ਸ਼੍ਰੀ ਨੈਨਾ ਦੇਵੀ ਸੇਵਾ ਸੰਮਤੀ ਦੇ ਵਲੰਟੀਅਰ ਮਾਤਾ ਮਨਸਾ ਦੇਵੀ ਦਰਬਾਰ ਵਿਖੇ ਕਰ ਰਹੇ ਨੇ ਨਿਸ਼ਕਾਮ ਸੇਵਾ

😊 Please Share This News 😊
|
ਸ਼੍ਰੀ ਨੈਨਾ ਦੇਵੀ ਸੇਵਾ ਸੰਮਤੀ ਦੇ ਵਲੰਟੀਅਰ ਮਾਤਾ ਮਨਸਾ ਦੇਵੀ ਦਰਬਾਰ ਵਿਖੇ ਕਰ ਰਹੇ ਨੇ ਨਿਸ਼ਕਾਮ ਸੇਵਾ
ਮੰਡੀ ਗੋਬਿੰਦਗੜ੍ਹ, 4 ਅਪ੍ਰੈਲ (ਮਨੋਜ ਭੱਲਾ)-ਸ਼੍ਰੀ ਨੈਨਾ ਦੇਵੀ ਸੇਵਾ ਸੰਮਤੀ ਅਮਲੋਹ ਵੱਲੋ ਚੇਤ ਮਹੀਨੇ ਦੇ ਨਰਾਤਿਆ ਦੌਰਾਨ ਮਾਤਾ ਮਨਸਾ ਦੇਵੀ ਮੰਦਿਰ ਪੰਚਕੂਲਾ (ਹਰਿਆਣਾ) ਵਿਖੇ ਕੈਂਪ ਦੀ ਲਗਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੇਵਾ ਸੰਮਤੀ ਦੇ ਵਲੰਟੀਅਰਾਂ ਨੇ ਸੇਵਾ ਕੀਤਾ । ਇਸ ਮੌਕੇ ਜਾਣਕਾਰੀ ਦਿੰਦੇ ਸੇਵਾ ਸੰਮਤੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਾਤਾ ਮਨਸਾ ਦੇਵੀ ਮੰਦਿਰ ਵਿਖੇ ਚੇਤ ਦੇ ਨਰਾਤਿਆਂ ਦੌਰਾਨ ਕੌਮੀ ਪੱਧਰ ਦਾ ਮੇਲਾ ਲੱਗਦਾ ਹੈ ਜਿਸ ਦੋਰਾਨ ਕਈ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਮੰਦਿਰ ਵਿਖੇ ਸੁੱਖਾ ਮੰਨਣ ਅਤੇ ਕਈ ਸੁੱਖ ਪੂਰੀਆ ਹੋਣ ਤੇ ਮਾਤਾ ਦਾ ਧੰਨਵਾਦ ਕਰਨ ਵਜੋਂ ਨਤਮਸਤਕ ਹੋਣ ਆਉਂਦੇ ਹਨ। ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੇ ਪੁਲਸ ਦੇ ਸਹਿਯੋਗ ਲਈ ਅਤੇ ਸ਼ਰਧਾਲੂਆਂ ਦੀ ਸੁੱਖ ਸੁਵਿਧਾ ਲਈ ਸ਼੍ਰੀ ਨੈਣਾ ਦੇਵੀ ਸੇਵਾ ਸੰਮਤੀ ਅਮਲੋਹ ਦੇ ਵਲੰਟੀਅਰ ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਸੇਵਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੇਵਾ ਸੰਮਤੀ ਵੱਲੋਂ ਸਾਵਨ ਦੇ ਮਹੀਨੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਚਾਲੇ ਦੌਰਾਨ, ਵੱਖ ਵੱਖ ਸਥਾਨਾਂ ਤੇ ਲੱਗਣ ਵਾਲੇ ਕੁੰਭ ਦੇ ਮੇਲੇ, ਮਾਤਾ ਮੰਨਸਾ ਦੇਵੀ ਮੰਦਿਰ ਆਦਿ ਵਿਖੇ ਸੇਵਾ ਕਰਨ ਤੋਂ ਇਲਾਵਾ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ । ਇਸ ਮੌਕੇ ਸਭਾ ਦੇ ਪ੍ਰਧਾਨ ਦਵਿੰਦਰ ਕੁਮਾਰ, ਜਰਨਲ ਸਕੱਤਰ ਕੇਵਲ ਕ੍ਰਿਸ਼ਨ, ਕੈਂਪ ਪ੍ਰਬੰਧਕ ਜੋਗਿੰਦਰਪਾਲ ਬਿੱਟੂ,ਦੇਸ਼ ਰਾਜ ਨੰਦਾ, ਸ਼ਿਵ ਭੱਟਮਾਜਰਾ, ਬਲਵਿੰਦਰ ਸ਼ਰਮਾ, ਕੁਲਦੀਪ ਚੰਦ, ਡਾ ਲਵਿੰਦਰ ਸ਼ਰਮਾ,ਸ਼ਿਵ ਕੁਮਾਰ, ਰਣਜੀਤ ਸਿੰਘ ,ਹਿਤੇਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
व्हाट्सप्प आइकान को दबा कर इस खबर को शेयर जरूर करें |