ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ

😊 Please Share This News 😊
|
ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਫਤਹਿਗੜ੍ਹ ਸਾਹਿਬ, 26 ਜੂਨ (ਮਨੋਜ ਭੱਲਾ )- ਮਨਜੀਤ ਸਿੰਘ ਉਪ ਕਪਤਾਨ ਪੁਲਿਸ, ਸਬ ਡਵੀਜਨ ਫਤਹਿਗੜ੍ਹ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 25ਜੂਨ ਨੂੰ ਏ ਐਸ ਆਈ ਅਮਰੀਕਪੁਲਿਸ ਵਲੋਂ ਨਾਬੀਪੁਰ ਚੋਕੀ ਤੇ ਨਾਕੇ ਦੌਰਾਨ ਪੈਦਲ ਆ ਰਹੇ ਵਿਅਕਤੀ ਵਲੋਂ ਪੁਲਿਸ ਨੂੰ ਦੇਖ ਕੇ ਪਿੱਛੇ ਮੁੜ ਰਹੇ ਵਿਅਕਤੀ ਜਿਸ ਦਾ ਨਾਮ ਰਿਤੇਸ਼ ਕੁਮਾਰ ਪੋਦਾਰ ਪੁੱਤਰ ਰਾਜ ਨੰਦਨ ਪੋਦਾਰ ਵਾਸੀ ਵਿਸ਼ਨੂੰਪੁਰ ਵਥੂਆ, ਥਾਣਾ ਪੂਸਾ, ਜਿਲਾ ਸਮੱਸਤੀਪੁਰ ਬਿਹਾਰ ਨੂੰ ਸ਼ੱਕ ਹੋਣ ਤੇ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਲੈਣ ਦੌਰਾਨ 02 ਕਿਲੋ 250 ਗ੍ਰਾਮ ਚਰਸ ਬ੍ਰਾਮਦ ਹੋਈ ।ਜਿਸ ਤੇ ਇਸ ਦੇ ਵਿੱਰੁਧ ਮੁਕੱਦਮਾ ਨੰਬਰ 88 ਮਿਤੀ 25.06.2022 ਅ/ਧ 20 (ਬੀ) (ii), C/61/85 ਐਨ ਡੀ ਪੀ ਐਸ ਐਕਟ ਥਾਣਾ ਸਰਹਿੰਦ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਚਰਸ ਕਿਥੋਂ ਲੈ ਕੇ ਆਇਆ ਹੈ ਅਤੇ ਕਿਥੇ ਸਪਲਾਈ ਕਰਨੀ ਸੀ
—
व्हाट्सप्प आइकान को दबा कर इस खबर को शेयर जरूर करें |