ਜ਼ਿਲਾ ਫਤਹਿਗੜ੍ਹ ਸਾਹਿਬ ਦੀਆਂ ਤੀਨੋਂ ਸੀਟਾਂ ਤੇ ਆਪ ਦੇ ਉਮੀਦਵਾਰ ਜੇਤੂ ,

😊 Please Share This News 😊
|
ਜ਼ਿਲਾ ਫਤਹਿਗੜ੍ਹ ਸਾਹਿਬ ਦੀਆਂ ਤੀਨੋਂ ਸੀਟਾਂ ਤੇ ਆਪ ਦੇ ਉਮੀਦਵਾਰ ਜੇਤੂ
ਵਿਧਾਨ ਸਭਾ ਚੋਣਾ 2022: ਹਲਕਾ ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ,ਹਲਕਾ ਫਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ ਅਤੇ ਹਲਕਾ ਬਸੀ ਪਠਾਣਾ ਤੋਂ ਰੁਪਿੰਦਰ ਸਿੰਘ ਹੈਪੀ ਜੇਤੂ
ਮੰਡੀ ਗੋਬਿੰਦਗੜ੍ਹ , 10 ਮਾਰਚ (ਮਨੋਜ ਭੱਲਾ)-ਵਿਧਾਨ ਸਭਾ ਚੋਣਾ-2022 ਤਹਿਤ ਵੋਟਾਂ ਅਤੇ ਵੋਟਾਂ ਦੀ ਗਿਣਤੀ ਅਮਨ ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ 35 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਹਲਕਾ ਬਸੀ ਪਠਾਣਾ ਤੋਂ ਰੁਪਿੰਦਰ ਸਿੰਘ ਹੈਪੀ, ਅਤੇ ਹਲਕਾ ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਜੇਤੂ ਰਹੇ।ਉਨ੍ਹਾਂ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ ਰਾਏ ਨੂੰ 57706 ਵੋਟਾਂ ਮਿਲੀਆਂ ਅਤੇ ਉਹਨਾਂ ਨੇ ਵਿਰੋਧੀ ਪਾਰਟੀ ਨੂੰ 32199 ਦੇ ਫਰਕ ਨਾਲ ਹਰਾਇਆ । ਹਲਕੇ ਵਿੱਚ ਕੁੱਲ 1 ਲੱਖ 25 ਹਜਾਰ 515 ਵੋਟਾਂ ਪਈਆਂ। ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੀਆਂ ਜਮਾਨਤ ਹੋ ਗਈਆਂ।
ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ 52912 ਵੋਟਾਂ ਮਿਲੀਆਂ ਅਤੇ ਹੁਣ ਨੇ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 24663 ਵੋਟਾਂ ਦੇ ਫਰਕ ਨਾਲ ਹਰਾਇਆ । ਹਲਕੇ ਵਿੱਚ ਕੁੱਲ 01 ਲੱਖ 13 ਹਜਾਰ 966 ਵੋਟਾਂ ਪਈਆਂ। ਹਲਕਾ ਬਸੀ ਪਠਾਣਾ (ਰਿਜ਼ਰਵ) ਤੋਂ ਆਮ ਆਦਮੀ ਪਾਰਟੀ ਦੇ ਊਮੀਦਵਾਰ ਰੁਪਿੰਦਰ ਸਿੰਘ ਹੈਪੀ ਨੂੰ 54018 ਵੋਟਾਂ ਮਿਲੀਆਂ ਅਤੇ ਉਹਨਾਂ ਨੇ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 37841 ਵਪਟਾਂ ਦੇ ਫਰਕ ਨਾਲ ਹਰਾਇਆ । ਹਲਕੇ ਵਿੱਚ ਕੁੱਲ 01 ਲੱਖ 12 ਹਜ਼ਾਰ 144 ਵੋਟਾਂ ਪਈਆਂ।
व्हाट्सप्प आइकान को दबा कर इस खबर को शेयर जरूर करें |