ਪੁੱਤ ਹੀ ਨਿਕਲਿਆ ਮਾਂ ਦਾ ਕਾਤਲ ,ਨਾਲ ਪਤਨੀ ਵੀ ਭਾਗੀਦਾਰ

ਮਾਂ ਦੇ ਕਤਲ ਵਿਚ ਗ੍ਰਿਫਤਾਰ ਹਨੀ ਗੋਇਲ ਤੇ ਉਸਦੀ ਪਤਨੀ ਆਰਤੀ ਗੋਇਲ ਨਾਲ ਥਾਣਾ ਮੁੱਖੀ ਵਿਨੋਦ ਕੁਮਾਰ ਸਮੇਤ ਪੁਲਸ ਪਾਰਟੀ ।ਫੋਟੋ- ਘੁੰਮਣ
😊 Please Share This News 😊
|
ਪੁੱਤ ਹੀ ਨਿਕਲਿਆ ਮਾਂ ਦਾ ਕਾਤਲ ,ਨਾਲ ਪਤਨੀ ਵੀ ਭਾਗੀਦਾਰ

ਅਮਲੋਹ 30 ਅਗਸਤ ( ਰਣਜੀਤ ਸਿੰਘ ਘੁੰਮਣ )-ਬੀਤੇ ਦਿੰਨੀ ਸ਼ਹਿਰ ਅੰਦਰ ਭੋਲੀ ਦੇਵੀ ਨਾ ਦੀ ਅੋਰਤ ਦੇ ਕਤਲ ਵਿਚ ਉਸਦਾ ਖੁਦ ਦਾ ਪੁੱਤਰ ਹਨੀ ਗੋਇਲ ਤੇ ਉਸਦੀ ਪਤਨੀ ਆਰਤੀ ਗੋਇਲ ਹੀ ਉਸਦੇ ਕਾਤਲ ਨਿਕਲੇ । ਇਸ ਘਟਨਾ ਸਬੰਧੀ ਅਮਲੋਹ ਪੁਲਸ ਵੱਲੋ ਕੀਤੀ ਪਰੈਸ ਕਾਨਫਰੰਸ ਵਿਚ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਸਬ ਇੰਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਭੋਲ ਦੇਵੀ ਪਤਨੀ ਧਰਮਵੀਰ ਗੋਇਲ ਉਤੇ ਚਾਕੂ ਨਾਲ ਵਾਰ ਕਰਕੇ ਉਸਦੀ ਹਤਿਆ ਕਰ ਦਿੱਤੀ ਉਨਾ ਦੱਸਿਆ ਕਿ ਹਨੀ ਗੋਇਲ ਤੇ ਉਸਦੀ ਪਤਨੀ ਆਰਤੀ ਗੋਇਲ ਦੀ ਆਪਣੀ ਮਾਂ ਤੋ ਘਰ ਹਥਿਆਉਣ ਦੀ ਯੋਜਨਾ ਤਹਿਤ ਇਹ ਕਤਲ ਕੀਤਾ ਗਿਆ ਹੈ ਥਾਣਾ ਅਮਲੋਹ ਦੇ ਪੁਲਸ ਅਧਿਕਾਰੀ ਅਨੂਸਾਰ ਲੜਕੇ ਨੇ ਝੂਠੀ ਕਹਾਣੀ ਬਣਾਈ ਸੀ ਕਿ ਉਸ ਦੀ ਮਾਂ ਨੂ ਚਾਰ ਅਪਛਾਤੇ ਵਿਆਤੀਆਂ ਵਲੋ ਤੇਜ ਧਾਰ ਚਾਕੂ ਨਾਲ ਕਤਲ ਕਰ ਦਿਤਾ ਅਤੇ ਫਰਾਰ ਹੋ ਗਏ ਸਨ।ਪੁਲਸ ਮੁਖੀ ਅਨੂਸਾਰ ਹਨੀ ਜਦੋ ਪੁਲਸ ਕੋਲ ਆਉਦਾ ਸੀ ਤਾਂ ਉਹ ਕੰਬਣ ਲੱਗ ਜਾਦਾ ਸੀ ਜਿਸ ਤੋ ਪੁਲਸ ਨੂੰ ਛੱਕ ਦੀ ਸ਼ੁਈ ਹੋਰ ਡੂੰਗੀ ਹੁੰਦੀ ਗਈ ਜਦੋ ਡੁੰਘਾਈ ਨਾਲ ਹਨੀ ਗੋਇਲ ਅਤੇ ਆਰਤੀ ਗੋਇਲ ਤੋ ਪੁਛ ਗਿਛ ਕੀਤੀ ਗਈ ਤਾਂ ਉਨਾ ਇਹ ਕਤਲ ਕਾਬੂਲ ਕਰ ਲਿਆ ਗਿਆ। ਦੋਸ਼ੀਆਂ ਨੂੰ ਪੁਲਸ ਵੱਲੋ ਅਦਾਲਤ ਵਿਚ ਪੇਸ਼ ਕਰਕੇ 1 ਸਤੰਬਰ ਤੱਕ ਦਾ ਪੁਲਿਸ ਰਿਮਾਂਡ ਦੇ ਦਿਤਾ ਗਿਆ ਹੈ ।
ਮਾਂ ਦੇ ਕਤਲ ਵਿਚ ਗ੍ਰਿਫਤਾਰ ਹਨੀ ਗੋਇਲ ਤੇ ਉਸਦੀ ਪਤਨੀ ਆਰਤੀ ਗੋਇਲ ਨਾਲ ਥਾਣਾ ਮੁੱਖੀ ਵਿਨੋਦ ਕੁਮਾਰ ਸਮੇਤ ਪੁਲਸ ਪਾਰਟੀ ।ਫੋਟੋ- ਘੁੰਮ
व्हाट्सप्प आइकान को दबा कर इस खबर को शेयर जरूर करें |