ਮਹਾਰਾਜਾ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾਂ ਜਨਮ ਦਿਹਾੜਾ ਹਰ ਜ਼ਿਲੇ ਵਿਚ ਮਨਾਇਆ ਜਾਵੇਗਾ – Punjab Daily News

Punjab Daily News

Latest Online Breaking News

ਮਹਾਰਾਜਾ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾਂ ਜਨਮ ਦਿਹਾੜਾ ਹਰ ਜ਼ਿਲੇ ਵਿਚ ਮਨਾਇਆ ਜਾਵੇਗਾ

😊 Please Share This News 😊

 

  • ਮਹਾਰਾਜਾ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾਂ ਜਨਮ ਦਿਹਾੜਾ ਹਰ ਜ਼ਿਲੇ ਵਿਚ ਮਨਾਇਆ ਜਾਵੇਗਾ

 

ਮੰਡੀ ਗੋਬਿੰਦਗੜ੍ਹ 13ਨਵਰੀ (ਇਕਬਾਲ ਧੀਮਾਨ) ਰਾਮਗੜ੍ਹੀਆ ਅਕਾਲ ਜਥੇਬੰਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਟੀਮ ਦੀ ਇਕ ਬੈਠਕ ਦਫ਼ਤਰ ਸਕੱਤਰ ਬਲਬੀਰ ਧੀਮਾਨ ਫਰਨੀਚਰ ਹਾਊਸ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਬੈਠਕ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਇਕਬਾਲ ਸਿੰਘ ਧੀਮਾਨ, ਸੂਬਾ ਸਲਾਹਕਾਰ ਐਡਵੋਕੇਟ ਅਸ਼ੀਸ਼ ਧੀਮਾਨ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਸਰਦਾਰ ਹਰਜੀਤ ਸਿੰਘ ਰਾਮਗੜ੍ਹੀਆ ਅਤੇ ਇੰਦਰਜੀਤ ਸਿੰਘ ਮਨੂਰ ਜੀ ਦਾ ਮੰਡੀ ਗੋਬਿੰਦਗੜ੍ਹ ਪਹੁੰਚਣ ਤੇ ਜ਼ਿਲ੍ਹਾ ਫ਼ਤਹਿਗੜ੍ਹ ਦੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਦੀਪ ਧੀਮਾਨ ਜੀ ਨੂੰ ਜ਼ਿਲ੍ਹਾ ਮੋਹਾਲੀ ਦਾ ਅਵਜਰਵਰ ਅਤੇ ਇੰਦਰਜੀਤ ਸਿੰਘ ਮਨੂਰ ਜੀ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਅਵਜਰਵਰ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇੰਦਰਜੀਤ ਸਿੰਘ ਲੋਟੇ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਦਾ ਵਾਇਸ ਚੇਅਰਮੈਨ, ਹਰਪ੍ਰੀਤ ਸਿੰਘ ਹੈਪੀ ਨੂੰ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਰੁਪਾਲ ਸੀਨੀਅਰ ਮੀਤ ਪ੍ਰਧਾਨ, ਰਮਨਦੀਪ ਸਿੰਘ ਰੂਪਰਾਏ ਹਲਕਾ ਅਮਲੋਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਹੁੱਦੇਦਾਰਾ ਨੂੰ ਸਰੌਪੇ ਪਾਕੇ ਸਨਮਾਨਿਤ ਕੀਤਾ ਗਿਆ, ਸਰਦਾਰ ਹਰਜੀਤ ਸਿੰਘ ਰਾਮਗੜ੍ਹੀਆ ਜੀ ਨੇ ਕਿਹਾ ਕਿ ਇਸ ਸਾਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾਂ ਜਨਮ ਦਿਹਾੜਾ ਹਰ ਇਕ ਜ਼ਿਲੇ ਵਿੱਚ ਸਾਲ ਭਰ ਮਨਾਇਆ ਜਾਵੇਗਾ । ਇਸ ਮੌਕੇ ਬਲਬੀਰ ਧੀਮਾਨ , ਤਰਲੋਚਨ ਸਿੰਘ ਭਦਾਲੇ, ਬਲਵਿੰਦਰ ਮੁੰਡੇ, ਜਤਿੰਦਰ ਗੋਲਡੀ, ਗੁਰਪ੍ਰੀਤ ਸਿੰਘ ਮੁੰਡੇ,ਵਿਕੀ ਦੇਵਗਨ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

 

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!