ਪੁਲਿਸ ਵਲੋਂ  ਰਾਹਗੀਰਾਂ ਤੋਂ ਲੁੱਟਾਂ -ਖੋਹਾਂ ਕਰਨ ਵਾਲੇ ਗਿਰੋਹ ਦੇ 8 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ  ਕਾਬੂ ਕੀਤਾ  – Punjab Daily News

Punjab Daily News

Latest Online Breaking News

ਪੁਲਿਸ ਵਲੋਂ  ਰਾਹਗੀਰਾਂ ਤੋਂ ਲੁੱਟਾਂ -ਖੋਹਾਂ ਕਰਨ ਵਾਲੇ ਗਿਰੋਹ ਦੇ 8 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ  ਕਾਬੂ ਕੀਤਾ 

😊 Please Share This News 😊
ਪੁਲਿਸ ਵਲੋਂ  ਰਾਹਗੀਰਾਂ ਤੋਂ ਲੁੱਟਾਂ -ਖੋਹਾਂ ਕਰਨ ਵਾਲੇ ਗਿਰੋਹ ਦੇ 8 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ  ਕਾਬੂ ਕੀਤਾ 
ਮੰਡੀ ਗੋਬਿੰਦਗੜ੍ਹ , 11 ਫਰਵਰੀ (ਮਨੋਜ ਭੱਲਾ ) ਮੰਡੀ ਗੋਬਿੰਦਗੜ੍ਹ ਪੁਲਿਸ ਵਲੋਂ  ਰਾਹਗੀਰਾਂ ਤੋਂ ਲੁੱਟਾਂ -ਖੋਹਾਂ ਕਰਨ ਵਾਲੇ ਗਿਰੋਹ ਦੇ 8 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ  ਕਾਬੂ ਕੀਤਾ ਹੈ। ਇਸ ਸਬੰਧੀ  ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ  ਹੋਏ ਡੀ  ਐਸ ਪੀ ਅਮਲੋਹ  ਜੰਗਜੀਤ ਸਿੰਘ ਰੰਧਾਵਾ ਨੇ  ਕਿਹਾ ਕਿ ਦੋਸ਼ੀਆਂ ਕੋਲੋਂ ਮਾਰੂ ਹਥਿਆਰ ਇੱਕ ਦੇਸੀ ਕੱਟਾ, 05 ਦਾਹ ਲੋਹਾ, 03 ਗੰਡਾਸੀਆਂ, 02 ਰਾਡ ਲੋਹਾ, 22 ਮੋਬਾਇਲ ਫੋਨ, 02 ਮੋਟਰ ਸਾਇਕਲ, 01 ਕਾਰ ਬ੍ਰਾਮਦ ਕੀਤੇ ਗਏ। ਇਸ ਮੌਕੇ ਉਹਨਾਂ ਨਾਲ ਮੁਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਅਕਾਸ ਦੱਤ ਅਤੇ ਹੋਰ ਸਟਾਫ ਮੌਜੂਦ ਸੀ। ਅਗੇ ਜਾਣਕਾਰੀ ਦਿੰਦੇ ਹੋਏ ਡੀ  ਐਸ ਪੀ ਜੰਗਜੀਤ ਸਿੰਘ ਰੰਧਾਵਾ ਨੇ  ਕਿਹਾ ਕਿ ਮੁਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਅਕਾਸ ਦੱਤ ਜਦੋਂ ਪੁਲਿਸ ਪਾਰਟੀ  ਸਮੇਤ  ਬੱਤੀਆਂ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਇੱਕ ਮੁਖਬਰ ਦੀ ਇਤਲਾਹ ਉਤੇ ਮੌਕੇ ਤੇ ਰੇਡ ਕਰਕੇ  ਬੇ-ਆਬਾਦ ਜਗ੍ਹਾ ਪਿੰਡ ਚਤਰਪੁਰਾ ਜਿਥੇ ਕਿ ਉਕਤ ਦੋਸ਼ੀ ਇਕੱਠੇ ਹੋ ਕੇ ਡਕੈਤੀ ਦੀ ਯੋਜਨਾ ਬਣਾ ਰਹੇ  ਸਨ ਨੂੰ ਪੁਲਿਸ ਪਾਰਟੀ ਨੇ ਮੌਕੇ ਤੇ ਕਾਬੂ ਕੀਤਾ। ਉਹਨਾਂ ਨੇ ਅਗੇ ਕਿਹਾ  ਦੋਸ਼ੀ ਮਨਵੀਰ ਕੁਮਾਰ ਉਰਫ ਮੋਹਨੀ ਵਾਸੀ ਸ਼ਭਾਸ ਨਗਰ ਗੋਬਿੰਦਗੜ੍ਹ , ਗੁਰਜੰਟ ਸਿੰਘ ਉਰਫ ਲੰਡਾਰੂ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲਕਪੁਰੀ ਮੰਡੀ  ਗੋਬਿੰਦਗੜ੍ਹ , ਤਰੁਣ ਕੁਮਾਰ ਉਰਫ ਨੋਨਾ ਵਾਸੀ ਪਿੰਡ ਲਡੋਰਾ ਜਿਲ੍ਹਾ ਕਰਨਾਲ (ਹਰਿਆਣਾ) ਹਾਲ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲੋਕਪੁਰੀ ਮੰਡੀ  ਗੋਬਿੰਦਗੜ੍ਹ , ਧਰਮਪ੍ਰੀਤ ਸਿੰਘ ਉਰਫ ਬੰਟੀ  ਵਾਸੀ ਪਿੰਡ ਕੁੰਬੜਾ ਮੰਡੀ ਗੋਬਿੰਦਗੜ੍ਹ,  ਮਨਜੀਤ ਸਿੰਘ ਉਰਫ ਮੀਤੀ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲੋਕਪੁਰੀ ਮੰਡੀ  ਗੋਬਿੰਦਗੜ੍ਹ , ਸਾਹਿਲ ਪੁੱਤਰ ਦੇਵ ਰਾਜ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲਕਪੁਰੀ ਮੰਡੀ  ਗੋਬਿੰਦਗੜ੍ਹ , ਵਿਸ਼ਾਲ ਉਰਫ ਮਨੀ ਵਾਸੀ ਵਿਹੜਾ ਬੂਟਾ ਸਿੰਘ ਮਾਡਲ ਕਲੋਨੀ ਵਿਸ਼ਕਰਮਾ ਨਗਰ ਮੰਡੀ ਗੋਬਿੰਦਗੜ੍ਹ , ਵਿਕਰਮ ਕੁਮਾਰ ਉਰਫ ਵਿੱਕੀ ਉਰਫ ਗੋਪੀ ਵਾਸੀ ਵਿਹੜਾ ਬੂਟਾ ਸਿੰਘ ਮਾਡਲ ਕਲੋਨੀ ਵਿਸ਼ਕਰਮਾ ਨਗਰ ਮੰਡੀ ਗੋਬਿੰਦਗੜ੍ਹ ਹਲ ਕਿਰਾਏਦਾਰ ਗਲੀ ਨੰ:6 ਸੁਭਾਸ ਨਗਰ ਮੰਡੀ ਗੋਬਿੰਦਗੜ੍ਹ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਪਾਸੋਂ ਹੋਰ ਵੀ ਸੁਰਾਗ ਲੱਗਣ ਦੀ ਕਾਫੀ ਸੰਭਾਵਨਾ ਹੈ ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!