ਆਮ ਆਦਮੀ ਪਾਰਟੀ ਵਲੋਂ ਭਾਜਪਾ ਖਿਲਾਫ ਸੱਦੇ ਗਏ ਧਰਨੇ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਦੀ ਅਗੁਵਾਈ ਵਿਚ ਜੱਥਾ ਰਵਾਨਾ

😊 Please Share This News 😊
|
ਆਮ ਆਦਮੀ ਪਾਰਟੀ ਵਲੋਂ ਭਾਜਪਾ ਖਿਲਾਫ ਸੱਦੇ ਗਏ ਧਰਨੇ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਦੀ ਅਗੁਵਾਈ ਵਿਚ ਜੱਥਾ ਰਵਾਨਾ
ਮੰਡੀ ਗੋਬਿੰਦਗੜ੍ਹ,12 ਫ਼ਰਵਰੀ (ਮਨੋਜ ਭੱਲਾ)-ਐਸ ਬੀ ਆਈ ਅਤੇ ਐਲ ਆਈ ਸੀ ਵਲੋਂ ਅਡਾਨੀ ਨੂੰ ਦਿੱਤੇ ਗਏ ਕਰਜੇ ਦੇ ਖਿਲਾਫ ਅਤੇ ਕੇਂਦਰ ਸਰਕਾਰ ਦੇ ਵਿਰੋਧ ਲਈ ਸੂਬੇ ਭਰ ਦੇ ਆਮ ਆਦਮੀ ਪਾਰਟੀ ਲੀਡਰਾਂ ਅਤੇ ਵਰਕਰਾਂ ਵੱਲੋਂ ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਪਾਰਟੀ ਹਾਈ ਕਮਾਂਡ ਵੱਲੋਂ ਸੱਦਾ ਦਿੱਤਾ ਗਿਆ ਹੈ ਜਿਸਦੇ ਚਲਦੇ ਹਲਕਾ ਅਮਲੋਹ ਤੋਂ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਇਕ ਵੱਡਾ ਕਾਫ਼ਲਾ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ । ਇਸ ਦੌਰਾਨ ਇਸ ਸੰਬਧੀ ਜਾਣਕਾਰੀ ਦਿੰਦਿਆਂ ਵਿਧਾਇਕ ਗੈਰੀ ਵੜਿੰਗ ਨੇ ਕਿਹਾ ਕੀ ਕੇਂਦਰ ਦੀ ਬੀਜੇਪੀ ਸਰਕਾਰ ਆਪ ਲੋਕਾਂ ਦੇ ਪੈਸੇ ਨੂੰ ਵੱਡੇ ਘਰਾਣਿਆ ਨੂੰ ਵੰਡ ਕੇ ਜਨਤਾ ਨਾਲ ਧੋਖਾ ਕਰ ਰਹੀ ਹੈ । ਇਸ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵਲੋਂ ਭਾਜਪਾ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਅੱਗੇ ਕਿਹਾ ਕੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸਰਕਾਰੀ ਬੈਂਕਾਂ ਅਤੇ ਹੋਰ ਅਦਾਰਿਆਂ ਦਾ ਪੈਸਾ ਕਰਜੇ ਦੇ ਰੂਪ ਵਿੱਚ ਦੇ ਕੇ ਭਾਰਤ ਦੀ ਆਰਥਿਕਤਾ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਾਸਕਰ ਅਡਾਨੀ ਗਰੁੱਪ ਦੀ ਬੇਲੋੜੀ ਗੈਰ ਕਾਨੂੰਨੀ ਮਦਦ ਦੇ ਵਿਰੋਧ ਵਿੱਚ ਬਤਰਾ ਸਿਨੇਮਾ ਸੈਕਟਰ 37 ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਵਿਰੋਧ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰੇਗੀ। ਇਸ ਮੌਕੇ ਇਹਨਾ ਦੇ ਨਾਲ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਤੋਂ ਇਲਾਵਾ ਆਪ ਆਗੂ ਰਾਹੁਲ ਸੋਫਤਬ,ਲਵਿੰਦਰ ਖਟੜਾ ਜਗਦੀਪ ਸਿੰਘ ਸਰਪੰਚ ਜੱਸੜ ,ਕਰਮਜੀਤ ਸਿੰਘ ਸਲਾਨੀ,ਜਗਜੀਵਨ ਸਿੰਘ ,ਸੁਖਵਿੰਦਰ ਸਿੰਘ,ਕਿਸ਼ੋਰਚੰਦ ਖੰਨਾ , ਸਿਕੰਦਰ ਸਿੰਘ ਗੋਗੀ,ਗੁਰਮੀਤ ਸਿੰਘ ਹਿਮਤਗੜ,ਆਪ ਯੂਥ ਆਗੂ ਸਤਿਆਪਾਲ ਲੋਧੀ, ਅਜੇ ਲਿਬੜਾ,ਵਿਨੇ ਬੌਬੀ,ਰਣਧੀਰ ਸਿੰਘ ਹੈਪੀ,ਸ਼ਿੰਗਾਰਾ ਸਿੰਘ ਸਲਾਣਾ,ਅਵਤਾਰ ਟੇਨੀ,ਅਸ਼ੋਕ ਸ਼ਰਮਾ,ਗੁਰਮੀਤ ਗੋਬਿੰਦਗੜ੍ਹ ਤੋਂ ਇਲਾਵਾ ਹਲਕੇ ਦੇ ਆਪ ਆਗੂ ਅਤੇ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਰਹੇ।
व्हाट्सप्प आइकान को दबा कर इस खबर को शेयर जरूर करें |