ਰਾਜੂ ਖੰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਨਾ, ਸਮੁੱਚੇ ਜ਼ਿਲ੍ਹੇ ਲਈ ਮਾਣ ਦੀ ਗੱਲ- ਜਤਿੰਦਰ ਧਾਲੀਵਾਲ, ਜਰਨੈਲ ਮਾਜਰੀ।

😊 Please Share This News 😊
|
ਰਾਜੂ ਖੰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਨਾ, ਸਮੁੱਚੇ ਜ਼ਿਲ੍ਹੇ ਲਈ ਮਾਣ ਦੀ ਗੱਲ- ਜਤਿੰਦਰ ਧਾਲੀਵਾਲ, ਜਰਨੈਲ ਮਾਜਰੀ।
ਹਲਕਾ ਅਮਲੋਹ ਨੂੰ ਦਿੱਤੇ ਮਾਣ ਲਈ, ਸੁਖਬੀਰ ਬਾਦਲ ਦਾ ਕੀਤਾ ਧੰਨਵਾਦ।

ਮੰਡੀਗੌਬਿੰਦਗੜ, 19 ਦਸੰਬਰ(ਮਨੋਜ ਭੱਲਾ)-ਸ਼੍ਰੋਮਣੀ ਅਕਾਲੀ ਦਲ ਦੇ ਅਣਥੱਕ ਮਿਹਨਤੀ ਆਗੂ ਤੇ ਨੌਜਵਾਨ ਵਰਗ ਦੇ ਚਹੇਤੇ ਹਲਕਾ ਅਮਲੋਹ ਦੇ ਮਾਣ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਨ ਤੇ ਸਮੁੱਚੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲਈ ਮਾਣ ਵਾਲੀ ਗੱਲ ਹੀ ਨਹੀਂ ਸਗੋਂ ਰਾਜੂ ਖੰਨਾ ਦੇ ਯਤਨਾਂ ਸਦਕਾ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋ ਕੇ ਨਿਕਲੇਗਾ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ ਤੇ ਜਥੇਦਾਰ ਜਰਨੈਲ ਸਿੰਘ ਮਾਜਰੀ ਨੇ ਅੱਜ ਏਥੇ ਰਾਜੂ ਖੰਨਾ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿਥੇ ਸਟੂਡੈਂਟਸ ਜੱਥੇਬੰਦੀ ਐਸ ਓ ਆਈ ਰਾਹੀ ਨੌਜਵਾਨਾਂ ਵਿੱਚ ਨਵੀ ਰੂਹ ਫੁੱਕੀ। ਉਂਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪਾਰਟੀ ਦੀ ਚੜਦੀਕਲਾ ਲਈ ਕਾਰਜ਼ ਕੀਤੇ। ਧਾਲੀਵਾਲ ਤੇ ਮਾਜਰੀ ਨੇ ਅੱਗੇ ਕਿਹਾ ਕਿ ਪਾਰਟੀ ਵੱਲੋਂ ਰਾਜੂ ਖੰਨਾ ਨੂੰ ਜਦੋਂ ਵੀ ਪੰਜਾਬ ਜਾ ਪੰਜਾਬ ਤੋਂ ਬਾਹਰ ਕੋਈ ਵੀ ਡਿਊਟੀ ਦਿੱਤੀ ਗਈ ਉਹਨਾਂ ਵੱਲੋਂ ਤਨਦੇਹੀ ਨਾਲ ਕੰਮ ਕੀਤਾਂ ਗਿਆ ਤੇ ਪਾਰਟੀ ਦੇ ਹਰ ਮੋਰਚੇ ਵਿੱਚ ਅਗਲੀਆਂ ਸਫ਼ਾ ਵਿੱਚ ਰਹਿ ਕੇ ਕੰਮ ਕੀਤਾਂ। ਤੇ ਰਾਜੂ ਖੰਨਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਉਪਰੋਕਤ ਆਗੂਆਂ ਨੇ ਜਿਥੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਉਥੇ ਇਸ ਨਿਯੁਕਤੀ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵਧਾਈ ਵੀ ਦਿੱਤੀ ਹੈ। ਇਸ ਮੌਕੇ ਤੇ ਰਾਜੂ ਖੰਨਾ ਨੂੰ ਵਧਾਈ ਦੇਣ ਵਾਲੀਆਂ ਵਿੱਚ ਸੀਨੀਅਰ ਆਗੂ ਭਿੰਦਰ ਸਿੰਘ ਮੰਡੀ,ਉਦਯੋਗਪਤੀ ਕੌਂਸਲ ਮਿਸ਼ਰਾ, ਪਰਮਿੰਦਰ ਸਿੰਘ ਸਲਾਣਾ, ਪ੍ਰਧਾਨ ਜਗਜੀਵਨ ਸਿੰਘ ਉੱਭੀ, ਸੁਰਿੰਦਰਪਾਲ ਸਿੰਘ ਭਾਟੀਆ, ਹਰਬੰਸ ਸਿੰਘ ਹੁੰਝਣ, ਭੁਪਿੰਦਰ ਸਿੰਘ ਸੈਲੀ, ਗੁਰਦੀਪ ਸਿੰਘ ਦੀਪ, ਬਿੱਟੂ ਸਿੰਘ, ਗੁਰਨਾਮ ਸਿੰਘ ਪ੍ਰਮੁੱਖ ਹਨ।
व्हाट्सप्प आइकान को दबा कर इस खबर को शेयर जरूर करें |