ਨੌਜਵਾਨਾਂ ਲਈ ਮਿਆਰੀ ਸਿੱਖਿਆਂ ਤੇ ਰੋਜਗਾਰ ਦੇ ਵਸੀਲੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ : ਦੀਦਾਰ ਭੱਟੀ

😊 Please Share This News 😊
|
ਨੌਜਵਾਨਾਂ ਲਈ ਮਿਆਰੀ ਸਿੱਖਿਆਂ ਤੇ ਰੋਜਗਾਰ ਦੇ ਵਸੀਲੇ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ : ਦੀਦਾਰ ਭੱਟੀ
ਸਾਨੀਪੁਰ ਦੇ ਕਈ ਨੌਜਵਾਨ ਹੋਏ ਭਾਜਪਾ ’ਚ ਸ਼ਾਮਿਲ
ਫਤਿਹਗੜ੍ਹ ਸਾਹਿਬ : 6 ਫਰਵਰੀ (ਮਨੋਜ ਭੱਲਾ) : ਹਲਕਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਕਿਹਾ ਹੈ ਕਿ ਕੇਦਰ ਸਰਕਾਰ ‘ਸਭ ਦਾ ਸਾਥ ਸਭ ਦਾ ਵਿਕਾਸ’ ਨੀਤੀ ਤਹਿਤ ਨੋਜਵਾਨਾਂ ਲਈ ਮਿਆਰੀ ਸਿੱਖਿਆ ਤੇ ਰੋਜਗਾਰ ਦੇ ਵਸੀਲੇ ਪੈਦਾ ਕਰਨ ਲਈ ਪਹਿਲ ਦੇ ਆਧਾਰ ਤੇ ਕੰਮ ਕਰੇਗੀ। ਸ੍ਰ. ਭੱਟੀ ਅੱਜ ਕਮਲਜੀਤ ਸਿੰਘ ਸਾਬਕਾ ਪੰਚ ਦੀ ਅਗਵਾਈ ਵਿੱਚ ਸਾਨੀਪੁਰ ਤੋਂ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਸਮੇ ਸੰਬੋਧਨ ਕਰਦਿਆਂ ਕਹੀ। ਸ੍ਰ. ਭੱਟੀ ਨੇ ਕਿਹਾ ਕਿ ਆਪਣੇ ਹਲਕੇ ਵਿੱਚ ਇੱਕ ਸਰਕਾਰੀ ਕਾਲਜ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਰਵਾਇਤੀ ਡਿਗਰੀ ਕੋਰਸਾਂ ਦੇ ਨਾਲ-ਨਾਲ ਰੁਜਗਾਰ ਮੁੱਖੀ ਪੇਸੇਵਰ ਕੋਰਸਾਂ ਨੂੰ ਪਹਿਲ ਦਿੱਤੀ ਜਾਵੇਗੀ, ਜਦੋਂ ਕਿ ਸੂਬੇ ਵਿਚ 14 ਤੋਂ 30 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ‘ਹੁਨਰ ਸਿਖਲਾਈ ਦਾ ਅਧਿਕਾਰ’ ਐਕਟ ਪਾਸ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਐਸ. ਸੀ., ਐਸ . ਟੀ , ੳ. ਬੀ. ਸੀ., ਅਤੇ ਐਲ. ਡਬਲਿਊ. ਐਸ ਵਿਦਿਆਰਥੀਆਂ ਨੂੰ ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਭਰਤੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ ਅਤੇ ਹਰ ਪੰਜਾਬੀ ਵਿਦਿਆਰਥੀ ਨੂੰ ਉੱਚ ਸਿੱਖਿਆ ਲਈ 5 ਲੱਖ ਰੁਪਏ ਤੱਕ ਦੀ ਕਰੈਡਿਟ ਸਹੂਲਤ ਵਾਲੇ ਕਰੈਡਿਟ ਕਾਰਡ ਦਿੱਤੇ ਜਾਣਗੇ। ਕਾਂਗਰਸ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਵਾਲਿਆਂ ’ਚ ਅਮਰਬੀਰ ਸਿੰਘ, ਕੋਮਲ ਸਿੰਘ, ਸੰਜੂ ਸਿੰਘ, ਕੁਲਦੀਪ ਸਿੰਘ, ਗੁਰਿੰਦਰ ਸਿੰਘ ਬੱਬੂ, ਅਰਸ਼ਦੀਪ ਸਿੰਘ, ਸੁਖਮਨ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਸ਼ਰਨਦੀਪ ਸਿੰਘ, ਹਰਸ਼ਪ੍ਰੀਤ ਸਿੰਘ, ਰਾਜਬੀਰ ਸਿੰਘ, ਤਰਨਪ੍ਰੀਤ ਸਿੰਘ, ਮੰਗੂ ਸਿੰਘ ਨੇ ਸ੍ਰ. ਭੱਟੀ ਨੂੰ ਵਿਸ਼ਵਾਸ ਦੁਆਇਆਂ ਕਿ ਉਹ ਆਪਣੇ ਖੇਤਰ ’ਚ ਵੱਧ ਤੋਂ ਵੱਧ ਵੋਟਾ ਕਮਲ ਦੇ ਫੁੱਲ ਨੂੰ ਪਵਾਉਂਣਗੇ। ਇਸ ਮੌਕੇ ਗੁਰਬਿੰਦਰ ਸਿੰਘ ਭੱਟੀ, ਕਮਲਜੀਤ ਸਿੰਘ ਸਾਨੀਪੁਰ ਸਾਬਕਾ ਪੰਚ, ਰਘਬੀਰ ਸਿੰਘ ਬਿੱਲਾ, ਪ੍ਰੇਮ ਸਿੰਘ, ਸਿਕੰਦਰ ਸਿੰਘ ਆਦਿ ਵੀ ਹਾਜ਼ਰ ਸਨ।
व्हाट्सप्प आइकान को दबा कर इस खबर को शेयर जरूर करें |