ਸਾਬਕਾ ਕੌਂਸਲਰ ਆਪ ਪਾਰਟੀ ‘ ਚ ਸ਼ਾਮਿਲ, 20ਸਾਲ ਪੁਰਾਣਾ ਕਾਂਗਰਸ ਪਾਰਟੀ ਨਾਲ ਨਾਤਾ ਤੋੜਿਆ

😊 Please Share This News 😊
|
ਸਾਬਕਾ ਕੌਂਸਲਰ ਆਪ ਪਾਰਟੀ ‘ ਚ ਸ਼ਾਮਿਲ, 20ਸਾਲ ਪੁਰਾਣਾ ਕਾਂਗਰਸ ਪਾਰਟੀ ਨਾਲ ਨਾਤਾ ਤੋੜਿਆ
ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਪਾਰਟੀ ਵਿੱਚ ਆਉਣ ਤੇ ਕੀਤਾ ਸਵਾਗਤ
ਮੰਡੀ ਗੋਬਿੰਦਗੜ੍ਹ,13 ਜਨਵਰੀ (ਮਨੋਜ ਭੱਲਾ)-
ਮੰਡੀ ਗੋਬਿੰਦਗੜ੍ਹ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਇਕ ਵੱਡਾ ਝੱਟਕਾ ਲਗਿਆ ਜਦੋਂ ਪਾਰਟੀ ਦੇ ਕਰੀਬ 20ਸਾਲ ਪੁਰਾਣੇ ਅਤੇ ਮਰਹੂਮ ਕੌਂਸਲਰ ਬਖਸ਼ਿਸ਼ ਸਿੰਘ ਸੁੱਖੀ ਦੀ ਧਮਰਪਤਨੀ ਸਾਬਕਾ ਕੌਂਸਲਰ ਸੁਖਵਿੰਦਰ ਕੌਰ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ । ਇਸ ਦੌਰਾਨ ਪਾਰਟੀ ਵਿੱਚ ਸ਼ਾਮਿਲ ਕਰਨ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਕਿਹਾ ਕੀ ਆਮ ਆਦਮੀ ਪਾਰਟੀ ਹਰ ਵਰਗ ਦੀ ਪਾਰਟੀ ਹੈ ਅਤੇ ਇਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਹੀ ਪਰਿਵਾਰਾਂ ਨੂੰ ਉਹਨਾ ਦਾ ਬਣਦਾ ਸਤਿਕਾਰ ਕੀਤਾ ਜਾਵੇਗਾ । ਇਸ ਦੌਰਾਨ ਸਾਬਕਾ ਕੌਂਸਲਰ ਦੇ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕੀ ਉਹ ਕਰੀਬ 20ਸਾਲ ਤੋਂ ਕਾਂਗਰਸ ਪਾਰਟੀ ਵਿੱਚ ਰਹੇ ਹਨ , ਅੱਜ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸਦਾ ਮੁੱਖ ਕਾਰਨ ਇਹ ਹੈ ਕੀ ਪੰਜਾਬ ਰਾਜ ਵਿੱਚ ਚਲ ਰਹੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਹਨ । ਉਹਨਾ ਅੱਗੇ ਕਿਹਾ ਕੀ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਜੌ ਹਲਕੇ ਵਿੱਚ ਵਿਕਾਸ ਕਾਰਜ ਬਿਨਾ ਕਿਸੇ ਭੇਦ ਭਾਵ ਦੇ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਦੀ ਯੋਗ ਅਗਵਾਈ ਹੇਠ ਸਾਰੇ ਹੀ ਪਾਰਟੀ ਵਰਕਰ ਇਕ ਪਰਿਵਾਰ ਦੀ ਤਰਾਂ ਇਕ ਦੂਸਰੇ ਨਾਲ ਰਾਬਤਾ ਕਾਇਮ ਕਰਕੇ ਕੰਮ ਕਰਦੇ ਹਨ ।ਇਹਨਾ ਯੋਗ ਨੀਤੀਆਂ ਕਾਰਨ ਹੀ ਅੱਜ ਓਹ ਆਪਣੇ ਪਰਿਵਾਰ ਸਮੇਤ ਆਪ ਵਿੱਚ ਸ਼ਾਮਿਲ ਹੋ ਰਹੇ ਹਨ ।ਜਿੱਥੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਾਡੇ ਉਪਰ ਆਪਣਾ ਭਰੋਸਾ ਜਾਹਿਰ ਕੀਤਾ ਹੈ ਅਸੀ ਸਾਰਾ ਪਰਿਵਾਰ ਉਹਨਾ ਦੇ ਇਸ ਭਰੋਸੇ ਅਤੇ ਪਾਰਟੀ ਦੇ ਲਈ ਹਮੇਸ਼ਾ ਇਕਜੁਟ ਹੋ ਵਫਾਦਾਰੀ ਦੇ ਨਾਲ ਸੇਵਾ ਨਿਬਾਉਣ ਦੀ ਕੋਸ਼ਿਸ਼ ਕਰਨਗੇ।
ਇਸ ਦੌਰਾਨ ਇਹਨਾ ਦੇ ਨਾਲ ਕੌਂਸਲ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ, ਆਪ ਆਗੂ ਕ੍ਰਿਸ਼ਨ ਵਰਮਾ ਬੌਬੀ, ਰਣਜੀਤ ਸਿੰਘ,ਬਲਦੇਵ ਸ਼ਰਮਾ,ਰਾਹੁਲ ਸੋਫਤ, ਮਨਜੀਤ ਸਿੰਘ,ਮੋਹਨ ਗੁਪਤਾ, ਦਲਜੀਤ ਵਿਰਕ,ਸਾਬਕਾ ਕੌਂਸਲਰ ਬਲਵਿੰਦਰ ਖਟੜਾ,ਨਰੇਸ਼ ਸ਼ਰਮਾ, ਜੱਸੀ ਧੀਮਾਨ,ਜਗਜੀਤ ਸਿੰਘ ਜੱਗੀ,ਵਿਸ਼ਾਲ ਸ਼ਰਮਾ,ਵਿੱਕੀ ਚਹਿਲ, ਅਜੈ ਸਿੰਘ,ਹਰਬੰਸ ਕੌਰ, ਨੇਹਾ,ਗੁਰਦੀਪ ਕੌਰ, ਗੀਫਟੀ, ਅਤੇ ਹੋਰ ਆਗੂ ਮੌਜੂਦ ਰਹੇ।
व्हाट्सप्प आइकान को दबा कर इस खबर को शेयर जरूर करें |