੰਘ ਭਾਂਬਰੀ, ਅਰਵਿੰਦ ਸਿੰਗਲਾ ਕੌਂਸਲਰ, ਰਾਹੁਲ ਸੋਫਤ ਸਾਬਕਾ ਕੌਂਸਲਰ, ਸੰਜੀਵ ਕੁਮਾਰ ਬਾਂਸਲ, ਰਾਜੀਵ ਬਾਂਸਲ, ਬਲਦੇਵ ਹਸੀਜਾ , ਅਮਰੀਕ ਸਿੰਘ ਮੰਡੇਰ , ਅਨੰਦ ਪਨੇਸਰ , ਪਰਮਜੀਤ ਸੋਹਲ ਵਿਸ਼ੇਸ਼ ਮਹਿਮਾਨ ਵਜੋਂ ਖੇਡ ਮੇਲੇ ਵਿਚ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿਚ ਅਥਲੈਟਿਕ ਚੈਂਪੀਅਨਸ਼ਿਪ ਕਲੱਬ ਦੇ ਚੇਅਰਮੈਨ ਪਰਮਜੀਤ ਭੱਟੀ, ਅਮਰੀਕ ਸਿੰਘ (ਬਿਜਲੀ ਬੋਰਡ ਪ੍ਰਧਾਨ) ਕ੍ਰਿਸ਼ਨ ਗੋਪਾਲ ਜਨਰਲ ਸਕੱਤਰ, ਬਲਵਿੰਦਰ ਸਿੰਘ ਬਬਲਾ ਖ਼ਜ਼ਾਨਚੀ, ਡਾ. ਬਲਜੀਤ ਸਿੰਘ ਸੇਵਾ ਮੁਕਤ ਸਿਵਲ ਸਰਜਨ, ਪ੍ਰਵੀਨ ਸ਼ਰਮਾ, ਪ੍ਰੋ. ਮੇਹਰ ਚੰਦ ਸਲਾਹਕਾਰ ਤੋਂ ਇਲਾਵਾ ਹੋਰ ਮੈਂਬਰ ਵੀ ਸ਼ਾਮਿਲ ਸਨ।
- Advertisement -
विज्ञापन बॉक्स (विज्ञापन देने के लिए संपर्क करें)