ਭਾਰਤ ਜੋੜੋ ਯਾਤਰਾ ਦਾ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਪਹੁੰਚਣ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਵੱਡੀ ਗਿਣਤੀ ‘ਚ ਆਏ ਸਮਰਥਕਾਂ ‘ਤੇ ਭਰਵਾਂ ਸਵਾਗਤ ਕੀਤਾ

😊 Please Share This News 😊
|
ਭਾਰਤ ਜੋੜੋ ਯਾਤਰਾ ਦਾ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਪਹੁੰਚਣ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਵੱਡੀ ਗਿਣਤੀ ‘ਚ ਆਏ ਸਮਰਥਕਾਂ ‘ਤੇ ਭਰਵਾਂ ਸਵਾਗਤ ਕੀਤਾ
ਭਾਰਤ ਜੋੜੋ ਯਾਤਰਾ ਦੇਸ਼ ਨੂੰ ਅਰਾਜਕਤਾ, ਤਾਨਾਸ਼ਾਹੀ, ਧਰਮ ਦੇ ਨਾਂ ‘ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼, ਮਹਿੰਗਾਈ, ਬੇਰੁਜ਼ਗਾਰੀ ਵਿਰੁੱਧ ਇਕਜੁੱਟ ਕਰਨ ਦਾ ਯਤਨ ਹੈ-ਜੈ ਰਾਮ ਰਮੇਸ਼
ਮੰਡੀ ਗੋਬਿੰਦਗੜ੍ਹ,11 ਜਨਵਰੀ ( ਮਨੋਜ ਭੱਲਾ )-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਸ੍ਰੀ ਫਤਹਿਗੜ੍ਹ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਸਮੇਤ ਰਾਹੁਲ ਗਾਂਧੀ ਦਾ ਏਸ਼ੀਆ ਦੀ ਮਸ਼ਹੂਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ |

ਯਾਤਰਾ ਦੇ ਸਥਾਨਕ ਖਾਲਸਾ ਸਕੂਲ ਵਿਖੇ ਪੁੱਜਣ ਉਪਰੰਤ ਸੀਨੀਅਰ ਕਾਂਗਰਸੀ ਆਗੂ ਜੈ ਰਾਮ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬਡਿੰਗ, ਸੀ.ਐਲ.ਪੀ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਅਮਰ ਸਿੰਘ, ਕਾਕਾ ਰਣਦੀਪ, ਵਿਜੇਇੰਦਰ ਸਿੰਗਲਾ ਸਮੇਤ ਹੋਰ ਆਗੂ ਹਾਜ਼ਰ ਸਨ। ਮੌਜੂਦ ਸਨ।

ਇਸ ਮੌਕੇ ਜੈ ਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਕੋਈ ਚੋਣਾਵੀ ਲਾਹਾ ਲੈਣ ਦੀ ਯਾਤਰਾ ਨਹੀਂ ਹੈ, ਸਗੋਂ ਇਹ ਦੇਸ਼ ਨੂੰ ਅਰਾਜਕਤਾ, ਤਾਨਾਸ਼ਾਹੀ, ਧਰਮ ਦੇ ਨਾਂ ‘ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼, ਮਹਿੰਗਾਈ, ਬੇਰੁਜ਼ਗਾਰੀ ਵਿਰੁੱਧ ਇਕਜੁੱਟ ਕਰਨ ਦਾ ਯਤਨ ਹੈ | ਜੋ ਕਿ ਇੱਕ ਨਵਾਂ ਇਤਿਹਾਸ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ 117 ਦਿਨ ਪੂਰੇ ਕਰ ਚੁੱਕੀ ਭਾਰਤ ਜੋੜੋ ਯਾਤਰਾ ਨੇ ਭਾਜਪਾ ਵਿੱਚ ਖਲਬਲੀ ਮਚਾ ਦਿੱਤੀ ਹੈ। ਮਨਮੋਹਨ ਭਾਗਵਤ ਮੁਸਲਿਮ ਬੁੱਧੀਜੀਵੀਆਂ ਨਾਲ ਮੁਲਾਕਾਤ ਕਰ ਰਹੇ ਹਨ, ਨਿਤਿਨ ਗਡਕਰੀ ਨੇ ਬੇਰੁਜ਼ਗਾਰੀ, ਗਰੀਬੀ, ਆਰਥਿਕ ਸੰਕਟ ਬਾਰੇ ਕੀਤੀ ਗੱਲ, ਜੇਪੀ ਨੱਡਾ ਦਰਗਾਹ ‘ਤੇ ਜਾਣਾ ਪਿਆ। ਇਸ ਦੌਰੇ ਦੌਰਾਨ ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿੱਚ ਸਾਬਕਾ ਸੈਨਿਕਾਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਨੂੰ 31 ਮਾਰਚ ਤੱਕ ਸੈਨਿਕਾਂ ਦੇ ਸਮੁੱਚੇ ਬਕਾਏ ਕਲੀਅਰ ਕਰਨ ਦਾ ਐਲਾਨ ਕਰਨਾ ਪਿਆ ਸੀ।
व्हाट्सप्प आइकान को दबा कर इस खबर को शेयर जरूर करें |