ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਾਬਾ ਮਾਲੋਵਾਲ ਦਾ ਵੱਡਾ ਯੋਗਦਾਨ- ਰਾਜੂ ਖੰਨਾ

😊 Please Share This News 😊
|
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਾਬਾ ਮਾਲੋਵਾਲ ਦਾ ਵੱਡਾ ਯੋਗਦਾਨ- ਰਾਜੂ ਖੰਨਾ
ਸੰਤ ਬਾਬਾ ਕ੍ਰਿਪਾ ਸਿੰਘ ਦੀ ਯਾਦ ਗੁਰੁਦਵਾਰਾ ਰੋਹੀਸਰ ਮਾਲੋਵਾਲ ਵਿਖੇ ਹੋਇਆ ਗੁਰਮਤਿ ਸਮਾਗਮ
ਮੰਡੀ ਗੋਬਿੰਦਗੜ੍ਹ,5 ਮਾਰਚ (ਮਨੋਜ ਭੱਲਾ)-ਸੰਤ ਬਾਬਾ ਕ੍ਰਿਪਾ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਰੋਹੀਸਰ ਸਾਹਿਬ ਮਾਲੋਵਾਲ ਵਿਖੇ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲਿਆਂ ਦੀ ਯੋਗ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਜਿਥੇ ਵੱਡੀ ਗਿਣਤੀ ਵਿੱਚ ਧਾਰਮਿਕ,ਸਮਾਜ ਸੇਵੀ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸੰਗਤਾਂ ਨਾਲ ਹਾਜ਼ਰੀ ਭਰਦੇ ਹੋਏ ਸਰਬੱਤ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਤੇ ਦੇਸ ਭਗਤ ਕਾਲਜ ਦੇ ਮੈਡੀਕਲ ਡਾਕਟਰਾ ਦੀ ਟੀਮ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾ ਮਰੀਜ਼ਾਂ ਨੂੰ ਮੁਫ਼ਤ ਦਵਾਇਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾ ਕਿ ਜਿਥੇ ਨੌਜਵਾਨ ਪੀੜ੍ਹੀ ਨੂੰ ਗੂਰੂ ਨਾਲ ਜੋੜਿਆਂ ਜਾ ਰਿਹਾ ਹੈ। ਉਥੇ ਹਰ ਸਾਲ ਇਹ ਗੁਰਮਤਿ ਸਮਾਗਮ ਕਰਵਾਕੇ ਸਿੱਖੀ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਸੰਤਾ, ਮਹਾਂਪੁਰਖਾਂ, ਕੀਰਤਨੀ ਜਥਿਆਂ,ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਉਹਨਾਂ ਸੰਤ ਦਰਬਾਰਾ ਸਿੰਘ ਰੋਹੀਸਰ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਅਜਿਹੇ ਧਾਰਮਿਕ ਸਮਾਗਮਾਂ ਲਈ ਹਮੇਸ਼ਾ ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲਿਆਂ ਨੂੰ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਤੇ ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਰਾਜਨੀਤਕ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਕੁਲਵੰਤ ਸਿੰਘ ਮਹਿਤੋ,ਪ੍ਰੋ ਮੁਖਤਿਆਰ ਸਿੰਘ,ਡਾ ਅਰੁਜਨ ਸਿੰਘ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਯੂਥ ਆਗੂ ਹਰਵਿੰਦਰ ਸਿੰਘ ਬਿੰਦਾ,ਭਗਵਾਨ ਸਿੰਘ ਹੈਪੀ ਟਿੱਬੀ,ਬਾਬਾ ਗੁਰਦੀਪ ਸਿੰਘ ਮਾਲੋਵਾਲ,ਸੱਜਣ ਸਿੰਘ, ਸ਼ਿੰਗਾਰਾ ਸਿੰਘ ਮਾਲੋਵਾਲ,ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਚੋਬਦਾਰਾ,ਜਗਤਾਰ ਸਿੰਘ ਜੱਗੀ ਬੁੱਗਾ, ਗੁਰਪ੍ਰੀਤ ਸਿੰਘ ਮਾਲੋਵਾਲ,ਪ੍ਰਧਾਨ ਹਰਭਜਨ ਸਿੰਘ ਅਮਲੋਹ, ਰਣਧੀਰ ਸਿੰਘ ਬਾਗੜੀਆਂ, ਹਰਪਿੰਦਰ ਸਿੰਘ ਭੂਰਾ,ਸੁਰਜਨ ਸਿੰਘ ਮਹਿਮੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
व्हाट्सप्प आइकान को दबा कर इस खबर को शेयर जरूर करें |