ਪਾਰਟੀ ਨੇ ਧਾਲੀਵਾਲ ਤੇ ਬਡਾਲੀ ਨੂੰ ਹਲਕਾ ਅਮਲੋਹ ਦਾ ਆਬਜ਼ਰਵਰ ਨਿਯੁਕਤ ਕਰਕੇ ਮਿਹਨਤੀ ਆਗੂਆਂ ਨੂੰ ਦਿੱਤਾ ਵੱਡਾ ਮਾਣ:– ਰਾਜੂ ਖੰਨਾ

😊 Please Share This News 😊
|
ਪਾਰਟੀ ਨੇ ਧਾਲੀਵਾਲ ਤੇ ਬਡਾਲੀ ਨੂੰ ਹਲਕਾ ਅਮਲੋਹ ਦਾ ਆਬਜ਼ਰਵਰ ਨਿਯੁਕਤ ਕਰਕੇ ਮਿਹਨਤੀ ਆਗੂਆਂ ਨੂੰ ਦਿੱਤਾ ਵੱਡਾ ਮਾਣ:– ਰਾਜੂ ਖੰਨਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਤਿੰਦਰ ਸਿੰਘ ਧਾਲੀਵਾਲ ਤੇ ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ ਦੇ ਆਬਜ਼ਰਵਰ ਨਿਯੁਕਤ
ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ:– ਧਾਲੀਵਾਲ, ਬਡਾਲੀ

ਅਮਲੋਹ,20 ਅਕਤੂਬਰ – ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਮਾਣ ਸਤਿਕਾਰ ਦੇ ਕਿ ਸੇਵਾ ਕਰਨ ਦਾ ਮੌਕ਼ਾ ਦਿੱਤਾ ਜਾਂਦਾ ਹੈ।ਜਿਸ ਨੂੰ ਦੇਖਦੇ ਹੋਏ ਹਲਕਾ ਅਮਲੋਹ ਦੇ ਸੀਨੀਅਰ ਅਕਾਲੀ ਆਗੂ ਜਤਿੰਦਰ ਸਿੰਘ ਧਾਲੀਵਾਲ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ ਨੂੰ ਹਲਕਾ ਅਮਲੋਹ ਦਾ ਆਬਜ਼ਰਵਰ ਨਿਯੁਕਤ ਕਰਕੇ ਮਾਣ ਦਿੱਤਾ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜਤਿੰਦਰ ਸਿੰਘ ਧਾਲੀਵਾਲ ਤੇ ਹਰਬੰਸ ਸਿੰਘ ਬਡਾਲੀ ਦੀ ਬਤੌਰ ਆਬਜ਼ਰਵਰ ਹਲਕਾ ਅਮਲੋਹ ਨਿਯੁਕਤੀ ਤੇ ਵਧਾਈ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ,ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਥੇ ਪਹਿਲਾਂ ਜ਼ਿਲ੍ਹਾ ਪੱਧਰ ਤੇ ਆਬਜ਼ਰਵਰਾ ਦੀ ਨਿਯੁਕਤੀ ਕੀਤੀ ਗਈ ਸੀ। ਉਂਥੇ ਹੁਣ ਪਾਰਟੀ ਦੀ ਪਿਛਲੇ ਲੰਮੇ ਸਮੇਂ ਤੋਂ ਚੜਦੀਕਲਾ ਲਈ ਕੰਮ ਕਰਦੇਂ ਆ ਰਹੇ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਹਲਕਾ ਪੱਧਰ ਤੇ ਆਬਜ਼ਰਵਰ ਨਿਯੁਕਤ ਕੀਤਾ ਗਿਆ।ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੀ ਵੱਖ ਵੱਖ ਹਲਕਿਆਂ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਬਤੌਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਉਹਨਾਂ ਜਤਿੰਦਰ ਸਿੰਘ ਧਾਲੀਵਾਲ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ ਨੂੰ ਜਿਥੇ ਆਬਜ਼ਰਵਰ ਨਿਯੁਕਤ ਹੋਣ ਤੇ ਵਧਾਈ ਦਿੱਤੀ ਉਥੇ ਉਹਨਾਂ ਆਸ ਪ੍ਰਗਟਾਈ ਕਿ ਉਹ ਹਮੇਸ਼ਾ ਦੀ ਤਰ੍ਹਾਂ ਪਾਰਟੀ ਦੀ ਚੜਦੀਕਲਾ ਲਈ ਹੇਠਲੇ ਪੱਧਰ ਤੇ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਨਵਨਿਯੁਕਤ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉੱਤਰਣਗੇ। ਹਲਕਾ ਅਮਲੋਹ ਦੇ ਨਵਨਿਯੁਕਤ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ ਨੂੰ ਵਧਾਈ ਦੇਣ ਵਾਲੀਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਕੈਪਟਨ ਜਸਵੰਤ ਸਿੰਘ ਬਾਜਵਾ,ਭਿੰਦਰ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਪਨਾਗ, ਜਥੇਦਾਰ ਜਰਨੈਲ ਸਿੰਘ ਮਾਜਰੀ,ਜਥੇਦਾਰ ਕੁਲਦੀਪ ਸਿੰਘ ਮਛਰਾਈ,ਜਗਜੀਵਨ ਸਿੰਘ ਉੱਭੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ,ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਗੁਰਮੀਤ ਕੌਰ ਵਿਰਕ,ਬੀਬੀ ਪੂਨਮ ਗੋਸਾਈ, ਨਿਰਭੈ ਸਿੰਘ ਵਿਰਕ,ਰਣਧੀਰ ਸਿੰਘ ਧੀਰਾ,ਬੀਬੀ ਰੁਪਿੰਦਰ ਕੌਰ ਮੰਡੀ,ਬੀਬੀ ਪਿੰਕੀ ਰਾਣੀ, ਯੂਥ ਆਗੂ ਵਿੱਕੀ ਮਿੱਤਲ,ਰਾਕੇਸ਼ ਕੁਮਾਰ ਸਾਹੀ ਪ੍ਰਧਾਨ,ਬਹਾਦਰ ਸਿੰਘ ਹੈਬਤਪੁਰ, ਡਾ ਅਰਜੁਨ ਸਿੰਘ ਪ੍ਰਧਾਨ,ਯੂਥ ਆਗੂ ਹਰਵਿੰਦਰ ਸਿੰਘ ਬਿੰਦਾ, ਜਥੇਦਾਰ ਸ਼ਰਧਾ ਸਿੰਘ ਛੰਨਾ, ਕੌਸਲਰ ਸੋਮਨਾਥ ਅਜਨਾਲੀ,ਕੌਸਲਰ ਬਲਤੇਜ ਸਿੰਘ ਅਮਲੋਹ,ਜਥੇਦਾਰ
ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਸੰਤੋਖ ਸਿੰਘ ਖਨਿਆਣ,ਪਾਲ ਸਿੰਘ ਖੁੰਮਣਾ, ਯੂਥ ਆਗੂ ਜਸ਼ਨਦੀਪ ਸਿੰਘ ਸ਼ਾਹਪੁਰ, ਰਾਜੂ ਖਾ ਸਲਾਣਾ, ਯਾਦਵਿੰਦਰ ਸਿੰਘ ਪਨਾਗ,ਕਰਮ ਸਿੰਘ ਘੁਟੀਡ, ਜਸਵਿੰਦਰ ਸਿੰਘ ਗਰੇਵਾਲ,ਜੱਗੀ ਬੁੱਗਾ, ਜਥੇਦਾਰ ਹਰਪਾਲ ਸਿੰਘ ਨਸਰਾਲੀ,ਨੀਟਾ ਸੰਧੂ,ਰੇਸਮ ਸਿੰਘ ਵਿਰਕ,ਕੇਸਰ ਸਿੰਘ ਸਲਾਣਾ,ਗੁਰਮੇਲ ਸਿੰਘ ਅਮਲੋਹ,ਕਮਲ ਵੜੈਚ,ਦਰਸਨ ਸਿੰਘ ਨਸਰਾਲੀ, ਬਲਵੰਤ ਸਿੰਘ ਘੁੱਲੂਮਾਜਰਾ, ਗੁਰਪ੍ਰੀਤ ਸਿੰਘ ਰੰਘੇੜੀ,ਜਸਪ੍ਰੀਤ ਸਿੰਘ ਜੱਸੀ,ਯਸ ਵਰਮਾ, ਹਰਜੀਤ ਸਿੰਘ ਸੋਨੂੰ, ਬੇਅੰਤ ਸਿੰਘ ਬੈਣਾ,ਹਰਪਿੰਦਰ ਸਿੰਘ ਭੂਰਾ, ਗੁਰਪ੍ਰੀਤ ਸਿੰਘ ਨੋਨੀ,ਗੋਰਾ ਅਜਨਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ,ਡਾ ਬਲਵੀਰ ਸਿੰਘ ਡਡਹੇੜੀ, ਕ੍ਰਿਸਨ ਕੁੰਭੜਾ,ਬਲਵਿੰਦਰ ਸਿੰਘ ਡਡਹੇੜੀ, ਕੁਲਵੰਤ ਸਿੰਘ ਨਿਊਆ,ਮੁਕੰਦ ਸਿੰਘ ਲੁਹਾਰਮਾਜਰਾ,ਅਮਨ ਲਾਡਪੁਰ, ਕੁਲਜੀਤ ਸਿੰਘ ਤੂਰਾ,ਕਾਹਨ ਸਿੰਘ ਝੰਬਾਲਾ, ਪ੍ਰਧਾਨ ਰਣਜੀਤ ਸਿੰਘ ਕੋਟਲੀ,ਸੁਖਨਿੰਦਰ ਸਿੰਘ ਕਾਕਾ, ਹਰਜਿੰਦਰ ਸਿੰਘ ਰੰਘੇੜੀ,ਸਿਕੰਦਰ ਸਿੰਘ ਮੋਤੀ , ਗੁਰਬਖਸ਼ ਸਿੰਘ ਬੈਣਾ,ਸੁਖਚੈਨ ਸਿੰਘ ਦੀਵਾ,ਬੀਬੀ ਕੁਸ਼ੱਲਿਆ, ਤਰਸੇਮ ਸਿੰਘ ਤੂਫਾਨ, ਜਥੇਦਾਰ ਸੁਰਜੀਤ ਸਿੰਘ ਬਰੌਗਾ,ਹਰਚੰਦ ਸਿੰਘ ਕਪੂਰਗੜ੍ਹ, ਜਥੇਦਾਰ ਕਾਲਾ ਸਿੰਘ ਬੈਣੀ, ਮਲਕੀਤ ਸਿੰਘ ਮਾਨਗੜ੍ਹ, ਹਰਬੰਸ ਸਿੰਘ ਕਾਲੂ, ਲਖਵਿੰਦਰ ਸਿੰਘ ਬੈਣੀ,ਡਾ ਜਸਵੰਤ ਸਿੰਘ ਅਮਲੋਹ, ਬਲਵੰਤ ਸਿੰਘ ਮਾਨ,ਸੋਨੀ ਅਮਲੋਹ, ਗੁਰਪ੍ਰੀਤ ਸਿੰਘ ਗੁਰੀ,ਬਾਬਾ ਗੁਰਦਿਆਲ ਸਿੰਘ, ਹਰਭਜਨ ਸਿੰਘ ਪ੍ਰਧਾਨ, ਕਸ਼ਮੀਰਾ ਸਿੰਘ ਸੋਨੀ,ਸੱਜਣ ਸਿੰਘ ਰਾਮਗੜ੍ਹ,ਯਮਲਾ ਸਿੰਘ ਚੈਹਿਲਾ, ਪਰਮਜੀਤ ਸਿੰਘ ਪੰਮੀ, ਰੁਪਿੰਦਰ ਸਿੰਘ ਕੁੰਜਾਰੀ, ਗੁਰਜੋਤ ਸਿੰਘ ਸਲਾਣਾ,ਨਰਿੰਦਰ ਸਿੰਘ ਪਨਾਗ,ਡਾ ਪਰਮਜੀਤ ਸਿੰਘ ਸਲਾਣਾ, ਕੁਲਵਿੰਦਰ ਸਿੰਘ ਸਲਾਣੀ,ਦਸਵਿੰਦਰ ਸਿੰਘ ਰੋਡਾ ਸੋਟੀ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਅਮਲੋਹ ਦੇ ਵਰਕਰ ਤੇ ਆਗੂ ਪ੍ਰਮੁੱਖ ਹਨ।

व्हाट्सप्प आइकान को दबा कर इस खबर को शेयर जरूर करें |