ਚੋਣ ਕਮਿਸ਼ਨ ਵੱਲੋਂ ਨਵੀਂ ਵੋਟ ਬਣਾਉਣ ਲਈ ਜਾਰੀ ਕੀਤੀਆਂ ਚਾਰ ਮਿਤੀਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ : ਟਿਵਾਣਾ

😊 Please Share This News 😊
|
ਚੋਣ ਕਮਿਸ਼ਨ ਵੱਲੋਂ ਨਵੀਂ ਵੋਟ ਬਣਾਉਣ ਲਈ ਜਾਰੀ ਕੀਤੀਆਂ ਚਾਰ ਮਿਤੀਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ : ਟਿਵਾਣਾ
– ਸਵੀਪ ਗਤੀਵਿਧੀਆਂ ਬਾਰੇ ਬਲਾਕ ਸਵੀਪ ਨੋਡਲ ਅਫਸਰਾਂ ਦੀ ਹੋਈ ਮੀਟਿੰਗ
ਫ਼ਤਿਹਗੜ੍ਹ ਸਾਹਿਬ, 14 ਦਸੰਬਰ (ਪੰਜਾਬ ਡੀ ਐਨ)- ਭਾਰਤ ਦੇ ਚੋਣ ਕਮਿਸ਼ਨ ਵੱਲੋਂ 18 ਸਾਲ ਉਮਰ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਸਾਲ ਵਿੱਚ ਤੈਅ ਕੀਤੀਆਂ ਗਈਆਂ ਚਾਰ ਮਿਤੀਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਨੌਜਵਾਨ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਵੀਪ ਨੋਡਲ ਅਫਸਰ-ਕਮ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਲਾਕ ਸਵੀਪ ਨੋਡਲ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਨੋਡਲ ਅਫਸਰ ਨੇ ਜਿਲ੍ਹੇ ਦੇ ਬਲਾਕ ਲੈਵਲ ਸਵੀਪ ਨੋਡਲ ਅਫਸਰਾਂ ਨੂੰ ਦੱਸਿਆਂ ਕਿ ਸਵੀਪ ਗਤੀਵਿਧੀਆਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਸਰਸਰੀ ਸੁਧਾਈ ਸਾਲ 2023 ਅਧੀਨ ਅਤੇ ਨਵੇਂ ਵੋਟਰ ਦੇ ਤੌਰ ਤੇ ਰਜਿਸਟਰਡ ਹੋਣ ਲਈ ਹੁਣ ਭਾਰਤੀ ਨਾਗਰਿਕਾਂ ਪਾਸ ਪਹਿਲੀ ਜਨਵਰੀ, ਪਹਿਲੀ ਅਪ੍ਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ ਜੇਕਰ ਉਹ ਲੋੜੀਂਦੀ ਉਮਰ ਦੀ .ਯੋਗਤਾ ਪੂਰੀ ਕਰਦੇ ਹਨ ਤਾਂ ਉਹਨਾਂ ਕੋਲ ਵੋਟ ਬਣਾਉਣ ਲਈ 4 ਮੋਕੇ ਹਨ। ਉਨ੍ਹਾਂ ਦੱਸਿਆਂ ਕਿ ਜਿਨ੍ਹਾ ਨੋਜਵਾਨਾਂ ਦੀ ਉਮਰ ਅਜੇ 17 ਸਾਲ ਦੀ ਹੈ ਜਾਂ 18 ਸਾਲ ਹੋ ਗਈ ਹੈ ਜਾਂ 18 ਸਾਲ ਦੀ ਹੋਣ ਵਾਲੀ ਹੈ ਖਾਸਕਰ ਉਹਨਾਂ ਨੋਜਵਾਨਾਂ ਨੂੰ ਨਵੀਆਂ ਵੋਟਾਂ ਬਣਾਉਣ ਲਈ ਪਿੰਡ ਪੱਧਰ ਉੱਤੇ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇ।
ਮੀਟਿੰਗ ਵਿੱਚ ਫਾਰਮ ਨੰਬਰ 6 ਨਵੀਂ ਵੋਟ ਬਣਾਉਣ ਲਈ, ਫਾਰਮ ਨੰਬਰ 6-ਏ ਐਨ.ਆਰ.ਆਈ ਲਈ, ਫਾਰਮ ਨੰਬਰ 6-ਬੀ ਵੋਟਰ ਕਾਰਡ ਦਾ ਅਧਾਰ ਨਾਲ ਲਿੰਕ ਕਰਵਾਉਣ ਲਈ, ਫਾਰਮ ਨੰਬਰ 7 ਵੋਟ ਕਟਵਾਉਣ ਲਈ ਅਤੇ ਫਾਰਮ 8 ਵਿੱਚ ਰਿਹਾਇਸ਼ ਬਦਲਣ ਜਾਂ ਕਿਸੇ ਵੀ ਤਰ੍ਹਾਂ ਦੀ ਦੁਰਸਤੀ ਕਰਵਾਉਣ ਲਈ ਆਦਿ ਫਾਰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਬਲਾਕ ਸਵੀਪ ਨੋਡਲ ਅਫਸਰਾਂ ਵੱਲੋਂ ਯਕੀਨ ਦਿਵਾਇਆ ਗਿਆ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਕਮਿਸ਼ਨਰ ਪੰਜਾਬ ਜੀ ਵੱਲੋਂ ਦਰਸਾਈਆਂ ਗਈ ਸਵੀਪ ਗਤੀਵਿਧੀਆਂ ਦੀਆਂ ਤਾਰੀਖਾਂ ਤੇ ਉਨ੍ਹਾਂ ਵੱਲੋਂ ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕਰਕੇ ਆਮ ਲੋਕਾਂ ਨੂੰ ਸਰਸਰੀ ਸੁਧਾਈ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਸਵੀਪ ਦੇ ਜਿਲ੍ਹੇ ਨੋਡਲ ਅਫਸਰ ਅਤੇ ਬਲਾਕ ਲੈਵਲ ਦੇ ਨੋਡਲ ਅਫਸਰ ਅਤੇ ਉਹਨਾਂ ਦੇ ਸਟਾਫ ਮੈਂਬਰ ਅਤੇ ਸਵੀਪ ਦੇ ਜਿਲ੍ਹਾ ਮੀਡੀਆ ਇੰਚਾਰਜ-ਕਮ-ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਮੌਜੂਦ ਸਨ।
व्हाट्सप्प आइकान को दबा कर इस खबर को शेयर जरूर करें |