ਵਿਜੇ ਰੁਪਾਣੀ ਦਾ ਪੰਜਾਬ ਪੁੱਜਣ ਤੇ ਯੂਵਾ ਆਗੂ ਟੋਹੜਾ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

😊 Please Share This News 😊
|
ਵਿਜੇ ਰੁਪਾਣੀ ਦਾ ਪੰਜਾਬ ਪੁੱਜਣ ਤੇ ਯੂਵਾ ਆਗੂ ਟੋਹੜਾ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ
ਮੰਡੀ ਗੋਬਿੰਦਗੜ੍ਹ 13 ਦਸੰਬਰ (ਮਨੋਜ ਭੱਲਾ)- ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਨਵਨਿਯੁਕਤ ਇੰਚਾਰਜ ਵਿਜੇ ਰੁਪਾਣੀ ਦਾ ਅੱਜ ਪੰਜਾਬ ਪੁੱਜਣ ਉੱਤੇ ਭਾਰਤੀ ਜਨਤਾ ਯੂਵਾ ਮੋਰਚਾ ਦੇ ਸੂਬਾ ਪ੍ਰਧਾਨ ਇੰਜ. ਕੰਵਰਵੀਰ ਸਿੰਘ ਟੋਹੜਾ ਨੇ ਸੈਂਕੜੇ ਨੌਜਵਾਨਾਂ ਸਮੇਤ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌਕੇ ਵਿਜੇ ਰੁਪਾਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਹਰ ਵਰਕਰ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ ਤਾਂ ਕਿ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ।
ਇਸ ਮੌਕੇ ਭਾਜਯੂਮੋ ਦੇ ਸੂਬਾ ਪ੍ਰਧਾਨ ਇੰਜ. ਕੰਵਰਵੀਰ ਸਿੰਘ ਟੋਹੜਾ ਨੇ ਕਿਹਾ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਆਗੂ ਵਿਜੇ ਰੁਪਾਣੀ ਨੂੰ ਪੰਜਾਬ ਦੀ ਕਮਾਂਡ ਸੰਭਾਲਨਾ ਪਾਰਟੀ ਹਾਈਕਮਾਨ ਦਾ ਚੰਗਾ ਫੈਸਲਾ ਹੈ। ਜਿਨ੍ਹਾਂ ਦੀ ਯੋਗ ਅਗਵਾਈ ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਮਜਬੂਤ ਹੀ ਨਹੀਂ ਹੋਵੇਗੀ ਸਗੋਂ ਭਵਿੱਖ ਵਿਚ ਆਉਣ ਵਾਲੇ ਹਰ ਇੱਕ ਚੋਣ ਵਿਚ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ਹਾਲ ਹੈ ਅਤੇ ਭਾਜਪਾ ਦਾ ਹਿੱਸਾ ਬਣਦਾ ਜਾ ਰਿਹਾ ਹੈ । ਟੋਹੜਾ ਨੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ ਘਰ ਪੁੱਜਣ ਦੀ ਅਪੀਲ ਕੀਤੀ ।
व्हाट्सप्प आइकान को दबा कर इस खबर को शेयर जरूर करें |