ਗੋਬਿੰਦਗੜ੍ਹ ਨਗਰ ਕੌਂਸਲ ਦੀ ਵੱਡੀ ਕਾਰਵਾਈ, ਅਮਲੋਹ ਰੋਡ ਤੇ ਹਟਾਈ ਕਬਜ਼ੇ – Punjab Daily News

Punjab Daily News

Latest Online Breaking News

ਗੋਬਿੰਦਗੜ੍ਹ ਨਗਰ ਕੌਂਸਲ ਦੀ ਵੱਡੀ ਕਾਰਵਾਈ, ਅਮਲੋਹ ਰੋਡ ਤੇ ਹਟਾਈ ਕਬਜ਼ੇ

😊 Please Share This News 😊

ਗੋਬਿੰਦਗੜ੍ਹ ਨਗਰ ਕੌਂਸਲ ਦੀ ਵੱਡੀ ਕਾਰਵਾਈ, ਅਮਲੋਹ ਰੋਡ ਤੇ ਹਟਾਈ ਕਬਜ਼ੇ

ਨਾਜਾਇਜ਼ ਕਬਜ਼ੇ ਹਟਾਉਣ ਦੇ ਹੋਏ ਨਗਰ ਕੌਂਸਲ ਤੇ ਜੇ ਸੀ ਬੀ ਮਸ਼ੀਨ ਅਤੇ ਮੌਜੂਦ ਨਗਰ ਕੌਂਸਲ  ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ

ਮੰਡੀ ਗੋਬਿੰਦਗੜ੍ਹ, 15 ਨਵੰਬਰ (ਮਨੋਜ ਭੱਲਾ )-ਗੋਬਿੰਦਗੜ੍ਹ ਨਗਰ ਕੌਂਸਲ ਨੇ ਅੱਜ ਅਮਲੋਹ ਰੋਡ ਸੂਏ ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਨਗਰ ਕੌਂਸਲ ਵੱਲੋਂ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਜਿਸ ਦੀ ਅਗਵਾਈ ਖੁਦ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਕੀਤੀ ਗਈ।
ਇਸ ਮੌਕੇ ਤੇ ਨਗਰ ਕੌਂਸਲ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਥਾਨਕ ਪੁਲਿਸ ਠਾਣਾ ਮੰਡੀ ਗੋਬਿੰਦਗੜ੍ਹ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਸਨ। ਜੇ ਸੀ ਬੀ ਮਸ਼ੀਨ ਦੀ ਮਦਦ ਦੇ ਨਾਲ ਇਕ ਦਰਜਨ ਤੋਂ ਵੱਧ ਨਜਾਇਜ਼ ਤੌਰ ਤੇ ਰਸਤੇ ਵਿਚ ਬਣੇ ਲੋਕਾਂ ਦੇ ਨਜਾਇਜ਼ ਕਬਜ਼ੇ ਹਟਾਏ ਗਏ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਬਜ਼ਾਧਾਰੀਆਂ ਨੂੰ ਸਮੇਂ ਸਮ ਤੇ ਨੋਟਿਸ ਭੇਜੇ ਗਏ ਸਨ। ਜਿਨ੍ਹਾਂ ਦੇ ਕਬਜ਼ਾਧਾਰੀਆਂ ਵੱਲੋਂ ਕਦੇ ਪ੍ਰਵਾਹ ਨਹੀਂ ਕੀਤੀ ਗਈ ਅੱਜ ਮਜਬੂਰਨ ਨਗਰ ਕੌਂਸਲ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੂਏ ਦੇ ਨਾਲ ਨਾਲ ਕਈ ਲੋਕਾਂ ਨੇ ਮੰਦਰ ਬਣਾ ਲਏ ਸਨ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹੱਥ ਹੁੰਦੀਆਂ ਸਨ ਅਤੇ ਇਹ ਬੇਅਦਬੀ ਹੁੰਦੀ ਸੀ। ਅਜਿਹੇ ਲੋਕਾਂ ਨੂੰ ਨਗਰ ਕੌਂਸਲ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਜਿਹਨਾਂ ਤੇ ਮਜ਼ਬੂਰਨ ਅੱਜ ਕਾਰਵਾਈ ਕਰਨੀ ਹੈ ਭਵਿੱਖ ਵਿੱਚ ਜਾਰੀ ਰਹੇਗੀ ਅਤੇ ਇਸ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਪ੍ਰਧਾਨ  ਪ੍ਰਿੰਸ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਹਿਰ ਦੇ ਅਮਲੋਹ ਰੋਡ ਬੈਂਕ ਆਫ ਇੰਡੀਆ ਰੋਡ ਮੇਨ ਬਜਾਰ  ਸਮੇਤ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚੋਂ ਕਲ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!