
😊 Please Share This News 😊
|
ਭਗਵਾਨ ਮਹਾਂਰਿਸ਼ੀ ਵਾਲਮੀਕਿ ਵੱਲੋਂ ਲਿਖੀ ਰਮਾਇਣ ਸਭ ਲਈ ਪ੍ਰੇਰਣਾ ਸਰੋਤ:– ਰਾਜੂ ਖੰਨਾ।
ਮੰਡੀ ਗੋਬਿੰਦਗੜ੍ਹ ‘ਵਿਖੇ ਮਹਾਂਰਿਸ਼ੀ ਵਾਲਮੀਕਿ ਦੇ ਜਨਮ ਦਿਵਸ ਸਮੇ ਵੱਖ ਵੱਖ ਸਮਾਗਮਾਂ ਵਿੱਚ ਸ਼ਾਮਲ ਹੋ ਕਿ ਰਾਜੂ ਖੰਨਾ ਨੇ ਸਮੁੱਚਿਆ ਸੰਗਤਾਂ ਨੂੰ ਦਿੱਤੀ ਵਧਾਈ।
ਮੰਡੀ ਗੋਬਿੰਦਗੜ੍ਹ, 9 ਅਕਤੂਬਰ (ਮਨੋਜ ਭੱਲਾ)- ਭਗਵਾਨ ਮਹਾਂਰਿਸ਼ੀ ਵਾਲਮੀਕਿ ਦੇ ਜਨਮ ਦਿਨ ਤੇ ਅੱਜ ਭਗਵਾਨ ਵਾਲਮੀਕਿ ਪ੍ਰਚਾਰ ਮੰਦਿਰ ਕਮੇਟੀ ਗੁੱਗਾ ਮਾੜੀ ਤੇ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਮੰਡੀਗੌਬਿੰਦਗੜ ਵੱਲੋਂ ਵਾਲਮੀਕਿ ਦੇ ਵੱਖੋ ਵੱਖਰੇ ਸਥਾਪਿਤ ਮੰਦਿਰਾਂ ਵਿੱਚ ਵਿਸ਼ਾਲ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਵਿੱਚ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਭਗਵਾਨ ਵਾਲਮੀਕਿ ਨੂੰ ਨਤਮਸਤਕ ਹੁੰਦੇ ਹੋਏ ਵੱਡੀ ਗਿਣਤੀ ਜੁੜੀਆਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ। ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਭਗਵਾਨ ਮਹਾਂਰਿਸ਼ੀ ਬਾਲਮੀਕ ਵੱਲੋਂ ਲਿਖੀ ਰਮਾਇਣ ਸਾਡੇ ਸਭਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਜਿਸ ਤੋਂ ਸੇਧ ਲੈਦੇ ਹੋਏ ਸਾਨੂੰ ਸਾਰਿਆਂ ਨੂੰ ਹੱਕ ਸੱਚ ਤੇ ਪਹਿਰਾ ਦਿੰਦੇ ਹੋਏ, ਲੋੜਵੰਦਾਂ ਦੀ ਸਹਾਇਤਾ ਹੀ ਕਰਨੀ ਨਹੀਂ ਚਾਹੀਦੀ ਸਗੋਂ ਭੁੱਖਿਆਂ ਨੂੰ ਭੋਜਨ ਵੀ ਛਕਾਉਣ ਦੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਰਾਜੂ ਖੰਨਾ ਨੇ ਮੰਡੀਗੌਬਿੰਦਗੜ ਦੀਆਂ ਸਮੁੱਚੀਆਂ ਮੰਦਿਰ ਕਮੇਟੀਆਂ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਭਗਵਾਨ ਵਾਲਮੀਕਿ ਦਾ ਜਨਮਦਿਨ ਮਨਾਉਦੇ ਹੋਏ ਲੰਗਰਾਂ ਦਾ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਸਮੁੱਚੀਆਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਮੰਦਿਰ ਕਮੇਟੀਆਂ ਮੰਡੀਗੌਬਿੰਦਗੜ ਦੇ ਸਮੁੱਚੇ ਪ੍ਰਬੰਧਕਾ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਅੱਜ ਭਗਵਾਨ ਵਾਲਮੀਕਿ ਦੇ ਜਨਮਦਿਨ ਤੇ ਸਮੁੱਚੇ ਮੰਦਿਰ ਵਿਚ ਜਿਥੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਗਏ ਇੱਕ ਦੂਜੇ ਨਾਲ ਖ਼ੁਸ਼ੀ ਸਾਝੀ ਕੀਤੀ। ਉਥੇ ਭਜਨ ਮੰਡਲੀਆਂ ਵੱਲੋਂ ਭਗਵਾਨ ਵਾਲਮੀਕਿ ਦੇ ਭਜਨਾਂ ਦਾ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ ਤੇ ਪਵਨ ਕੁਮਾਰ ਪੰਮੀ ਪ੍ਰਧਾਨ,ਡੈਨੀ ਪਾਰਚਾ ਪ੍ਰਧਾਨ, ਯੂਥ ਆਗੂ ਹਰਵਿੰਦਰ ਸਿੰਘ ਬਿੰਦਾ, ਰਣਧੀਰ ਸਿੰਘ ਬਾਗੜੀਆ,ਮਾਨਵ ਸਾਹ, ਸੁਨੀਲ ਗਿੱਲ,ਕਾਲਾ ਮਾਨ, ਮਨਪ੍ਰੀਤ ਸਿੰਘ ਧਾਲੀਵਾਲ,ਧੀਰਜ ਕੁਮਾਰ ਸੋਨੀ,ਅਨਿਲ ਧਾਲੀਵਾਲ,ਚੰਚਲ ਕੁਮਾਰ,ਦੀਪਕ ਕੁਮਾਰ,ਦੀਪਕ ਬੈਂਸ, ਜਤਿੰਦਰ ਕੁਮਾਰ,ਹਨੀ ਧਾਲੀਵਾਲ, ਅਸ਼ਵਨੀ ਕੁਮਾਰ,ਸੰਜੀਵ ਸਿੱਪੀ, ਰਮੇਸ਼ ਕੁਮਾਰ, ਨਰਿੰਦਰ ਕੁਮਾਰ, ਮਨਜੋਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
व्हाट्सप्प आइकान को दबा कर इस खबर को शेयर जरूर करें |