ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ

😊 Please Share This News 😊
|
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ

ਮੰਡੀ ਗੋਬਿੰਦਗੜ੍ਹ ,31 ਮਈ (ਮਨੋਜ ਭੱਲਾ )- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰੀਸ਼ਦ ਪ੍ਰਧਾਨ ਸਤੀਸ਼ ਉੱਪਲ ਨੇ ਕੀਤੀ। ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਤਸਵੀਰ ਅੱਗੇ ਫੁੱਲ ਚੜ੍ਹਾ ਕੇ ਸ਼ੁਭ ਕਾਮਨਾਵਾਂ ਨਾਲ ਵੰਦੇ ਮਾਤਰਮ ਗੀਤ ਗਾਇਆ ਗਿਆ। ਪ੍ਰਧਾਨ ਸਤੀਸ਼ ਉੱਪਲ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ। ਸਕੱਤਰ ਵਿਵੇਕ ਸਿੰਗਲਾ ਨੇ ਮੀਟਿੰਗ ਦਾ ਏਜੰਡਾ ਸਾਰੇ ਮੈਂਬਰਾਂ ਦੇ ਸਾਹਮਣੇ ਰੱਖਿਆ। ਕੌਂਸਲ ਦੇ ਮਨੀਸ਼ਾ ਗੁਪਤਾ, ਅੰਜਲੀ ਮਿੱਤਲ, ਪੂਨਮ ਕਾਕਡੀਆ ਅਤੇ ਮਾਧਵੀ ਮੌਦਗਿਲ ਨੇ ਗੀਤ “ਦੇਸ਼ ਹਮ ਦੇਤਾ ਹੈ ਸਭ ਕੁਝ” ਗਾਕੇ ਸਮਾਰੋਹ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਉਪਰੰਤ ਸਤੀਸ਼ ਉੱਪਲ ਨੇ ਐਂਬੂਲੈਂਸ ਸੇਵਾ ਬਾਰੇ, ਅਰੁਣ ਗਰਗ ਨੇ ਸਿੱਖਿਆ ਫੰਡ ਤਹਿਤ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦੀ , ਰਾਕੇਸ਼ ਗਰਗ ਨੇ ਜਲ ਸੇਵਾ ਤਹਿਤ ਵਾਟਰ ਕੂਲਰ ਬਾਰੇ, ਸੁਰੇਸ਼ ਪੁਰੀ ਨੇ ਗਊ ਸੇਵਾ ਬਾਰੇ ਜਾਣਕਾਰੀ ਦਿੱਤੀ। ਦਲੀਪ ਗੁਪਤਾ ਅਗਵਾਈ ਵਿੱਚ ਕੁਇਜ਼ ਮੁਕਾਬਲਾ ਕਰਵਾਇਆ ਗਿਆ ।

ਪ੍ਰਧਾਨ ਸਤੀਸ਼ ਉੱਪਲ ਨੇ ਪ੍ਰੀਸ਼ਦ ਪਰਿਵਾਰ ਵਿੱਚ ਨਵੇਂ ਬਣੇ ਮੈਂਬਰਾਂ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਨੂੰ ਰੈਪਲ ਪਿੰਨ ਪਾ ਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਟਰੱਸਟ ਦੇ ਸਕੱਤਰ ਰਜਨੀਸ਼ ਗੁਪਤਾ ਨੇ ਟਰੱਸਟ ਵੱਲੋਂ ਚਲਾਈ ਜਾ ਰਹੀ ਲੈਬਾਰਟਰੀ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕੈਸ਼ੀਅਰ ਡਾ: ਹਰਜਿੰਦਰ ਪੁਨੀਆ ਨੇ ਪ੍ਰੀਸ਼ਦ ਦੀ ਸਾਲਾਨਾ ਫੀਸ ਬਾਰੇ ਦੱਸਿਆ ਅਤੇ ਮੈਂਬਰਾਂ ਨੂੰ ਬਕਾਇਆ ਫ਼ੀਸ ਜਮ੍ਹਾ ਕਰਵਾਉਣ ਦੀ ਬੇਨਤੀ ਕੀਤੀ | ਇਸ ਮੌਕੇ ਸਰਪ੍ਰਾਈਜ਼ ਗੇਮ ਡੌਲੀ ਉੱਪਲ ਵੱਲੋਂ , ਰਾਮ ਬੋਲਾ ਖੇਡ ਹਰੀਸ਼ ਜਿੰਦਲ ਵੱਲੋਂ ਕਰਵਾਈ ਗਈ। ਪ੍ਰੋਜੈਕਟ ਇੰਚਾਰਜ ਅਮਿਤ ਗੁਪਤਾ ਨੇ ਇਸ ਮੌਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ।

ਪ੍ਰੀਸ਼ਦ ਦੀ ਸੀਨੀਅਰ ਮੀਤ ਪ੍ਰਧਾਨ ਪੂਰਨ ਸਤੀਜਾ ਨੇ ਹਾਜ਼ਰ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਸੁਰਿੰਦਰ ਮੋਦਗਿਲ, ਦਿਨੇਸ਼ ਗੁਪਤਾ, ਸੀਏ ਰਜਨੀਸ਼ ਗੁਪਤਾ, ਨਰੇਸ਼ ਕੁਮਾਰ ਗੁਪਤਾ, ਸੁਭਾਸ਼ ਗੁਪਤਾ, ਅਨਿਲ ਗੋਇਲ, ਰਾਕੇਸ਼ ਗਰਗ, ਹਰੀਸ਼ ਜਿੰਦਲ, ਵਿਮਲ ਕਾਕੜੀਆ, ਸੁਭਾਸ਼ ਗੁਪਤਾ, ਤੇਜਿੰਦਰ ਬੰਸਲ , ਨਰੇਸ਼ ਮਹਿੰਦੀਰੱਤਾ, ਸਵਾਸਤੀ ਗੋਇਲ, ਲਲਿਤ ਗੋਇਲ, ਨਰੇਸ਼ ਕੁਮਾਰ , ਸੁਨੀਲ ਮਿੱਤਲ, ਹਰੀਸ਼ ਗੁਪਤਾ, ਆਰ.ਪੀ.ਸ਼ਾਰਦਾ, ਅਰੁਣ ਮੜਕਨ , ਸੁਮਨ ਗੋਇਲ, ਰਾਕੇਸ਼ ਜਿੰਦਲ, ਨੀਰਜ ਗਰਗ ਆਦਿ ਮੈਂਬਰ ਹਾਜ਼ਰ ਸਨ।
व्हाट्सप्प आइकान को दबा कर इस खबर को शेयर जरूर करें |