
😊 Please Share This News 😊
|
ਪੰਜਾਬ ਦਾ ਸਮੁੱਚਾ ਯੂਥ ਵਰਗ ਤੇਲ ਕੀਮਤਾਂ ਤੇ ਵਾਅਦਾ ਖਿਲਾਫੀ ਨੂੰ ਲੈਕੇ ਆਪ ਸਰਕਾਰ ਨੂੰ ਥਾਂ ਥਾ ਘੇਰੇਗਾ- ਰਾਜੂ ਖੰਨਾ, ਸਰਬਜੀਤ ਝਿੰਜਰ
ਭਗਵੰਤ ਮਾਨ ਦਾ ਪੁਤਲਾ ਫੂਕ, ਏ ਡੀ ਸੀ ਨੂੰ ਦਿੱਤਾ ਮੰਗ ਪੱਤਰ

ਫਤਿਹਗੜ੍ਹ ਸਾਹਿਬ ,9 ਫਰਵਰੀ (ਮਨੋਜ ਭੱਲਾ )- ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ,ਐਸ ਓ ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੁੱਚੇ ਯੂਥ ਨੌਜਵਾਨਾਂ ਵੱਲੋਂ ਜਿਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਵਾਧੇ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ,ਤੇ ਰਾਜ਼ ਸਭਾ ਮੈਂਬਰ ਰਾਘਵ ਚੱਡਾ ਦਾ ਪੁਤਲਾ ਫੂਕਿਆ ਗਿਆ ਹੈ। ਉਥੇ ਜ਼ਬਰਦਸਤ ਪ੍ਰਦਰਸ਼ਨ ਕਰਨ ਸਮੇਂ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਵੀ ਯਾਦ ਕਰਵਾਏ ਕਰਵਾਏ ਗਏ। ਉਪਰੋਕਤ ਆਗੂਆਂ ਨੇ ਕਿਹਾ ਕਿ ਇਹਨਾਂ ਵਾਅਦਿਆਂ ਵਿੱਚ ਵਿੱਚ 1000 ਰੁਪਏ ਔਰਤਾਂ ਨੂੰ ਦੇਣਾ,2500 ਰੁਪਏ ਪੈਨਸ਼ਨ ਬਜ਼ੁਰਗਾਂ ਨੂੰ ਦੇਣਾ,ਤੇ ਸ਼ਗਨ ਸਕੀਮ ਦੇ 51000ਰੁਪਏ ਲੋੜਵੰਦਾਂ ਨੂੰ ਦੇਣਾ ਪ੍ਰਮੁੱਖ ਹਨ।ਕਿਉ ਸ਼ਗਨ ਸਕੀਮ ਤਾ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਕਿਸੇ ਵੀ ਲਾਭਪਾਤਰੀ ਨੂੰ ਨਹੀਂ ਮਿਲੀ। ਰਾਜੂ ਖੰਨਾ ਤੇ ਝਿੰਜਰ ਨੇ ਕਿਹਾ ਕਿ ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ਼ ਕਰਨ ਦੀ ਥਾਂ ਆਪ ਸਰਕਾਰ ਵੱਲੋਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਵੱਡਾ ਭਾਰ ਪਾ ਦਿੱਤਾ ਗਿਆ ਹੈ। ਆਗੂਆਂ ਨੇ ਅੱਜ ਭਗਵੰਤ ਮਾਨ ਤੇ ਰਾਘਵ ਚੱਡਾ ਦਾ ਪੁਤਲਾ ਫੂਕਣ ਉਪਰੰਤ ਆਪ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਨਾਮ ਏ ਡੀ ਸੀ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਪ੍ਰਮੁੱਖ ਮੰਗਾਂ ਨੂੰ ਲੈਕੇ ਸੋਂਪਿਆ। ਝਿੰਜਰ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ 90 ਪੈਸੇ ਵਾਧੇ ਨਾਲ ਹੀ 480 ਕਰੋੜ ਰੁਪਏ ਦਾ ਆਮ ਲੋਕਾਂ ਤੇ ਕਿਸਾਨਾਂ ਉੱਪਰ ਵਾਧੂ ਬੋਝ ਪਾਇਆ ਗਿਆ ਹੈ।ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਸੋ ਸਮੁੱਚੇ ਯੂਥ ਨੌਜਵਾਨਾਂ ਵੱਲੋਂ ਮੰਗ ਪੱਤਰ ਰਾਹੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜਿਥੇ ਤੁਰੰਤ ਤੇਲ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਿਸ ਲਿਆ ਜਾਵੇ। ਉਥੇ ਆਮ ਲੋਕਾਂ ਨਾਲ ਕੀਤੇ ਵਾਅਦੇ ਵੀ ਤੁਰੰਤ ਪੂਰੇ ਕੀਤੇ ਜਾਣ। ਉਹਨਾਂ ਏ ਡੀ ਸੀ ਫਤਿਹਗੜ੍ਹ ਸਾਹਿਬ ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਯੂਥ ਅਕਾਲੀ ਦਲ ਦਾ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਦਾ ਕਾਰਜ਼ ਕਰਨਗੇ। ਇਸ ਮੌਕੇ ਤੇ ਸੀਨੀਅਰ ਯੂਥ ਆਗੂ ਗੁਰਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਸੋਮਲ, ਲਵਪ੍ਰੀਤ ਸਿੰਘ ਪੰਜੋਲੀ, ਮਨਦੀਪ ਸਿੰਘ ਪਨੈਚ,ਰਾਜਵੰਤ ਸਿੰਘ ਰਾਜੂ, ਯੂਥ ਆਗੂ ਹਰਪ੍ਰੀਤ ਸਿੰਘ ਰਿਚੀ, ਅਵਤਾਰ ਸਿੰਘ ਤਾਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਭਗਵਾਨ ਸਿੰਘ ਹੈਪੀ ਟਿੱਬੀ,ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਬਰੀ, ਬਿੱਟੂ ਮੁੱਢੜੀਆ, ਗੁਰਦੀਪ ਸਿੰਘ ਨੌਲੱਖਾ,ਆਦੇਸਪ੍ਰਤਾਪ ਸਿੰਘ ਸੰਧੂ,ਕਮਲ ਵੜੈਚ,ਯਸ ਵਰਮਾ, ਅੰਗਰੇਜ਼ ਸਿੰਘ ਲਾਡਪੁਰ, ਪ੍ਰਦੀਪ ਸਿੰਘ ਕਲੋੜ,ਹਰਮਨ ਚੁੰਨੀ ਮਾਜਰਾ,ਬੱਬੂ ਭੈਣੀ, ਮਨਮੋਹਨ ਸਿੰਘ ਮੁਕਾਰੋਪੁਰ,ਗੁਰਜੀਤ ਸਿੰਘ ਕੋਟਲਾ,ਮਨੀ ਮੰਡੀ, ਰਾਜਿੰਦਰ ਮੈੜਾ, ਬਲਜਿੰਦਰ ਭੁੱਚੀ,ਰਣਦੀਪ ਸਿੰਘ ਰਾਏ,ਹਰਕੀਰਤ ਪਨਾਗ, ਰਣਦੀਪ ਰਾਣਾ, ਮਲਕੀਤ ਸਿੰਘ ਮਠਾੜੂ, ਗੁਰਮੇਲ ਖਹਿਰਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸਨ- ਸੀਨੀਅਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਝਿੰਜਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਗੁਰਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਦੇ ਦਫ਼ਤਰ ਅੱਗੇ ਭਗਵੰਤ ਮਾਨ ਤੇ ਰਾਘਵ ਚੱਡਾ ਦਾ ਪੁਤਲਾ ਫ਼ੂਕਣ ਸਮੇਂ ਵੱਡੀ ਗਿਣਤੀ ਯੂਥ ਨੌਜਵਾਨ।
व्हाट्सप्प आइकान को दबा कर इस खबर को शेयर जरूर करें |