ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ  ਲੋਕਾਂ ਨੂੰ ਕਾਰਾਂ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕੀਤੀਆਂ  – Punjab Daily News

Punjab Daily News

Latest Online Breaking News

ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ  ਲੋਕਾਂ ਨੂੰ ਕਾਰਾਂ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕੀਤੀਆਂ 

😊 Please Share This News 😊

ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ  ਲੋਕਾਂ ਨੂੰ ਕਾਰਾਂ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕੀਤੀਆਂ 

ਫ਼ਤਹਿਗੜ੍ਹ ਸਾਹਿਬ ,18 ਅਗਸਤ (ਮਨੋਜ ਭੱਲਾ )- ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਨੇ ਸੀ.ਆਈ.ਏ ਦੀ ਪੁਲਿਸ ਟੀਮ ਸਮੇਤ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਮਰੂਤੀ ਸਜੂਕੀ ਇੰਡੀਆ ਕੰਪਨੀ ਦੀਆ 87 ਅਲੱਗ ਅਲੱਗ ਮਾਰਕੇ ਦੀਆ ਕਾਰਾਂ ਜੋ ਕਿ ਕੰਪਨੀ ਵੱਲੋ ਸਕਰੈਪ ਵਿੱਚ ਵੇਚ ਦਿੱਤੀਆ ਗਈਆ ਸਨ, ਉਹਨਾਂ ਕਾਰ ਨੂੰ ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ ਭੋਲੇ ਭਾਲੇ ਲੋਕਾਂ ਨੂੰ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਜ਼ ਰੂਪਨਗਰ ਨੇ ਦੱਸਿਆ ਕਿ  ਮਿਤੀ 03.08.2022 ਨੂੰ ਸੀ.ਆਈ.ਏ ਸਰਹਿੰਦ ਪਾਸ ਮੁਖਬਰੀ ਹੋਈ ਸੀ ਕਿ ਮਰੂਤੀ ਸਜੂਕੀ ਕੰਪਨੀ ਦੀਆ 87 ਕਾਰਾਂ ਸਕਰੈਪ ਕਰਾਰ ਦੇ ਕੇ ਕੰਪਨੀ ਵੱਲੋ ਮੈਸ: ਪੁਨੀਤ ਟਰੇਡਿੰਗ ਕੰਪਨੀ (ਪ੍ਰੋਪ: ਪੁਨੀਤ ਗੋਇਲ ਵਾਸੀ ਮਾਨਸਾ) ਨੂੰ ਡਿਸਮੈਂਟਲ ਕਰਨ ਲਈ ਵੇਚ ਦਿੱਤੀਆ ਗਈਆ ਸਨ।ਪ੍ਰੰਤੂ ਪੁਨੀਤ ਟਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਪੁੱਤਰ ਰਾਜ਼ਪਾਲ ਗੋਇਲ, ਇਸ ਦੇ ਪਿਤਾ ਰਾਜਪਾਲ ਗੋਇਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਾਨਸਾ ਅਤੇ ਇਸ ਦੇ ਦੋਸਤ ਜਸਪ੍ਰੀਤ ਸਿੰਘ ਉਰਫ ਰਿੰਕੂ ਪੁੱਤਰ ਸਵਿੰਦਰ ਸਿੰਘ ਵਾਸੀ ਮਾਨਸਾ ਵੱਲੋ ਬਹੁਤ ਹੀ ਜਾਲਸਾਜੀ ਨਾਲ ਇਹਨਾਂ ਕਾਰਾਂ ਦੇ ਇੰਜਨ ਨੰਬਰ ਅਤੇ ਚਾਸੀ ਨੰਬਰ ਟੈਂਪਰ ਕਰਕੇ ਫਰਜੀ ਕਾਗਜ ਬਣਾ ਕੇ ਪੰਜਾਬ, ਅਰੁਣਾਚਲ ਪ੍ਰਦੇਸ਼, ਯੂ.ਪੀ ਅਤੇ ਮਹਾਂਰਾਸ਼ਟਰ ਸਟੇਟਾਂ ਵਿੱਚ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਵੇਚ ਦਿੱਤੀਆ ਗਈਆ ਸਨ।ਮੁਖਬਰੀ ਦੇ ਅਧਾਰ ਤੇ ਮੁਕੱਦਮਾ ਨੰਬਰ 118 ਮਿਤੀ 03.08.22 U/s 420,465,467,468,471,473,120ਬੀ. IPC ਥਾਣਾ ਸਰਹਿੰਦ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ ਸੀ.ਆਈ.ਏ ਸਰਹਿੰਦ ਵੱਲੋ ਉਕੱਤਾਨ ਦੋ ਦੋਸ਼ੀਆ ਰਾਜਪਾਲ ਗੋਇਲ ਅਤੇ ਜਸਪ੍ਰੀਤ ਸਿੰਘ ਉਰਫ ਰਿੰਕੂ ਦੇ ਨਾਲ ਮੁਕੱਦਮਾ ਵਿੱਚ ਸਮੂਲੀਅਤ ਸਾਹਮਣੇ ਆਉਣ ਤੇ ਦੋਸ਼ੀ ਏਜੰਟ ਨਵੀਨ ਕੁਮਾਰ ਵਾਸੀ ਮੰਦਿਰ ਕਲੌਨੀ, ਨੇੜੇ NFL ਬਠਿੰਡਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੋਸ਼ੀਆ ਦੁਆਰਾ ਵੇਚੀਆ ਗਈਆ ਕਾਰਾਂ ਵਿੱਚੋ ਹੁਣ ਤੱਕ ਕੁੱਲ 40 ਕਾਰਾਂ ਬਰਾਮਦ ਕਰ ਲਈਆ ਗਈਆ ਹਨ।


ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2019 ਵਿੱਚ ਕੁਦਰਤੀ ਆਫਤਾ ਆਉਣ ਕਰਕੇ ਮਾਰੂਤੀ ਸਜ਼ੂਕੀ ਐਟਲਾਈਰ ਅਰੀਨਾ ਏਜੰਸੀ ਰਾਜਪੁਰਾ ਰੋਡ ਪਟਿਆਲਾ ਵੱਲੋ ਮਿਤੀ 27-07-2019 ਨੂੰ ਕੁੱਲ 87 ਵੱਖ ਵੱਖ ਕਿਸਮ ਦੀਆ ਕਾਰਾਂ ਬਿਨ੍ਹਾ ਚਾਸੀ ਨੰਬਰ ਸਕਰੈਪ ਵਿੱਚ ਮੈਸ: ਪੁਨੀਤ ਟਰੇਡਿੰਗ ਕੰਪਨੀ (ਪ੍ਰੋਪ: ਪੁਨੀਤ ਗੋਇਲ l) ਨੂੰ ਵੇਚ ਦਿੱਤੀਆ ਗਈਆ ਸਨ। ਦੋਸੀਆਂ  ਵੱਲੋ ਇਹ ਕਾਰਾਂ ਤੇ ਇੰਜਨ ਨੰਬਰ ਅਤੇ ਚਾਸੀ ਨੰਬਰ ਟੈਂਪਰ ਕਰਕੇ ਉਹਨਾ ਤੇ ਵੱਖ ਵੱਖ ਰਜਿਸਟਰੇਸ਼ਨ ਅਥਾਰਟੀਆ ਵੱਲੋ ਫਰਜ਼ੀ ਨੰਬਰ ਲਗਵਾ ਕੇ ਰਿਕਾਰਡ ਵਿੱਚ ਹੇਰਫੇਰ ਕਰਕੇ ਅੱਗੇ ਵੇਚ ਦਿੱਤੀਆ ਗਈਆ ਸਨ।ਦੋਸ਼ੀ ਰਾਜਪਾਲ ਗੋਇਲ, ਜਸਪ੍ਰੀਤ ਸਿੰਘ ਅਤੇ ਨਵੀਨ ਕੁਮਾਰ ਪੁਲਿਸ ਰਿਮਾਂਡ ਅਧੀਨ ਪੁਲਿਸ ਹਿਰਾਸਤ ਵਿੱਚ ਹਨ ਅਤੇ ਦੋਸ਼ੀ ਪੁਨੀਤ ਗੋਇਲ ਵਗੈਰਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।ਅਗਲੀ ਤਫਤੀਸ਼ ਜਾਰੀ ਹੈ, ਜੋ ਵੀ ਇਸ ਸਕੈਂਡਲ ਵਿੱਚ ਹੋਰ ਦੋਸ਼ੀ ਹੋਣਗੇ ਉਹਨਾਂ ਤੇ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!