ਡਾ ਭੀਮ ਰਾਓ ਅੰਬੇਦਕਰ ਵਿਸ਼ਵ ਵਿਆਪੀ ਗਿਆਨਵਾਨ ਸਨ :– ਰਾਜੂ ਖੰਨਾ। – Punjab Daily News

Punjab Daily News

Latest Online Breaking News

ਡਾ ਭੀਮ ਰਾਓ ਅੰਬੇਦਕਰ ਵਿਸ਼ਵ ਵਿਆਪੀ ਗਿਆਨਵਾਨ ਸਨ :– ਰਾਜੂ ਖੰਨਾ।

😊 Please Share This News 😊

ਡਾ ਭੀਮ ਰਾਓ ਅੰਬੇਦਕਰ ਵਿਸ਼ਵ ਵਿਆਪੀ ਗਿਆਨਵਾਨ ਸਨ :– ਰਾਜੂ ਖੰਨਾ।

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੁੱਚੀਆਂ ਸੰਗਤਾਂ ਨੂੰ ਦਿੱਤੀਆਂ ਵਧਾਈਆਂ।

ਅਮਲੋਹ,14 ਅਪ੍ਰੈਲ(ਮਨੋਜ ਭੱਲਾ)-ਖਾਲਸਾ ਪੰਥ ਦੀ ਸਿਰਜਣਾ , ਸਾਂਝੀਵਾਲਤਾ ਦੇ ਪ੍ਰਤੀਕ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਅਤੇ ਭਾਰਤੀ ਸੰਵਿਧਾਨ ਦੇ ਮੁੱਖ ਸਿਰਜਣਹਾਰ, ਬਾਬਾ ਸਾਹਿਬ ਸ਼੍ਰੀ ਭੀਮ ਰਾਓ ਅੰਬੇਡਕਰ ਜੀ ਨੇ ਜੋ ਸਮੂਹ ਦੇਸ਼ਵਾਸੀਆਂ ਦੀ ਸਮਾਜਿਕ ਬਰਾਬਰਤਾ ਲਈ ਮਿਸਾਲਯੋਗ ਕਾਰਜ ਕੀਤੇ। ਆਓ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ, ਇੱਕ ਬਿਹਤਰ ਅਤੇ ਸ਼ਾਂਤੀਪੂਰਨ ਸਮਾਜ ਦੀ ਸਥਾਪਨਾ ਲਈ ਉਨ੍ਹਾਂ ਦੇ ਸਿਧਾਂਤ ਅਤੇ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰੀਏ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਖਾਲਸਾ ਪੰਥ ਦੀ ਸਿਰਜਣਾ ਤੇ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿੱਥੇ 1699 ਦੀ ਵਿਸਾਖੀ ਦਾ ਦੁਨੀਆਂ ਦੇ ਇਤਿਹਾਸ ਵਿੱਚ ਆਪਣਾ ਨਿਵੇਕਲਾ ਮੁਕਾਮ ਹੈ। ਉਂਥੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਵਿਸਾਖੀ ਵਾਲੇ ਦਿਨ ਇੱਕ ਐਸ਼ਾਂ ਇਨਕਲਾਬ ਵਾਪਰਿਆ ਸੀ,ਜਿਸ ਨੇ ਇਤਿਹਾਸ ਦੀ ਬਣਤਰ ਤੇ ਨੁਹਾਰ ਬਦਲ ਦਿੱਤੀ ਸੀ। ਖਾਲਸਾ ਪੰਥ ਦੀ ਸਿਰਜਣਾ ਕਰਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕ੍ਰਾਂਤੀਕਾਰੀ ਸੰਦੇਸ਼ ਦਿੱਤਾ ਸੀ ਅਤੇ ਸੰਗਤਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਸੀ। ਉਹਨਾਂ ਸੰਵਿਧਾਨ ਦੇ ਰਚੇਤਾ ਡਾ ਭੀਮ ਰਾਓ ਅੰਬੇਦਕਰ ਨੂੰ ਜ਼ਨਮ ਦਿਨ ਤੇ ਯਾਦ ਕਰਦਿਆਂ ਕਿਹਾ ਕਿ ਡਾ ਅੰਬੇਡਕਰ 14 ਅਪ੍ਰੈਲ 1891 ਨੂੰ ਮਹੂ ਛਾਉਣੀ ਚ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਤੇ 65 ਸਾਲ ਦੇਸ ਸਮਾਜ ਦੀ ਸੇਵਾ ਕਰਕੇ ਉਹ 6ਦਸੰਬਰ 1956 ਨੂੰ ਪ੍ਰੀ ਨਿਰਵਾਣ ਪ੍ਰਾਪਤ ਕਰ ਗਏ। ਉਹਨਾਂ ਦਾ ਸਮੁੱਚਾ ਜੀਵਨ ਦੁੱਖਾ, ਤਕਲੀਫਾਂ, ਤੰਗੀਆਂ ਤੁਰਸ਼ੀਆਂ ਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਦੁਰਘਟਨਾ ਦੀ ਗਾਥਾ ਹੈ। ਡਾ ਅੰਬੇਡਕਰ ਵਿਦੇਸ਼ਾਂ ਵਿੱਚ ਪੜੇ ਸਨ।ਉਹ ਵਿਸ਼ਵ ਵਿਆਪੀ ਗਿਆਨਵਾਨ ਹੋਣ ਕਾਰਨ ਮਾਨਵਤਾਂ ਪ੍ਰੇਮੀ ਵੀ ਸਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਡਾ ਅੰਬੇਡਕਰ ਨੇ ਮਾਨਵਤਾ ਦੇ ਭਲੇ ਲਈ ਜੀਵਨ ਭਰ ਸੰਘਰਸ਼ ਕੀਤਾ। ਰਾਜੂ ਖੰਨਾ ਨੇ ਅੱਜ ਸੰਵਿਧਾਨ ਰਚੇਤਾ ਡਾ ਭੀਮ ਰਾਓ ਅੰਬੇਦਕਰ ਦੇ ਜ਼ਨਮ ਦਿਨ ਤੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਦੱਬੇ ਕੁੱਚਲੇ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਹੋ ਕੇ ਕਾਰਜ ਕਰਨ ਦੀ ਸਮੁੱਚੀ ਲੋਕਾਈ ਨੂੰ ਪੂਰਜੋਰ ਅਪੀਲ ਵੀ ਕੀਤੀ।

 

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!