ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਸਮਾਜਸੇਵੀ ਕਾਰਜ ਸਲਾਘਾਯੋਗ : ਐਸ.ਪੀ ਰਮਿੰਦਰ ਸਿੰਘ
ਭਿਆਨਕ ਬਿਮਾਰੀਆਂ ਤੋ ਪੀੜਤ 8 ਲੋੜਬੰਦਾਂ ਨੂੰ ਮਾਲੀ ਮੱਦਦ ਦਿੱਤੀ
ਮੰਡੀ ਗੋਬਿੰਦਗੜ੍ਹ ,25ਨਵੰਬਰ ( ਮਨੋਜ ਭੱਲਾ ) ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋ ਲੋੜਬੰਦ ਮਰੀਜਾਂ ਨੂੰ ਮਾਲੀ ਮੱਦਦ ਦੇਣ ਲਈ ਸੁਸਾਇਟੀ ਦੇ ਬ੍ਰਾਚ ਦਫਤਰ ਨੇੜੇ ਲਾਲ ਬੱਤੀ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਰਦਾਰ ਰਮਿੰਦਰ ਸਿੰਘ (ਐਸ.ਪੀ.ਹੈਡਕੁਆਟਰ) ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਸ਼ੇਸ ਤੋਰ ਤੇ ਪਹੁੰਚੇ। ਉੱਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋੜਬੰਦਾ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ । ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਆਪਣੇ ਮੈਂਬਰਾਂ ਦੁਆਰਾ ਦਿੱਤੇ ਗਏ ਦਸਬੰਧ ਨਾਲ ਹੀ ਸਮੇ ਸਮੇ ਤੇ ਸਮਾਜ ਅੰਦਰ ਰਹਿਦੇ ਲੋੜਵੰਦਾਂ− ਬੇਸਹਾਰਾ− ਦੁਖੀਆਂ ਗਰੀਬਾਂ ਦੀ ਨਿਰਸਵਾਰਥ ਮੱਦਦ ਕਰਨਾ ਹਮੇਸ਼ਾ ਹੀ ਆਪਣਾ ਇਕਲਾਖੀ ਫ਼ਰਜ਼ ਅਤੇ ਧਰਮ ਸਮਝਦੀ ਹੈ। ਇਸ ਸੰਸਥਾਂ ਦੁਆਰਾ ਕੀਤੇ ਗਏ ਸ਼ਲਾਘਾਯੋਗ ਕਾਰਜ ਸਮੁੱਚੇ ਸਮਾਜ ਲਈ ਪੇ੍ਰਰਣਾ ਸ੍ਰੋਤ ਬਣ ਚੱਕੇ ਹਨ। ਮੈ ਆਸ ਕਰਦਾ ਹਾ ਕਿ ਇਹ ਇਸ ਸੇਵਾ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਸਮਾਜ ਲਈ ਆਪਣਾ ਬਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਨੇ ਆਪਣੇ ਕਰ ਕਮਲਾ ਨਾਲ 7 ਲੌੜਬੰਦ ਮਰੀਜਾਂ ਨੂੰ Çੲਲਾਜ ਕਰਵਾਉਣ ਲਈ 5100/-ਮਾਲੀ ਮੱਦਦ ਦੇ ਚੈਕ ਦਿੱਤੇ ਗਏ ਅਤੇ ਦੋ ਬਚਿੱਆ ਦੀ ਸਕੂਲ ਦੀ ਫੀਸ ਲਈ ਚੈਕ ਦੇ ਕੇ ਮਾਲੀ ਮੱਦਦ ਦਿੱਤੀ ਗਈ। ਜਿਨ੍ਹਾਂ ਵਿੱਚ ਗੁਰਮਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਪਿੰਡ ਭੱਟੋ ਅਮਲੋਹ , ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਪਿੰਡ ਝਬਾਲਾ ਅਮਲੋਹ , ਛਿੰਦਰ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਕੋਟਲਾ ਡਡਹੇੜੀ , ਤਰਲੋਚਨ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਤੂਰਾਂ ਮੰਡੀ ਗੋਬਿੰਦਗੜ੍ਹ, ਸਰਬਜੀਤ ਕੌਰ ਪਤਨੀ ਲਾਲਜੀਤ ਸਿੰਘ ਮੰਡੀ ਗੋਬਿੰਦਗੜ੍ਹ , ਗੁਰਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ ਪਿੰਡ ਭੱਟੀਆ ਖੰਨਾਂ , ਸੁਨੀਤਾ ਪਤਨੀ ਵਿਨੋਦ ਕੁਮਾਰ ਪਿੰਡ ਬਾਬੂ ਸਿੰਘ ਕਲੋਨੀ ਪਟਿਆਲਾ ਨੂੰ ਇਲਾਜ ਲਈ ਮਾਲੀ ਮੱਦਦ ਦੇ ਚੈਕ ਦਿੱਤੇ ਗਏ ਅਤੇ ਰਣਜੀਤ ਕੌਰ ਨੂੰ ਬੱਚਿਆ ਦੀ ਫੀਸ ਭਰਨ ਲਈ ਮਾਲੀ ਮੱਦਦ ਦਾ ਚੈਕ ਦਿੱਤਾ ਗਿਆ । ਇਸ ਸਮੈ ਸਰਦਾਰ ਰਮਿੰਦਰ ਸਿੰਘ (ਐਸ.ਪੀ.ਹੈਡਕੁਆਟਰ), ਨਾਇਬ ਰੀਡਰ ਜਸਪ੍ਰੀਤ ਸਿੰਘ, ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਕੈਸ਼ੀਅਰ ਰਵਿੰਦਰ ਸਿੰਘ ਧੰਨਾ, ਪੈ੍ਰਸ ਸਕੱਤਰ ਅਸੋਕ ਚੋਪੜਾ, ਮੈਬਰ ਡਾ. ਰਮਨ ਜਿੰਦਲ, ਬਹਾਦਰ ਸਿੰਘ, ਹਰਚਰਨ ਸਿੰਘ ਨਾਗਰਾ, ਕਮਲਜੀਤ ਸਿੰਘ, ਕਮਲੇਸ਼ ਕੁਮਾਰ, ਰਜਿੰਦਰ ਕਪਲਿਸ, ਪੰਡਿਤ ਰਾਮ ਕਰਨ ਸ਼ਰਮਾਂ, ਸਤਨਾਮ ਸਿੰਘ ਆਦਿ ਹਾਜਰ ਸਨ ।
- Advertisement -
विज्ञापन बॉक्स (विज्ञापन देने के लिए संपर्क करें)
ਸੁਸਾਇਟੀ ਵੱਲੋ ਅਰੰਭੇ ਸਮਾਜ ਸੇਵਾ ਦੇ ਕਾਰਜ ਜਿਵੇ ਜਰੂਰਤਮੰਦ ਪਰਿਵਾਰ ਦੀਆ ਲੜਕੀਆਂ ਦੇ ਵਿਆਹ ਕਰਵਾਉਣਾ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ ਫਰੀ ਸਿਲਾਈ ਸੈਂਟਰ, ਅਪਾਹਿਜਾ ਨੂੰ ਟਰਾਈਸਾਇਕਲ ਅਤੇ ਜਰੂਰਤਮੰਦ ਮਰੀਜ਼ਾ ਨੂੰ ਖੂਨ ਦਾਨ ਕਰਨਾ, ਲੌੜਬੰਦ ਅਤੇ ਵਿਧਵਾ ਅੋਰਤਾ ਨੂੰ ਸਿਲਾਈ ਮਸ਼ੀਨਾਂ, ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਫੀਸਾਂ, ਜਰੂਰਤਮੰਦ ਵਿਅਕਤੀਆਂ ਨੂੰ ਦਵਾਈਆਂ, ਕਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨਾ, ਠੰਡੇ ਪਾਣੀ ਦੇ ਕੁੱਲਰ ਲਗਾਉਣਾ ਆਦਿ ਕਾਰਜ ਨਿਰੰਤਰ ਜਾਰੀ ਹਨ।