ਪੰਜਾਬ ਦੇ ਵਿਕਾਸ ਦਾ ਹੀ ਦੂਜਾ ਨਾਂਅ ਹੈ ਸ਼੍ਰੋਮਣੀ ਅਕਾਲੀ ਦਲ- ਰਾਜੂ ਖੰਨਾ – Punjab Daily News

Punjab Daily News

Latest Online Breaking News

ਪੰਜਾਬ ਦੇ ਵਿਕਾਸ ਦਾ ਹੀ ਦੂਜਾ ਨਾਂਅ ਹੈ ਸ਼੍ਰੋਮਣੀ ਅਕਾਲੀ ਦਲ- ਰਾਜੂ ਖੰਨਾ

😊 Please Share This News 😊

ਪੰਜਾਬ ਦੇ ਵਿਕਾਸ ਦਾ ਹੀ ਦੂਜਾ ਨਾਂਅ ਹੈ ਸ਼੍ਰੋਮਣੀ ਅਕਾਲੀ ਦਲ- ਰਾਜੂ ਖੰਨਾ

ਆਪ ਦੀਆਂ ਝੂਠੀਆਂ ਗ੍ਰਾਟੀਆ ਤੋਂ ਸੂਬੇ ਦੇ ਲੋਕ ਹੋਏ ਸੁਚੇਤ

ਅਮਲੋਹ,12 ਦਸੰਬਰ(ਪੰਜਾਬ ਡੀ ਐਨ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਬਦਲਾਅ ਸ਼੍ਰੋਮਣੀ ਅਕਾਲੀ ਦਲ ਦੀਆ ਸਰਕਾਰਾਂ ਸਮੇਂ “2007 ਤੋਂ 2017 ਦੌਰਾਨ ਹੀ ਹੋਇਆ ।ਤੇ ਪੰਜਾਬ ਦੇ ਵਿਕਾਸ ਦਾ ਦੂਸਰਾ ਨਾਂਅ ਸ਼੍ਰੋਮਣੀ ਅਕਾਲੀ ਦਲ ਹੀ ਹੈ। ਜਿਸ ਵੱਲੋਂ ਹਰ ਵਰਗ ਨੂੰ ਵਧੇਰੇ ਸਹੂਲਤਾਂ ਤੇ ਪੰਜਾਬ ਦੇ ਕੋਨੇ ਕੋਨੇ ਵਿੱਚ ਕਰੋੜਾਂ ਰੁਪਏ ਦਾ ਵਿਕਾਸ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹਰ ਰੋਜ ਪੁੱਤ ਮਰਵਾ ਕੇ ਫਿਰੌਤੀਆਂ ਦੇ ਫੋਨ ਸੁਣ ਕੇ ਬਦਲਾਉ ਨਹੀ ਆਉਦਾ।ਜੋ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਨੇ ਠੱਗੀ ਮਾਰੀ ਹੈ।ਉਸ ਦਾ ਸੱਚ ਸੂਬੇ ਦੇ ਲੋਕਾਂ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਾ ਹੈ।ਰਾਜੂ ਖੰਨਾ ਨੇ ਕਿਹਾ ਕਿ ਬਦਲਾਅ ਉਹ ਸੀ ਜਦੋਂ ਪੰਜਾਬ ਵਿੱਚ ਰੋਡ ਨੈਟਵਰਕ ਬਣਿਆ ਸੀ ਤੇ ਪੂਰੇ ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਿਆ ਸੀ।
ਬਦਲਾਅ ਉਹ ਸੀ ਜਦੋ ਪੰਜਾਬ ਵਿੱਚ ਮੋਹਾਲੀ,ਬਠਿੰਡਾ ਵਰਗੇ ਹਵਾਈ ਅੱਡੇ
ਬਣੇ ਸੀ।ਬਦਲਾਅ ਉਹ ਸੀ ਜਦੋ ਭਗਤ ਪੂਰਨ ਸਿੰਘ ਬੀਮਾ ਯੋਜਨਾ ਸ਼ੁਰੂ ਹੋਈ ਸੀ।
ਬਦਲਾਅ ਉਹ ਸੀ ਜਦੋ ਸ਼੍ਰੀ ਦਰਬਾਰ ਸਾਹਿਬ ਦਾ ਸੁੰਦਰੀਕਰਨ ਹੋਇਆ ਸੀ।
ਬਦਲਾਅ ਉਹ ਸੀ ਜਦੋ ਪੰਜਾਬ ਵਿੱਚ ਸੁਵਿਧਾ ਕੇਂਦਰ ਬਣੇ ਸੀ ,ਬਦਲਾਅ ਉਹ ਸੀ ਜਦੋਂ ਪੰਜਾਬ ਵਿੱਚ ਸਾਂਝ ਕੇਂਦਰ ਬਣੇ ਸਨ।
ਬਦਲਾਅ ਉਹ ਸੀ ਜਦੋ ਪੰਜਾਬ ਵਿੱਚ ਮੁਫਤ ਮੋਟਰਾਂ ਵਾਲੀ ਬਿਜਲੀ ਕਿਸਾਨ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦਿੱਤੀ ਗਈ ਸੀ।
ਬਦਲਾਅ ਉਹ ਸੀ ਜਦੋ ਹਰ ਗਰੀਬ ਦੇ ਘਰ ਆਟਾ ਦਾਲ ਸਕੀਮ ਪਹੁੰਚਦੀ ਸੀ।
ਬਦਲਾਅ ਉਹ ਸੀ ਜਦੋਂ ਪੰਜਾਬ ਏਸ਼ੀਆ ਦਾ ਪਹਿਲਾ ਸਭ ਤੋ ਵੱਧ ਸੂਰਜ ਊਰਜਾ ਵਾਲਾ ਸੂਬਾ ਬਣਿਆ ਸੀ । ਉਹਨਾਂ ਕਿਹਾ ਕਿ ਬਦਲਾਅ ਉਹ ਸੀ ਜਦੋ ਪੰਜਾਬ ਬਿਜਲੀ ਸਰਪਲੱਸ ਬਣਿਆ ਸੀ।ਬਦਲਾਅ ਉਹ ਸੀ ਜਦੋ ਵਿਰਾਸਤ ਏ ਖਾਲਸਾ,ਜੰਗ ਏ ਆਜਾਦੀ,ਘੱਲੂਘਾਰਾ ਯਾਦਗਾਰਾਂ,ਚੱਪੜ ਚਿੜੀ,ਵਾਰ ਮੈਮੋਰੀਅਲ ਵਰਗੀਆਂ ਯਾਦਗਾਰਾਂ ਉਸਾਰੀਆਂ ਗਈਆਂ। ਰਾਜੂ ਖੰਨਾ ਨੇ ਕਿਹਾ ਕਿ ਬਦਲਾਅ ਉਹ ਸੀ ਜਦੋ 90% ਸ਼ਹਿਰਾਂ ਵਿੱਚ ਰੇਲਵੇ ਫਲਾਈਉਵਰ ਬਣਾ ਕੇ ਟਰੈਫਿਕ ਤੋ ਨਜ਼ਾਤ ਮਿਲੀ ਸੀ।
ਬਦਲਾਅ ਉਹ ਸੀ ਜਦੋਂ ਟਰੈਕਟਰ ਨੂੰ ਜੱਟ ਦਾ ਗੱਡਾ ਕਹਿ ਕੇ ਟੈਕਸ ਮੁਆਫ ਕਰਵਾਇਆ ਸੀ।
ਬਦਲਾਅ ਉਹ ਸੀ ਜਦੋਂ ਰਾਮਤੀਰਥ,ਦੇਵੀਤਲਾਬ ਦਾ ਸੁੰਦਰੀਕਰਨ ਕਰਕੇ ਹਰ ਧਰਮ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਸੀ। ਬਦਲਾਅ ਉਹ ਸੀ ਜਦੋ ਬੱਚੀਆਂ ਨੂੰ ਸਕੂਲ ਜਾਣ ਲਈ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਈਕਲ ਵੰਡੇ ਜਾਂਦੇ ਸੀ।ਬਦਲਾਅ ਉਹ ਸੀ ਜਦੋ BRTS ਬਸ ਸਿਸਟਮ ਅਮ੍ਰਿਤਸਰ ਸ਼ੁਰੂ ਕੀਤਾ ਸੀ। ਬਦਲਾਅ ਉਹ ਸੀ ਜਦੋਂ ਗੇਟਵੇ ਔਫ ਅਮ੍ਰਿਤਸਰ ਉਸਾਰਿਆ ਗਿਆ।ਬਦਲਾਅ ਉਹ ਸੀ ਜਦੋਂ ਮੈਰੀਟੋਰੀਅਸ ਸਕੂਲ ਬਣਾਏ ਗਏ । ਬਦਲਾਅ ਉਹ ਸੀ ਜਦੋਂ ਨਹਿਰਾਂ ਤੇ ਕੱਸੀਆਂ ਪੱਕੀਆਂ ਕੀਤੀਆਂ ਗਈਆਂ।ਬਦਲਾਅ ਉਹ ਸੀ ਜਦੋਂ ਸ਼ਗੁਨ ਸਕੀਮ ਤੇ ਬੁਢਾਪਾ ਪੈਂਸ਼ਨ ਸਕੀਮ ਸ਼ੁਰੂ ਹੋਈ ਸੀ।ਪਰ ਅੱਜ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਨਾਮ ਤੇਗੁੰਮਰਾਹਕੁੰਨ ਕਰਕੇ ਝੂਠੇ ਵਾਅਦਿਆਂ ਰਾਹੀਂ ਲੋਕਾਂ ਦਾ ਸ਼ੋਸਣ ਕਰ ਰਹੀ ਹੈ ਭਗਵੰਤ ਮਾਨ ਸਰਕਾਰ। ਜਿਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੋ ਚੁੱਕਾ ਹੈ।ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਲੋਕ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਮੁੜ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈਕੇ ਜਾਣਗੇ।

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!