ਮੰਡੀ ਗੋਬਿੰਦਗੜ੍ਹ ਦੀ ਸਿਆਸਤ `ਚ ਵੱਡਾ ਧਮਾਕਾ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਵੱਡੀ ਗਿਣਤੀ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ – Punjab Daily News

Punjab Daily News

Latest Online Breaking News

ਮੰਡੀ ਗੋਬਿੰਦਗੜ੍ਹ ਦੀ ਸਿਆਸਤ `ਚ ਵੱਡਾ ਧਮਾਕਾ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਵੱਡੀ ਗਿਣਤੀ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ

😊 Please Share This News 😊
ਮੰਡੀ ਗੋਬਿੰਦਗੜ੍ਹ ਦੀ ਸਿਆਸਤ `ਚ ਵੱਡਾ ਧਮਾਕਾ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਵੱਡੀ ਗਿਣਤੀ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ 
ਪੰਜਾਬ ਸਰਕਾਰ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿਚ ਕੀਤੀ ਇਤਿਹਾਸਕ ਫੈਸਲੇ: ਚੀਮਾ
ਮੰਡੀ ਗੋਬਿੰਦਗੜ੍ਹ, 23 ਜੁਲਾਈ (ਮਨੋਜ ਭੱਲਾ) -ਮੰਡੀ ਗੋਬਿੰਦਗੜ੍ਹ ਦੀ  ਰਾਜਨੀਤਿਕ ਸਿਆਸਤ ਵਿਚ ਵੱਡਾ ਧਮਾਕਾ ਕਰਦੇ ਹੋਏ  ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਅਤੇ ਹਲਕਾ ਅਮਲੋਹ ਦੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਤੋਂ ਕਾਂਗਰਸ ਦੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਸਹਿਤ 09 ਕੌਂਸਲਰਾਂ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਆਪ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਇਹਨਾਂ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸ. ਹਰਪਾਲ ਸਿੰਘ ਚੀਮਾ ਨੇ ਇਹਨਾਂ ਕੌਂਸਲਰਾਂ ਦੇ ਨਾਲ ਨਾਲ ਪਾਰਟੀ ਵਿਚ ਸ਼ਾਮਲ ਹੋਏ ਸਰਪੰਚਾਂ ਦਾ ਵੀ ਸਵਾਗਤ ਕੀਤਾ ਤੇ ਕਿਹਾ ਕਿ ਸਭ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਸ. ਚੀਮਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਕਈ ਵੱਡੇ ਫੈਸਲੇ ਸਰਕਾਰ ਨੇ ਲਏ ਹਨ।  ਵਿੱਤ  ਮੰਤਰੀ ਵਲੋਂ ਪੰਜਾਬ ਦੀ  ਆਪ ਸਰਕਾਰ ਵਲੋਂ  ਰਹਿੰਦੀਆਂ ਗਰੰਟੀਆਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਬਿਜਲੀ ਦੇ ਯੂਨਿਟ ਮੁਆਫ਼ ਕਰਨ ਬਾਰੇ ਜਨਰਲ ਕੈਟਾਗਰੀ ਨੂੰ ਲਾਭ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਗਲੇ ਬਿੱਲ ਆਉਣ ਤੱਕ ਇੰਤਜ਼ਾਰ ਕਰੋ, ਜਦੋਂ ਵੱਡੀ ਗਿਣਤੀ ਬਿੱਲ ਜ਼ੀਰੋ ਜਾਂ ਬਹੁਤ ਘਾਟ ਆਉਣਗੇ। ਉਹਨਾਂ ਕਿਹਾ ਕਿ ਅਨਅਧਿਕਾਰਤ ਕਲੋਨੀਆਂ ਦੀਆਂ ਜਿਹੜੀਆਂ ਰਜਿਸਟਰੀਆਂ ਬੰਦ ਹਨ, ਉਹਨਾਂ ਸਬੰਧੀ ਵੀ ਨਵੀਂ ਨੀਤੀ ਬਣਾਈ ਜਾ ਰਹੀ ਹੈ ਤੇ ਜਲਦ ਹੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ। ਸਿੱਖਿਆ ਲਈ ਵੱਡੇ ਪੱਧਰ ਉੱਤੇ ਬਜਟ ਵਿਚ ਵਾਧਾ ਕੀਤਾ ਗਿਆ ਹੈ। ਜਿਵੇਂ ਦਿੱਲੀ ਦੇ ਸਕੂਲਾਂ ਦੀ ਕਾਇਆ ਕਲਪ ਕੀਤੀ ਗਈ ਹੈ, ਉਵੇਂ ਪੰਜਾਬ ਵਿੱਚ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਐਕਸਾਈਜ਼ ਪਾਲਸੀ ਲਿਆਂਦੀ ਹੈ , ਜਿਸ ਸਬੰਧੀ ਅਦਾਲਤ ਵਲੋਂ ਕੋਈ ਰੋਕ ਨਹੀਂ ਲਾਈ ਗਈ ਤੇ ਚੰਗੀ ਆਮਦਨ ਹੋ ਰਹੀ ਹੈ।  ਨਵੀਂ ਸਨਅਤੀ ਨੀਤੀ ਲਿਆਂਦੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਸਨਅਤ ਪੰਜਾਬ ਵਿੱਚ ਵਿਕਸਤ ਹੋ ਸਕੇ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਉਹ ਚਾਹੇ ਕਿਸੇ ਪਾਰਟੀ ਵਿਚ ਚਲੇ ਜਾਣ, ਬਖਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਅਦਾਲਤਾਂ ਵਿਚ ਬਕਾਇਆ ਹਨ। ਅਦਾਲਤਾਂ ਦੇ ਫੈਸਲੇ ਮੁਤਾਬਕ ਹੀ ਅਗੇ ਕਾਰਵਾਈ ਹੋਵੇਗੀ।
ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ, ਵਾਰਡ ਨੰਬਰ 1 ਤੋਂ ਪੂਜਾ ਸ਼ਰਮਾ, ਬਲਦੇਵ ਸ਼ਰਮਾ, ਐਮ ਸੀ ਲਿਪਸੀ ਠਾਕੁਰ, ਰਸ਼ਮੀ ਗੁਪਤਾ, ਰਣਧੀਰ ਹੈਪੀ, ਪਰਮਜੀਤ ਵਾਲੀਆ, ਅਸ਼ੋਕ ਸ਼ਰਮਾ, ਰਾਧਿਕਾ ਵਰਮਾ, ਪਰਮਜੀਤ ਕੌਰ ਪਤਨੀ ਮਨਜੀਤ ਸਿੰਘ, ਭੂਪਿੰਦਰ ਸਿੰਘ ਟਰਾਂਸਪੋਰਟਰ, ਬਲਕਾਰ ਸਿੰਘ ਨੰਬਰਦਾਰ ਤੇ ਸਰਪੰਚ ਪਿੰਡ ਮਿਸਰੀ ਮਾਜਰੀ ਦਾ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ,ਮਨੀ ਵੜਿੰਗ, ਓਂਕਾਰ ਚੀਨਾ, ਬਲਾਕ ਪ੍ਰਧਾਨ ਕਿਸ਼ੋਰ ਚੰਦ, ਦਰਸ਼ਨ ਸਿੰਘ ਚੀਮਾਂ, ਰਾਹੁਲ ਸੋਫਤ, ਵਿੱਕੀ ਚਾਹਲ, ਪੱਪੂ ਖੱਟੜਾ, ਜੱਸੀ ਧੀਮਾਨ, ਦਲਜੀਤ ਵਿਰਕ, ਗੁਰਦੀਪ ਕੌਰ, ਕਰਮਜੀਤ ਗੋਲਡੀ, ਵਿਪਨ, ਸਰਬਜੀਤ ਸਿੰਘ, ਵਿਸ਼ਾਲ ਸ਼ਰਮਾਂ, ਗੁਰਮੀਤ ਸਿੰਘ ਵੀ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!