ਕੇਜਰੀਵਾਲ ਗੱਲ ਕਰਦਾ ਆਮ ਵਿਅਕਤੀਆਂ ਨੂੰ ਟਿਕਟ ਦੇਣ ਦੀ ਪਰ ਕਰੋੜਾਂ ਰੁਪਈਆਂ ਵਿੱਚ ਦਲ ਬਦਲੂਆਂ ਨੂੰ 65 ਟਿਕਟਾਂ ਵੇਚੀਆਂ – ਸੁਖਬੀਰ ਬਾਦਲ। – Punjab Daily News

Punjab Daily News

Latest Online Breaking News

ਕੇਜਰੀਵਾਲ ਗੱਲ ਕਰਦਾ ਆਮ ਵਿਅਕਤੀਆਂ ਨੂੰ ਟਿਕਟ ਦੇਣ ਦੀ ਪਰ ਕਰੋੜਾਂ ਰੁਪਈਆਂ ਵਿੱਚ ਦਲ ਬਦਲੂਆਂ ਨੂੰ 65 ਟਿਕਟਾਂ ਵੇਚੀਆਂ – ਸੁਖਬੀਰ ਬਾਦਲ।

Featured Video Play Icon
😊 Please Share This News 😊
  • ‏ਕੇਜਰੀਵਾਲ ਗੱਲ ਕਰਦਾ ਆਮ ਵਿਅਕਤੀਆਂ ਨੂੰ ਟਿਕਟ ਦੇਣ ਦੀ ਪਰ ਕਰੋੜਾਂ ਰੁਪਈਆਂ ਵਿੱਚ ਦਲ ਬਦਲੂਆਂ ਨੂੰ 65 ਟਿਕਟਾਂ ਵੇਚੀਆਂ – ਸੁਖਬੀਰ ਬਾਦਲ।
    ਹਲਕਾ ਅਮਲੋਹ ਤੋਂ ਭਿ੍ਰਸ਼ਟਾਚਾਰ ਖਤਮ ਕਰਨ ਤੇ ਸਾਫ ਸੁਥਰੇ ਪ੍ਰਸ਼ਾਸਨ ਲਈ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ ਕਰਵਾਉਣੀ ਜਰੂਰੀ – ਸੁਖਬੀਰ ਬਾਦਲ।
    ਵੱਡੀ ਗਿਣਤੀ ਆਗੂਆਂ ਅਤੇ ਯੂਥ ਨੋਜਵਾਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਸ਼ਮੂਲੀਅਤ।
    ਰਾਜੂ ਖੰਨਾ ਦੇ ਹੱਕ ਵਿੱਚ ਸੁਖਬੀਰ ਬਾਦਲ ਨੇ ਮੰਡੀ ਗੋਬਿੰਦਗੜ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ।
    ਕਾਂਗਰਸ ਦੇ ਸੀਨੀ ਆਗੂ ਸੁਖਦੇਵ ਸਿੰਘ ਸੋਢੀ, ਸਾਬਕਾ ਕੋਂਸਲ ਸੱਤਪਾਲ ਸਿੰਘ ਸੱਤਾ, ਫਰਨਿਸ਼ ਐਸੋਸੀਏਸ਼ਨ ਦੇ ਜਰਨਲ ਸੱਕਤਰ ਗੋਪਾਲ ਸਿੰਘੀ, ਤੇ ਲੋਕ ਇਨਸਾਫ ਪਾਰਟੀ ਦੀ ਜਿਲਾ ਪ੍ਰਧਾਨ ਬੀਬੀ ਪਰਮਜੀਤ ਕੌਰ ਮੱਗੋ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।

  • ਮੰਡੀ ਗੋਬਿੰਦਗੜ, 6 ਫਰਵਰੀ(ਮਨੋਜ ਭੱਲਾ)-ਆਮ ਆਦਮੀ ਪਾਰਟੀ ਕਦੇ ਵੀ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਨਹੀਂ ਹੋ ਸਕਦੀ ਕਿਉਂਕਿ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੋਗਲੀਆਂ ਨੀਤੀਆਂ ਨਾਲ ਚੱਲ ਰਹੇ ਹਨ। ਜਦੋਂ ਚੋਣਾਂ ਦਾ ਟਾਇਮ ਆਉਂਦਾ ਹੈ ਉਦੋਂ ਪੰਜਾਬ ਆਕੇ ਪੰਜਾਬ ਦੀ ਗੱਲ ਕਰਦੇ ਹਨ ਤੇ ਜਦੋਂ ਦਿੱਲੀ ਵਿੱਚ ਚਲੇ ਜਾਂਦੇ ਹਨ ਤਾਂ ਦਿੱਲੀ ਦੀ ਬੋਲੀ ਬੋਲ ਕੇ ਪੰਜਾਬ ਵਿਰੋਧੀ ਗੱਲਾਂ ਕਰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਮੰਡੀ ਗੋਬਿੰਦਗੜ ਦੇ ਬਜਾਰਾਂ ਦੀਆਂ ਵੱਖ ਵੱਖ ਥਾਵਾਂ ਤੇ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਤੇ ਮਜਦੂਰਾਂ ਦੇ ਭਰਵੇਂ ਇੱਕਠਾਂ ਨੂੰ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਕੇਜਰੀਵਾਲ ਇੱਕ ਧੌਖੇਬਾਜ ਵਿਅਕਤੀ ਹੀ ਨਹੀਂ ਸਗੋਂ ਉਸ ਵੱਲੋਂ ਆਮ ਆਦਮੀਆਂ ਨੂੰ ਟਿਕਟਾਂ ਦੇਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਉਸ ਵੱਲੋਂ ਵੱਖ ਵੱਖ ਪਾਰਟੀਆਂ ਦੇ ਨਕਾਰੇ 65 ਦੇ ਕਰੀਬ ਦਲਬਦਲੂਆਂ ਨੂੰ ਕਰੋੜਾ ਰੁਪਏ ਲੈਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੋ ਪੰਜਾਬ ਅੰਦਰ ਵਿਕਾਸ ਹੋਇਆ ਹੈ ਉਹ ਸਿਰਫ ਤੇ ਸਿਰਫ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਜੋ ਭਲਾਈ ਸਕੀਮਾਂ ਸ਼ੁਰੂ ਹੋਈਆਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਸ਼ੁਰੂ ਕੀਤੀਆਂ, ਜੋ ਕਿਸਾਨ ਅਤੇ ਕਿਸਾਨੀ ਲਈ ਕੀਤਾ ਉਹ ਵੀ ਸ਼ੋ੍ਰਮਣੀ ਅਕਾਲੀ ਦਲ ਦੀ ਹੀ ਦੇਣ ਹੈ। ਸੁਖਬੀਰ ਬਾਦਲ ਨੇ ਹਲਕਾ ਅਮਲੋਹ ਦੀ ਗੱਲ ਕਰਦਿਆਂ ਕਿਹਾ ਕਿ ਇੱਥੋਂ ਦਾ ਸਾਬਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੋ ਖੇਤੀਬਾੜੀ ਮੰਤਰੀ ਵੀ ਬਣਿਆ ਪਰ ਉਸ ਵੱਲੋਂ ਕੀਤੇ ਗਏ ਭਿ੍ਰਸ਼ਟਾਚਾਰ ਤੇ ਨਗਰ ਕੋਂਸਲ ਗੋਬਿੰਦਗੜ ਦੀ ਕੀਤੀ ਗਈ ਅੰਨੇਵਾਹ ਲੁੱਟ ਤੇ ਨਗਰ ਕੋਂਸਲ ਚੋਣਾਂ ਸਮੇਂ ਵੱਡੀ ਪੱਧਰ ਤੇ ਪੈਸੇ ਲੈਕੇ ਉਮੀਦਵਾਰਾਂ ਦੇ ਕਾਗਜ ਰੱਦ ਕਾਰਨ ਗੋਬਿੰਦਗੜ ਸ਼ਹਿਰ ਦਾ ਬੱਚਾ ਬੱਚਾ ਹੀ ਨਹੀਂ ਸਗੋਂ ਹਲਕੇ ਦੇ ਹਰ ਵਰਗ ਦਾ ਵਿਅਕਤੀ ਕਾਂਗਰਸ ਨੂੰ ਬੁਰੀ ਤਰਾ ਮਾਤ ਦੇ ਕੇ ਚੱਲਦਾ ਕਰਨ ਲਈ ਉਤਾਵਲਾ ਹੈ। ਉਹਨਾਂ ਸ਼ਹਿਰ ਵਾਸੀਆਂ ਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਅਤੇ ਇੰਡਸਟਰੀ ਦੀਆਂ ਸੜਕਾਂ ਭਾਰੀ ਵਾਹਣਾ ਨੂੰ ਦੇਖਦੇ ਹੋਏ ਲੋਡ ਮੁਤਾਬਿਕ ਹੀ ਬਨਾਈਆਂ ਜਾਣਗੀਆਂ, ਜੋ ਰੇਲਵੇ ਓਵਰਬਿ੍ਰਜ ਦਾ ਕੰਮ ਕਾਕਾ ਰਣਦੀਪ ਸਿੰਘ ਦੀ ਮਾੜੀ ਸੋਚ ਕਾਰਨ ਸਿਰੇ ਨਹੀਂ ਚੜ ਸਕਿਆ ਉਸਨੂੰ ਵੀ ਸਰਕਾਰ ਬਣਦੇ ਹੀ ਬਨਾਇਆ ਜਾਵੇਗਾ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਸਮਾਰਟ ਸਿਟੀ ਦਾ ਦਰਜਾ ਵੀ ਦਿੱਤਾ ਜਾਵੇਗਾ। ਇੰਡਸਟਰੀ ਨੂੰ ਜਿੱਥੇ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦਿੱਤੀ ਜਾਵੇਗੀ ਉੱਥੇ ਇੰਡਸਟਰੀ ਲਈ ਬੋਰਡ ਸਥਾਪਿਤ ਕਰਕੇ ਹਰ ਕੰਮ ਨੂੰ ਸੁਖਾਲਾ ਕਰਕੇ ਇੰਡਸਟਰੀ ਪੈਕੇਜ ਵੀ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਹਲਕਾ ਅਮਲੋਹ ਆਲੂਆਂ ਦੀ ਇੱਕ ਵੱਡੀ ਹੱਬ ਹੈ ਜਿਸ ਲਈ ਸਰਕਾਰ ਬਣਨ ਤੇ ਹਲਕੇ ਵਿੱਚ ਫੂਡ ਪ੍ਰੋਸੈਸਿੰਗ ਯੁਨਿਟ ਸਥਾਪਿਤ ਕਰਨ ਨੂੰ ਵੀ ਪਹਿਲ ਦਿੱਤੀ ਜਾਵੇਗੀ। ਬਾਦਲ ਨੇ ਅੱਗੇ ਕਿਹਾ ਕਿ ਹਲਕਾ ਅਮਲੋਹ ਅੰਦਰ ਜਿਸ ਵੀ ਕਾਂਗਰਸੀ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਵਿਕਾਸ ਦੇ ਨਾਂ ਤੇ ਕਰੌੜਾ ਰੁਪਏ ਦੀ ਠੱਗੀ ਮਾਰੀ, ਲੋਕਾਂ ਤੇ ਝੂਠੇ ਪਰਚੇ ਕਰਵਾਏ, ਤੇ ਹਰ ਚੋਣ ਵਿੱਚ ਵੱਡੀਆਂ ਧਾਂਦਲੀਆਂ ਕਰਵਾਈਆਂ, ਉਹਨਾਂ ਖਿਲਾਫ ਸਰਕਾਰ ਬਣਦੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਹਲਕਾ ਅਮਲੋਹ ਦੇ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਹਲਕਾ ਅਮਲੋਹ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਅਤੇ ਸਾਫ ਸੁਥਰੇ ਪ੍ਰਸ਼ਾਸਨ ਲਈ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੇ ਫਰਕ ਨਾਲ ਜਿਤਾਓ, ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਅੱਜ ਦੀਆਂ ਇਹਨਾਂ ਭਰਵੀਆਂ ਚੋਣ ਮੀਟਿੰਗਾਂ ਸਮੇਂ ਜਿੱਥੇ ਵੱਡੀ ਗਿਣਤੀ ਆਗੂਆਂ ਤੇ ਯੂਥ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕੇ ਸ਼੍ਰੌਮਣੀ ਅਕਾਲ਼ੀ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਉੱਥੇ ਕਾਂਗਰਸ ਦੇ ਸੀਨੀ ਆਗੂ ਸੁਖਦੇਵ ਸਿੰਘ ਸੋਢੀ ਤੇ ਲੋਕ ਇਨਸਾਫ ਪਾਰਟੀ (ਬੈਂਸ) ਦੀ ਜਿਲਾ ਪ੍ਰਧਾਨ ਬੀਬੀ ਪਰਮਜੀਤ ਕੌਰ ਮੱਗੋ, ਕਾਂਗਰਸੀ ਆਗੂ ਪ੍ਰਵੀਨ ਅਰੋੜਾ ਤੇ ਸਚਿਨ ਅਰੋੜਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਤੋਂ ਇਲਾਵਾ ਸਟੀਲ ਫਰਨਿਸ਼ ਐਸੋਸੀਏਸ਼ਨ ਦੇ ਜਰਨਲ ਸਕੱਤਰ ਤੇ ਉੱਘੇ ਉਦਯੋਗਪਤੀ ਗੋਪਾਲ ਸਿੰਘੀ, ਸਾਬਕਾ ਕੋਂਸਲਰ ਸੱਤਪਾਲ ਸਿੰਘ ਸੱਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੋਏ। ਇਸ ਮੌਕੇ ਤੇ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਹਲਕੇ ਦੀ ਸਮੁੱਚੀ ਸੀਨੀ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਗਿਆ। ਇਹਨਾਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਮੈਂ ਹਲਕਾ ਅਮਲੋਹ ਅੰਦਰ ਪਿਛਲੇ 15 ਸਾਲਾਂ ਤੋਂ ਤੁਹਾਡੀ ਨਿਸ਼ਕਾਮ ਸੇਵਾ ਵਿੱਚ ਹਾਜਰ ਹਾਂ ਤੇ ਤੁਹਾਡੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜਦਾ ਹੋਇਆ ਕਾਕਾ ਰਣਦੀਪ ਸਿੰਘ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਵੀ ਮੂੰਹ ਤੋੜਵਾਂ ਜਵਾਬ ਦਿੰਦਾ ਆ ਰਿਹਾ ਹਾਂ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਤੇ ਤਰੱਕੀ ਲਈ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇਣ ਤਾਂ ਜੋ ਹਲਕੇ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਅੱਜ ਦੀਆਂ ਇਹਨਾਂ ਮੀਟਿੰਗਾਂ ਨੂੰ ਸਟੀਲ ਚੈਂਬਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਟੋਨੀ, ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ, ਪੀਏਸੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਭਾਂਬਰੀ, ਜਿਲਾ ਸ਼ਹਿਰੀ ਪ੍ਰਧਾਨ ਕਿ੍ਰਸ਼ਨ ਵਰਮਾ ਬੌਬੀ, ਪੀਏਸੀ ਕਮੇਟੀ ਮੈਂਬਰ ਰਾਜਿੰਦਰ ਕੁਮਾਰ ਟੀਟੂ, ਸੂਬਾ ਜੱਥੇਬੰਧਕ ਸਕੱਤਰ ਜਤਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਉਦਯੌਗਪਤੀ ਕੇ ਕੇ ਜਿੰਦਲ, ਬੀਸੀ ਵਿੰਗ ਦੇ ਜਿਲਾ ਪ੍ਰਧਾਨ ਭਿੰਦਰ ਸਿੰਘ ਮੰਡੀ, ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਨਾਜਰ ਸਿੰਘ ਸੰਤ ਨਗਰ, ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸੀਨੀ ਆਗੂ ਹਰਮੀਤ ਸਿੰਘ ਖਾਲਸਾ, ਕੋਂਸਲਰ ਰਾਧਿਕਾ ਵਰਮਾ, ਕੌਮੀ ਬੁਲਾਰਾ ਅਮਿਤ ਸਿੰਘ ਰਾਠੀ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ, ਸੂਬਾ ਸੀਨੀ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ, ਸਾਬਕਾ ਚੇਅਰਮੈਨ ਜੋਗਿੰਦਰਪਾਲ ਸਿੰਗਲਾ, ਜਿਲਾ ਪ੍ਰਧਾਨ ਟਰਾਂਸਪੋਰਟ ਵਿੰਗ ਬਹਾਦਰ ਸਿੰਘ ਹੈਬਤਪੁਰ, ਸੀਨੀ ਯੂਥ ਆਗੂ ਰਾਕੇਸ਼ ਕੁਮਾਰ ਸੋਫਤ, ਟਰਾਂਸਪੋਰਟ ਵਿੰਗ ਦੇ ਪਿ੍ਰੰਸ ਛੱਤਵਾਲ, ਸਾਬਕਾ ਕੋਂਸਲਰ ਬਲਦੇਵ ਸਿੰਘ ਭੰਗੂ, ਜਸਪ੍ਰੀਤ ਸਿੰਘ ਜੱਸੀ, ਬਲਵੀਰ ਸਿੰਘ ਫੌਰਮੈਨ, ਬਸਪਾ ਆਗੂ ਧਰਮਪਾਲ ਸੌਂਟੀ, ਸੀਨੀ ਯੂਥ ਆਗੂ ਗੁਰਅਸ਼ਿਸ਼ ਰੰਧਾਵਾ, ਕੋਂਸਲਰ ਸੋਮਨਾਥ ਅਜਨਾਲੀ, ਵਿਨੋਦ ਕੁਮਾਰ ਗੁੱਜਰ, ਉਦਯੌਗਪਤੀ ਰਾਜੀਵ ਸਿੰਗਲਾ, ਫਰਨਿਸ਼ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ, ਬਾਬਾ ਨਿਸ਼ਾਨ ਸਿੰਘ, ਯੂਥ ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਯੂਥ ਪ੍ਰਧਾਨ ਕਮਲ ਵੜੈਚ, ਬੀਬੀ ਰੁਪਿੰਦਰ ਕੌਰ ਪ੍ਰਧਾਨ, ਅਮਰਜੀਤ ਸਿੰਘ ਸੋਨੂੰ ਰੇਤਾ, ਰੋਸ਼ਨ ਸਿੰਘ ਪ੍ਰਧਾਨ, ਨਸੀਬ ਸਿੰਘ ਸੀਬਾ, ਜਗਦੇਵ ਸਿੰਘ ਪ੍ਰਧਾਨ, ਜੱਥੇ ਕੁਲਵਿੰਦਰ ਸਿੰਘ ਭੰਗੂ, ਗੁਰਜੀਤ ਸਿੰਘ ਮੰਗਾ, ਰਮੇਸ਼ ਕੁਮਾਰ ਮੰਡੀ, ਹਰਚੰਸ ਸਿੰਘ ਨਸਰਾਲੀ, ਬਸਪਾ ਆਗੂ ਪਰਮਜੀਤ ਸਿੰਘ, ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਬੀਬੀ ਪੂਰਨ ਗੋਸਾਈ ਪ੍ਰਧਾਨ, ਬੀਬੀ ਪਿੰਕੀ ਰਾਣੀ, ਬੀਬੀ ਸੁਖਵਿੰਦ ਰਕੌਰ ਸੁੱਖੀ, ਬੀਬੀ ਅੰਗਰੇਜ ਕੌਰ, ਬੀਬੀ ਹਰਜੀਤ ਕੌਰ, ਗੋਰਾ ਅਜਨਾਲੀ, ਸਤਨਾਮ ਸਿੰਘ ਡਡਹੇੜੀ, ਜਿਲਾ ਪ੍ਰਧਾਨ ਪੁਰਵਾਂਚਲ ਵਿੰਗ ਸੁਭਾਸ਼ ਵਰਮਾ, ਸ਼ਿਵਕਾਂਤ ਤਿਵਾੜੀ, ਜੱਸੀ ਭੁੱਲਰ, ਜਗਰੂਪ ਸਿੰਘ ਜੱਸੜਾ, ਯੂਥ ਆਗੂ ਗੁਰਜੀਤ ਸਿੰਘ ਕੋਟਲਾ, ਸ਼ਿਲਪੀ ਗੋਇਲ, ਰਿਤੂ ਸਿੰਗਲਾ, ਡਾ ਅਮੀ ਚੰਦ, ਪਰਮਜੀਤ ਕੌਰ ਮੰਡੀ, ਸਾਬਕਾ ਕੋਂਸਲਰ ਬਿਕਰਮ ਸਿੰਘ ਬੀਕਾ, ਯੂਥ ਆਗੂ ਬੰਟੀ ਜੱਸੜਾਂ, ਸੀਨੀ ਆਗੂ ਵਿਜੇ ਖੁਰਮੀ, ਬਲਜਿੰਦਰ ਸਿੰਘ ਅੰਬੇਮਾਜਰਾ, ਮਨਜਿੰਦਰ ਸਿੰਘ ਚੀਮਾ, ਸੀਨੀ ਆਗੂ ਗੁਰਪ੍ਰੀਤ ਸਿੰਘ ਨੋਨੀ, ਜਗਜੀਵਨ ਸਿੰਘ ਉੱਭੀ, ਕੋਸ਼ਲ ਮਿਸ਼ਰਾ, ਪਰਵਿੰਦਰ ਸਿੰਘ ਸਲਾਣਾ, ਬਲਜੀਤ ਸਿੰਘ ਅੰਬੇਮਾਜਰਾ, ਹਰਮਿੰਦਰ ਸਿੰਘ ਕੁੰਭੜਾ, ਚਰਨਜੀਤ ਸਿੰਘ ਚੰਨਾ, ਰੌਕੀ ਮੰਡੀ, ਹਰਜੀਤ ਸਿੰਘ ਸੋਨੂੰ, ਚਰਨਜੀਤ ਸਿੰਘ ਰਾਜੂ, ਰਣਧੀਰ ਸਿੰਘ ਪੱਪੀ, ਰਾਮ ਸਿੰਘ ਮੰਡੀ, ਹਰਪਿੰਦਰ ਸਿੰਘ ਭੁਰਾ, ਜਸ਼ ਵਰਮਾ, ਮਾਧਵ ਮੰਡੀ, ਗੁਰਤੇਜ ਸਿੰਘ ਅੰਬੇਮਾਜਰਾ, ਸੰਦੀਪ ਸਿੰਘ ਨਸਰਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!