ਚੈੱਕ ਬਾਉਸ ਦੇ ਮਾਮਲੇ ਵਿਚ ਭਗੌੜਾ ਵਿਅਕਤੀ ਗਿ੍ਰਫਤਾਰ
ਫਤਿਹਗੜ੍ਹ ਸਾਹਿਬ, 16 ਨਵੰਬਰ (ਮਨੋਜ ਭੱਲਾ )- ਪੀ. ਓ. ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਚੈੱਕ ਬਾਉਸ ਦੇ ਮਾਮਲੇ ਵਿਚ ਲਗਭਗ ਡੇਢ ਸਾਲ ਤੋਂ ਭਗੌੜੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਓ. ਸਟਾਫ ਫਤਿਹਗੜ੍ਹ ਸਾਹਿਬ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਸੱਦੋ ਮਾਜਰਾ ਨੇ ਜਸਵੰਤ ਸਿੰਘ ਵਾਸੀ ਪਿੰਡ ਅਨਾਇਤਪੁਰਾ ਦੇ ਖਿਲਾਫ 2019 ਵਿਚ ਚੈੱਕ ਬਾਉਸ ਦਾ ਕੇਸ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਕੀਤਾ ਸੀ। ਜਿਸਤੇ ਮਾਨਯੋਗ ਅਦਾਲਤ ਨੇ 05 ਅਪ੍ਰੈਲ 2022 ਭਗੌੜਾ ਕਰਾਰ ਦਿੱਤਾ ਸੀ। ਜਿਸ ਤੇ ਪੀ. ਓ. ਸਟਾਫ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਜਸਵੰਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
- Advertisement -
विज्ञापन बॉक्स (विज्ञापन देने के लिए संपर्क करें)
- Advertisement -
विज्ञापन बॉक्स (विज्ञापन देने के लिए संपर्क करें)