31 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੂਨਦਾਨ ਕੈਂਪ ਲਾਉਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ- ਇਕਬਾਲ ਸਿੰਘ ਧੀਮਾਨ -ਪ੍ਰਦੀਪ ਧੀਮਾਨ
- Advertisement -
विज्ञापन बॉक्स (विज्ञापन देने के लिए संपर्क करें)
ਮੰਡੀ ਗੋਬਿੰਦਗੜ੍ਹ 14 ਦਸੰਬਰ (ਮਨੋਜ ਭੱਲਾ )- ਰਾਮਗੜ੍ਹੀਆ ਅਕਾਲ ਜਥੇਬੰਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਟੀਮ ਦੀ ਇਕ ਬੈਠਕ ਦਫ਼ਤਰ ਸਕੱਤਰ ਬਲਬੀਰ ਸਿੰਘ, ਧੀਮਾਨ ਫਰਨੀਚਰ ਹਾਊਸ ਵਿਖੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ । ਇਸ ਬੈਠਕ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਇਕਬਾਲ ਸਿੰਘ ਧੀਮਾਨ ਜੀ , ਅਤੇ ਸੂਬਾ ਸਲਾਹਕਾਰ ਪ੍ਰਦੀਪ ਧੀਮਾਨ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਉਹਨਾਂ ਕਿਹਾ ਕਿ 5 ਮਈ ਤੋ 5 ਦਸੰਬਰ ਤੱਕ ਲਗਾਤਾਰ ਹਰ ਇਕ ਜ਼ਿਲੇ ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਏ ਗਏ ਹਨ। 31 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੈਂਪ ਲਾਉਣ ਵਾਲੀਆਂ ਸਮੁੱਚੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਜਥੇਬੰਦੀ ਦੀ ਚੜਦੀਕਲਾ ਲਈ ਵਿਚਾਰਾਂ ਕੀਤੀਆਂ ਗਈਆਂ ਲਗਾਤਾਰ ਮੈਂਬਰਸ਼ਿਪ ਲੜੀ ਨੂੰ ਅੱਗੇ ਵਧਾਉਂਦੇ ਹੋਏ ਸੁਰਜੀਤ ਸਿੰਘ ਲੋਟੇ ਅਤੇ ਅਮਰੀਕ ਸਿੰਘ (ਰਿੰਕੀ) ਦੇ ਫਾਰਮ ਭਰੇ ਗਏ। ਇਸ ਮੌਕੇ ਮੀਤ ਪ੍ਰਧਾਨ ਅਵਤਾਰ ਸਿੰਘ ਰੁਪਾਲ, ਸਤਨਾਮ ਸਿੰਘ ਧੀਮਾਨ, ਤੀਰਥ ਸਿੰਘ ਧੀਮਾਨ, ਬਲਵਿੰਦਰ ਸਿੰਘ ਮੁੰਡੇ, ਆਦਿ ਹਾਜ਼ਰ ਸਨ।
- Advertisement -
विज्ञापन बॉक्स (विज्ञापन देने के लिए संपर्क करें)