ਐਸ.ਬੀ.ਆਈ ਨੇ ਲਗਾਇਆ ਲੋਨ ਮੇਲਾ,ਬੇਰੁਜ਼ਗਾਰਾਂ ਨੂੰ ਵੰਡੇ ਲੋਨ – Punjab Daily News

Punjab Daily News

Latest Online Breaking News

ਐਸ.ਬੀ.ਆਈ ਨੇ ਲਗਾਇਆ ਲੋਨ ਮੇਲਾ,ਬੇਰੁਜ਼ਗਾਰਾਂ ਨੂੰ ਵੰਡੇ ਲੋਨ

😊 Please Share This News 😊

ਐਸ.ਬੀ.ਆਈ ਨੇ ਲਗਾਇਆ ਲੋਨ ਮੇਲਾ,ਬੇਰੁਜ਼ਗਾਰਾਂ ਨੂੰ ਵੰਡੇ ਲੋਨ
ਫਤਹਿਗੜ੍ਹ ਸਾਹਿਬ: 23ਫਰਵਰੀ(ਮਨੋਜ ਭੱਲਾ )-ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਇਸੇ ਮੰਤਵ ਨੂੰ ਅੱਗੇ ਵਧਾਉਂਦਿਆਂ ਅੱਜ ਐਸਬੀਆਈ ਆਰਸੈਟੀ ਯਾਨੀ ਸਟੇਟ ਬੈਂਕ ਆਫ ਇੰਡੀਆ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ, ਫਤਿਹਗੜ੍ਹ ਸਾਹਿਬ ਵੱਲੋਂ ਆਪਣੇ ਬੀਡੀਪੀਓ ਦਫਤਰ, ਸਰਹਿੰਦ, ‘ਚ ਸਥਿਤ ਟ੍ਰੇਨਿੰਗ ਸੇਂਟਰ ਵਿਖੇ ਲੋਨ ਮੇਲਾ ਲਗਾਇਆ ਗਿਆ। ਜਿਸ ਵਿੱਚ ਆਰਸੈਟੀ ਦੇ ਸਟਾਫ ਤੋਂ ਇਲਾਵਾ ਐਸੀਬੀਆਈ ਆਰਏਸੀਸੀ ਯਾਨੀ ਰਿਟੇਲ ਐਸਟਸ ਕਰੈਡਿਟ ਸੈਂਟਰ, ਸਰਹਿੰਦ ਅਤੇ ਐਫਸੀਐਸਸੀ ਯਾਨੀ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਮੌਕੇ ਪਰ ਕਰਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਕਰਜ਼ਾ ਅਰਜੀਆਂ ਭਰੀਆਂ ਗਈਆ। ਇਸ ਤੋਂ ਇਲਾਵਾ ਐਸਬੀਆਈ ਆਰਸੈਟੀ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਉੱਦਮੀਆਂ ਵੱਲੋਂ ਆਪਣੇ ਤਿਆਰ ਕੀਤੇ ਗਏ ਉਤਪਾਦਾਂ ਦੀ ਵੀ ਨੁੰਮਾਇਸ਼ ਲਗਾਈ ਗਈ ਜਿਸ ਵਿੱਚ ਜੂਟ ਤੋਂ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਬੈਗ ਅਤੇ ਹੋਰ ਵਸਤਾਂ ਦੀ ਮੌਕੇ ਪਰ ਵਿਕਰੀ ਕੀਤੀ ਗਈ।
ਇਸ ਸਮੇਂ ਲੀਡ ਜਿਲ੍ਹਾ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ ਲੋਨ ਮੇਲੇ ਵਿੱਚ 100 ਤੋਂ ਜਿਆਦਾ ਉਮੀਦਵਾਰਾ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਕਰਜ਼ਾ ਅਰਜੀਆਂ ਭਰਵਾਈਆਂ । ਡਾਇਰੈਕਟਰ ਆਰਸੈਟੀ ਸ੍ਰੀ ਏ.ਸੀ. ਸਰਮਾ ਨੇ ਕਿਹਾ ਕਿ ਸਾਡੀ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਆਪਣੇ ਰੋਜ਼ਗਾਰ ਸਥਾਪਿਤ ਕਰਕੇ ਆਪਣੇ ਪੈਰਾਂ ਉੱਪਰ ਖੜੇ ਹੋਣ ਲਈ ਅਸੀਂ ਉਹਨਾਂ ਦੀ ਜਰੂਰਤ ਅਨੁਸਾਰ ਕਰਜ਼ਾ ਪ੍ਰਾਪਤ ਕਰਨ ਵਿੱਚ ਹਰ ਸੰਭਵ ਮਦਦ ਕਰਦੇ ਹਾਂ। ਐਸਬੀਆਈ ਦੇ ਰੀਜਨਲ ਮੈਨੇਜਰ ਕਮਲੇਸ਼ ਕੁਮਾਰ ਨੇ ਆਏ ਹੋਏ ਉਮੀਦਵਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਐਸਬੀਆਈ ਯੋਗ ਅਤੇ ਜਰੂਰਤਮੰਦ ਬੇਰੋਜ਼ਗਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਉਹ ਖੁਦ ਹੀਨਾਂ ਸਫ਼ਲ ਉੱਦਮੀ ਬਣਨ ਸਗੋਂ ਹੋਰ ਬੇਰੋਜਗਾਰਾਂ ਨੂੰ ਵੀ ਰੋਜ਼ਗਾਰ ਦੇਣ ਵਿੱਚ ਸਹਾਈ ਹੋਣ, ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਨ ਮੇਲਿਆਂ ਦਾ ਆਯੋਜਨ ਕੀਤਾ ਜਾਇਆ ਕਰੇਗਾ। ਐਸਬੀਆਈ ਆਰਏਸੀਸੀ ਦੇ ਚੀਫ਼ ਮੈਨੇਜਰ ਵਿਨੈ ਕਪੂਰ ਨੇ ਆਏ ਹੋਏ ਸਾਰੇ ਉਮੀਦਵਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਲੋਨ ਮੇਲੇ ਵਿੱਚ ਪ੍ਰਾਪਤ ਹੋਈਆਂ ਅਰਜੀਆਂ ਨੂੰ ਛੇਤੀ ਤੋਂ ਛੇਤੀ ਵਿਚਾਰਿਆ ਜਾਵੇਗਾ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!