ਕੇਂਦਰੀ ਮੰਤਰੀ ਖੁੱਬੇ, ਰਾਜ ਸਭਾ ਮੈਂਬਰ ਦੁਸ਼ੰਤ ਗੌਤਮ ਨੇ ਭੱਟੀ ਦੀ ਚੋਣ ਮੁਹਿੰਮ ਦਿੱਤਾ ਵੱਡਾ ਹੁੰਲਾਰਾ – Punjab Daily News

Punjab Daily News

Latest Online Breaking News

ਕੇਂਦਰੀ ਮੰਤਰੀ ਖੁੱਬੇ, ਰਾਜ ਸਭਾ ਮੈਂਬਰ ਦੁਸ਼ੰਤ ਗੌਤਮ ਨੇ ਭੱਟੀ ਦੀ ਚੋਣ ਮੁਹਿੰਮ ਦਿੱਤਾ ਵੱਡਾ ਹੁੰਲਾਰਾ

😊 Please Share This News 😊

 

 

ਕੇਂਦਰੀ ਮੰਤਰੀ ਖੁੱਬੇ, ਰਾਜ ਸਭਾ ਮੈਂਬਰ ਦੁਸ਼ੰਤ ਗੌਤਮ ਨੇ ਭੱਟੀ ਦੀ ਚੋਣ ਮੁਹਿੰਮ ਦਿੱਤਾ ਵੱਡਾ ਹੁੰਲਾਰਾ

ਸਰਹਿੰਦ ਮੰਡੀ, ਸਰਹਿੰਦ ਸ਼ਹਿਰ, ਰੇਲਵੇ ਰੋਡ ਸਰਹਿੰਦ, ਬਾਲਪੁਰ ਤੇ ਮਾਧੋਪੁਰ ’ਚ ਹੋਏ ਭਰਵੇ ਇਕੱਠ

ਫਤਿਹਗੜ੍ਹ ਸਾਹਿਬ : 6 ਫਰਵਰੀ (ਮਨੋਜ ਭੱਲਾ) : ਹਲਕਾ ਫਤਿਹਗੜ੍ਹ ਸਾਹਿਬ ਦੇ ਭਾਜਪਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ ਅੱਜ ਕੇਂਦਰੀ ਕੈਮੀਕਲ ਫਰਟੀਲਾਈਜ਼ਰ ਐਡ ਰੀਨਿਉਬਲ ਐਨਾਰਜੀ ਮੰਤਰੀ ਸ੍ਰੀ ਭਗਵੰਤ ਖੁੱਬੇ ਅਤੇ ਰਾਜ ਸਭਾ ਮੈਂਬਰ ਸ੍ਰੀ ਦੁਸ਼ੰਤ ਗੌਤਮ ਨੇ ਕਰੀਬ ਇਕ ਦਰਜਨ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਕੇ ਭੱਟੀ ਦੇ ਚੋਣ ਲਹਿਰ ਨੂੰ ਵੱਡਾ ਹੁਲਾਰਾ ਦੇ ਦਿੱਤਾ ਹੈ। ਵੱਖ ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿ ਕੇਂਦਰੀ ਮੰਤਰੀ ਸ੍ਰੀ ਖੁੱਬੇ ਅਤੇ ਦੁਸ਼ੰਤ ਗੌਤਮ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ, ਕਾਂਗਰਸ ਦੀਆਂ ਸਰਕਾਰਾ ਨੇ ਖੂਬ ਲੁੱਟਿਆ ਹੈ ਅਤੇ ਆਜ ਹਰ ਨਵਜਾਤ ਬੱਚਾ ਜੋ ਜਨਮ ਲੈ ਰਹਾ ਹੈ ਉਹ ਕਰਜੇ ਦਾ ਬੌਝ ਲੈ ਕੇ ਪੈਦਾ ਹੋ ਰਿਹਾ ਹੈ। ਉਕਤ ਕੇਦਰੀ ਲੀਡਰਾਂ ਨੇ ਕਿਹਾ ਕਿ ਪੰਜਾਬ ’ ਚ ਨਸ਼ਾ, ਰੇਤ, ਕੇਬਲ ਅਤੇ ਹੋਰ ਤਰ੍ਹਾ ਦੇ ਮਾਫੀਏ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ’ਚ ਪੈਦਾ ਹੋਏ ਜਿਨ੍ਹਾਂ ਖਤਮ ਕਰਕੇ ਪੰਜਾਬ ਦੇ ਲੋਕਾਂ ਨਿਜਾਤ ਸਿਰਫ ਭਾਰਤੀ ਜਨਤਾ ਪਾਰਟੀ ਹੀ ਦਿਵਾ ਸਕਦੀ ਹੈ ਜਿਥੇ ਹਰ ਵਰਗ ਦੇ ਹਿੱਤ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਆਪ ਦੇ ਕੇਜ਼ਰੀਵਾਲ ਨੂੰ ਢੋਗੀ ਤੇ ਝੂਠ ਦੀ ਪੰਡ ਦੱਸਦਿਆਂ ਕਿਹਾ ਅਗਰ ਕੇਜ਼ਰੀਵਾਲ ਪੰਜਾਬ ’ਚ ਮਹਿਲਾਵਾਂ ਨੂੰ ਇਕ ਹਜਾਰ ਰੁਪਏ ਦੇਣ ਗੱਲ ਕਰਦਾ ਹੈ ਤਾਂ ਪਹਿਲਾ ਦਿੱਲੀ ਦੀਆਂ ਮਹਿਲਾਵਾਂ ਨੂੰ ਕਿਉਂ ਨਹੀ ਦੇ ਰਿਹਾ ਜਦੋਂ ਦਿੱਲੀ ਵਿੱਚ ਮਹੱਲਾ ਕਲੀਨਿਕ ਟੁੱਟੇ ਪਏ ਅਤੇ ਡਾਕਟਰ ਤੇ ਦਵਾਈ ਵੀ ਨਹੀ ਹੈ। ਸ੍ਰੀ ਖੁੱਬੇ ਤੇ ਗੌਤਮ ਨੇ ਕਿਹਾ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਡਬਲ ਇੰਜਨ ਦੀ ਸਰਕਾਰ ਪੰਜਾਬ ਦੀ ਆਰਥਿਕਤਾ ਤੇ ਖੁਸ਼ਹਾਲੀ ਨੂੰ ਦੁਬਾਰਾ ਇਥੇ ਲਿਆ ਕੇ ਹਰ ਵਰਗ ਨੂੰ ਸਹੂਲਤਾ ਦਿੱਤੀਆਂ ਜਾ ਸਕਣ। ਇਸ ਤੋਂ ਪਹਿਲਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਨੇ ਸਰਹਿੰਦ ਮੰਡੀ, ਸਰਹਿੰਦ ਸ਼ਹਿਰ, ਮਾਧੋਪੁਰ ਅਤੇ ਰੇਲਵੇ ਰੋਡ ਸਰਹਿੰਦ ਵਿਖੇ ਵੀ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਜਿਥੇ ਭਾਜਪਾ ਲੀਡਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਮੀਦਵਾਰ ਦੀਦਾਰ ਸਿੰਘ ਭੱਟੀ, ਡਾ. ਹਰਬੰਸ ਲਾਲ ਸਾਬਕਾ ਮੰਤਰੀ, ਪ੍ਰਦੀਪ ਗਰਗ ਜ਼ਿਲ੍ਹਾਂ ਪ੍ਰਧਾਨ ਭਾਜਪਾ, ਬਰਿੰਦਰ ਕੌਰ ਭੱਟੀ, ਰਵਿੰਦਰ ਕੌਰ ਸਾਹੀ, ਅਜਾਇਬ ਸਿੰਘ ਜਖਵਾਲੀ, ਗੁਰਬਿੰਦਰ ਸਿੰਘ ਭੱਟੀ, ਸ਼ਰਮੀਲਾਂ ਸੁਹਾਗਹੇੜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਰਿੰਦਰ ਸਿੰਘ ਖਰੋਡ, ਸਿਕੰਦਰ ਸਿੰਘ ਬਾਲਪੁਰ, ਐਡਵੋਕੇਟ ਪਰਮਬੀਰ ਸਿੰਘ, ਗੁਰਮੀਤ ਸਿੰਘ ਰੁਲਦਾ, ਗੁਰਤੇਜ ਸਿੰਘ ਤੇਜੀ ਨੰਬਰਦਾਰ, ਬਲਵੀਰ ਸਿੰਘ, ਰਾਮ ਸਿੰਘ, ਗੁਰਦਵਿੰਦਰ ਸਿੰਘ, ਜਗਸੀਰ ਸਿੰਘ, ਬਲਵੀਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਡਾ. ਗੁਲਜ਼ਾਰ ਸਿੰਘ, ਜੰਗ ਸਿੰਘ ਚਣੋਂ, ਵਰਿੰਦਰ ਸਿੰਘ ਧਤੌਂਦਾ, ਕਰਮਜੀਤ ਸਿੰਘ ਸੈਕਟਰੀ ਧਤੌਂਦਾ, ਰਵੀ ਸਿੰਘ ਨਲੀਨਾ, ਜਤਿੰਦਰ ਸਿੰਘ ਸਰਾਣਾ, ਜਸਪਾਲ ਸਿੰਘ, ਨਰਿੰਦਰ ਸਿੰਘ ਗੁਣੀਆਂ ਮਾਜਰਾ, ਧਰਮਿੰਦਰ ਸਿੰਘ ਜਖਵਾਲੀ, ਗੁਰਪ੍ਰੀਤ ਸਿੰਘ ਜਖਵਾਲੀ, ਘੈਟ ਜਖਵਾਲੀ, ਕੁਲਦੀਪ ਸਿੰਘ ਕੋਟਲਾ ਜੱਟਾ, ਪਰਮਜੀਤ ਸਿੰਘ ਵਜੀਰਾਬਾਦ, ਜਗਰੂਪ ਸਿੰਘ ਨਲੀਨੀ ਆਦਿ ਸਮੇਤ ਇਲਾਕੇ ਲੋਕ ਵੱਡੀ ਗਿਣਤੀ ’ਚ ਹਾਜ਼ਰ ਸਨ।

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!