ਜੋਗਿੰਦਰਾ ਵੈਲਫ਼ੇਅਰ ਟਰੱਸਟ ਅਤੇ ਜੋਗਿੰਦਰਾ ਗਰੁੱਪ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ 1160 ਮਰੀਜ਼ਾਂ ਦੀ ਜਾਂਚ – Punjab Daily News

Punjab Daily News

Latest Online Breaking News

ਜੋਗਿੰਦਰਾ ਵੈਲਫ਼ੇਅਰ ਟਰੱਸਟ ਅਤੇ ਜੋਗਿੰਦਰਾ ਗਰੁੱਪ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ 1160 ਮਰੀਜ਼ਾਂ ਦੀ ਜਾਂਚ

😊 Please Share This News 😊

ਜੋਗਿੰਦਰਾ ਵੈਲਫ਼ੇਅਰ ਟਰੱਸਟ ਅਤੇ ਜੋਗਿੰਦਰਾ ਗਰੁੱਪ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ 1160 ਮਰੀਜ਼ਾਂ ਦੀ ਜਾਂਚ

ਚੁਣੇ ਹੋਏ ਮਰੀਜਾਂ ਦੇ ਅਪਰੇਸ਼ਨ ਕੀਤੇ ਜਾਣਗੇ ਅਤੇ ਲੋੜਵੰਦਾਂ ਨੂੰ ਨਕਲੀ ਅੰਗ ਦਿੱਤੇ ਜਾਣਗੇ – ਆਦਰਸ਼ ਗਰਗ ਅਤੇ ਅਸ਼ਵਨੀ ਗਰਗ

 

ਮੰਡੀ ਗੋਬਿੰਦਗੜ੍ਹ ,8 ਜਨਵਰੀ ( ਮਨੋਜ ਭੱਲਾ ) ਜੋਗਿੰਦਰਾ ਵੈਲਫ਼ੇਅਰ ਟਰੱਸਟ ਅਤੇ ਜੋਗਿੰਦਰ ਗਰੁੱਪ ਆਫ਼ ਇੰਡਸਟਰੀਜ਼ ਮੰਡੀ ਗੋਬਿੰਦਗੜ੍ਹ ਵਲੋਂ ਜੋਗਿੰਦਰ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਸਵਰਗਵਾਸੀ ਸ਼੍ਰੀ ਸੁਰਿੰਦਰਪਾਲ ਗਰਗ ਦੀ 6ਵੀਂ ਬਰਸੀ ਮੌਕੇ ਆਦਰਸ਼ ਗਰਗ ਦੀ ਅਗਵਾਈ ਹੇਠ ਸਥਾਨਕ ਆਰੀਆ ਸਕੂਲ ਵਿਖੇ 6ਵਾਂ ਸਾਲਾਨਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬਡਿੰਗ ਹਲਕਾ ਅਮਲੋਹ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਕਿਸ਼ੋਰ ਚੰਦ ਖੰਨਾ ‘ਆਪ’ ਬਲਾਕ ਪ੍ਰਧਾਨ ਨੇ ਸੁਰਿੰਦਰਪਾਲ ਗਰਗ ਦੀ ਤਸਵੀਰ ਅੱਗੇ ਦੀਵਾ ਜਗਾਉਂਦੇ ਹੋਏ ਕੀਤੀ।

ਇਸ ਮੌਕੇ ਸ੍ਰੀਮਤੀ ਸਤਿਆਦੇਵੀ ਗਰਗ, ਸ਼ਸ਼ੀ ਗਰਗ, ਆਇਨਾ ਗਰਗ, ਅਸ਼ਵਨੀ ਗਰਗ, ਦ੍ਰਿਸ਼ਟੀ ਗਰਗ, ਅਸ਼ੋਕ ਬਾਂਸਲ, ਸੰਜੇ ਗੁਪਤਾ, ਨਿਮਿਤ ਗਰਗ, ਰਾਕੇਸ਼ ਗਰਗ, ਨਿਮਿਤ ਗੁਪਤਾ, ਸ਼ੁਭਮ ਗੁਪਤਾ, ਚਿਰਾਗ ਬਾਂਸਲ, ਰਾਕੇਸ਼ ਜੈਨ, ਅਨੁਪਮਾ ਜੈਨ, ਪ੍ਰਦੀਪ ਗੋਇਲ ਨੇ ਉਨ੍ਹਾਂ ਦਾ ਸਾਥ ਦਿੱਤਾ | ਇਸ ਮੌਕੇ ਰੋਹਿਤ ਗੋਇਲ, ਰਣਜੀਤ ਸਿੰਘ, ਰਜਨੀਸ਼ ਬੱਸੀ, ਪ੍ਰਵੀਨ ਗੁਪਤਾ, ਸੁਨੀਲ ਕੌਸ਼ਲ, ਉਦੈ ਜੈਨ, ਰਵਿੰਦਰ ਸਿੰਘ, ਵਿਸ਼ਾਲ ਸਾਂਪਲਾ ਆਦਿ ਹਾਜ਼ਰ ਸਨ। ਕੈਂਪ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਦਰਸ਼ ਗਰਗ ਅਤੇ ਅਸ਼ਵਨੀ ਗਰਗ ਨੇ ਸਭ ਤੋਂ ਪਹਿਲਾਂ ਕੈਂਪ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਰਾਣਾ ਹਸਪਤਾਲ ਸਰਹਿੰਦ ਦੇ ਜਨਰਲ ਸਰਜਨ ਡਾ: ਹਿਤੇਂਦਰ ਸੂਰੀ ਬਵਾਸੀਰ ਅਤੇ ਅੱਖਾਂ ਦੇ ਅਪ੍ਰੇਸ਼ਨ ਲਈ ਡਾ: ਦੀਪਿਕਾ ਸੂਰੀ, ਸਾਈਂ ਆਈ ਹਸਪਤਾਲ ਸਰਹਿੰਦ ਤੋਂ ਡਾ: ਸੰਦੀਪ ਢੰਡ, ਜੱਚਾ-ਬੱਚਾ ਦੇ ਮਾਹਿਰ ਡਾ: ਨੇਹਾ ਢੰਡ ਅਤੇ ਭਾਰਤ ਵਿਕਾਸ ਪ੍ਰੀਸ਼ਦ ਡਾ. ਟਰੱਸਟ ਲੁਧਿਆਣਾ ਵੱਲੋਂ 483 ਅੱਖਾਂ ਦੇ ਮਰੀਜ਼ ਅਤੇ 653 ਜਰਨਲ ਮਰੀਜਾਂ ਸਮੇਤ 1160 ਲੋੜਵੰਦਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਨਕਲੀ ਅੰਗ ਦਾਨ, ਅੱਖਾਂ ਦੇ ਲੈਂਜ਼ ਪਾਉਣ, ਪਿੱਤੇ ਦੀ ਪੱਥਰੀ, ਹਰਨੀਆ, ਅਪੈਂਡਿਕਸ, ਗਰੱਭਾਸ਼ਯ ਫਾਈਬਰੋਇਡਜ਼, ਬਵਾਸੀਰ ਦੇ ਟੈਸਟ ਅਤੇ ਅਪਰੇਸ਼ਨਾਂ ਲਈ ਆਏ ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 181 ਵਿਅਕਤੀਆਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਅਤੇ 479 ਵਿਅਕਤੀਆਂ ਨੂੰ ਬਵਾਸੀਰ ਦੇ ਅਪਰੇਸ਼ਨ ਲਈ ਚੁਣਿਆ ਗਿਆ।

ਇਸ ਕੈਂਪ ਵਿੱਚ 24 ਅੰਗਹੀਣ ਮਰੀਜ਼ਾਂ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਜੋਗਿੰਦਰਾ ਵੈਲਫੇਅਰ ਟਰੱਸਟ ਵੱਲੋਂ ਕ੍ਰਮਵਾਰ ਮੁਫਤ ਅਪਰੇਸ਼ਨ ਅਤੇ ਅੰਗ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੜੀ ਬਡਿੰਗ ਨੇ ਕਿਹਾ ਕਿ ਅੱਜ ਅਜਿਹੇ ਕੈਂਪਾਂ ਦੀ ਬਹੁਤ ਲੋੜ ਹੈ ਕਿਉਂਕਿ ਕਰੋਨਾ ਅਤੇ ਇਸ ਦੀਆਂ ਮਾਰੂ ਬਿਮਾਰੀਆਂ ਇੱਕ ਵਾਰ ਫਿਰ ਸਮਾਜ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜੋਗਿੰਦਰਾ ਵੈਲਫੇਅਰ ਟਰੱਸਟ ਅਤੇ ਜੋਗਿੰਦਰਾ ਗਰੁੱਪ ਆਫ ਇੰਡਸਟਰੀਜ਼ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਵਿੱਚ ਇਸੇ ਤਰਾਂ ਯੋਗਦਾਨ ਪਾ ਕੇ ਪੰਜਾਬ ਸਰਕਾਰ ਅਤੇ ਲੋਹਾ ਨਗਰੀ ਵਾਸੀਆਂ ਦੀ ਮਦਦ ਕਰਦੇ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੱਜਣ ਗੋਇਲ, ਸਾਬਕਾ ਕੌਂਸਲਰ ਤੇਜਿੰਦਰ ਸਿੰਘ ਰਹਿਲ ਆਦਿ ਸਮੇਤ ਸ਼ਹਿਰ ਦੇ ਸਾਰੇ ਉੱਘੇ ਉਦਯੋਗਪਤੀਆਂ ਅਤੇ ਲੋਹਾ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਵਿਧਾਇਕ ਸਮੇਤ ਹੋਰ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

 

 

 

 

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!