ਸੁਖਬੀਰ ਬਾਦਲ ਮੰਡੀਗੌਬਿੰਦਗੜ ਦੀ ਹਰ ਸਮੱਸਿਆ ਸੁਣਨ ਲਈ 6 ਫਰਵਰੀ ਨੂੰ ਕਰਨਗੇ ਵਰਕਰ ਮੀਟਿੰਗਾਂ:– ਰਾਜੂ ਖੰਨਾ – Punjab Daily News

Punjab Daily News

Latest Online Breaking News

ਸੁਖਬੀਰ ਬਾਦਲ ਮੰਡੀਗੌਬਿੰਦਗੜ ਦੀ ਹਰ ਸਮੱਸਿਆ ਸੁਣਨ ਲਈ 6 ਫਰਵਰੀ ਨੂੰ ਕਰਨਗੇ ਵਰਕਰ ਮੀਟਿੰਗਾਂ:– ਰਾਜੂ ਖੰਨਾ

😊 Please Share This News 😊

ਸੁਖਬੀਰ ਬਾਦਲ ਮੰਡੀਗੌਬਿੰਦਗੜ ਦੀ ਹਰ ਸਮੱਸਿਆ ਸੁਣਨ ਲਈ 6 ਫਰਵਰੀ ਨੂੰ ਕਰਨਗੇ ਵਰਕਰ ਮੀਟਿੰਗਾਂ:– ਰਾਜੂ ਖੰਨਾ

ਰਾਜੂ ਖੰਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਿਆਂ ਮੀਟਿੰਗਾਂ ਦੇ ਪ੍ਰਬੰਧਾਂ ਦਾ ਜਾਇਜ਼ਾ।

ਮੰਡੀਗੌਬਿੰਦਗੜ, 5 ਫਰਵਰੀ (ਮਨੋਜ ਭੱਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਕੱਲ 6 ਫਰਵਰੀ ਨੂੰ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਥੇ ਮੰਡੀਗੌਬਿੰਦਗੜ ਦੇ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਵੀ ਜਾਣੂ ਹੋਣਗੇ ਤਾ ਜੋ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਮੰਡੀਗੌਬਿੰਦਗੜ ਦੀ ਹਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼ਹਿਰ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆ ਜਾਣ ਵਾਲੀਆਂ ਮੀਟਿੰਗਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲੀ ਮੀਟਿੰਗ ਸਹੀ 11 ਵਜੇ ਮੰਡੀਗੌਬਿੰਦਗੜ ਦੇ ਮੁੱਖ ਬਜ਼ਾਰ ਨੇੜੇ ਚੁਹੜ ਹਲਵਾਈ ਕੀਤੀ ਜਾਵੇਗੀ ਤੇ ਦੂਸਰੀ ਮੀਟਿੰਗ ਬੈਕ ਰੋਡ ,ਚੌੜਾ ਬਾਜ਼ਾਰ ਮੰਡੀਗੌਬਿੰਦਗੜ ਵਿਖੇ 12 ਵਜੇ ਕੀਤਾ ਜਾਵੇਗਾ। ਇਹਨਾਂ ਮੀਟਿੰਗਾਂ ਦੇ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈਕੇ ਕਿ ਹਲਕੇ ਦੇ ਸਮੁੱਚੇ ਅਕਾਲੀ ਬਸਪਾ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਬਾਦਲ ਦਾ ਮੰਡੀਗੌਬਿੰਦਗੜ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।

ਰਾਜੂ ਖੰਨਾ ਨੇ ਸਮੁੱਚੇ ਸ਼ਹਿਰ ਵਾਸੀਆਂ, ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ 6 ਫਰਵਰੀ ਨੂੰ 11 ਵਜੇ ਮੁੱਖ ਬਜ਼ਾਰ ਨੇੜੇ ਚੂਹੜ ਹਲਵਾਈ,ਤੇ 12 ਵਜੇ ਬੈਕ ਰੋਡ ਚੌੜਾ ਬਾਜ਼ਾਰ ਮੰਡੀਗੌਬਿੰਦਗੜ ਵਿਖੇ ਵੱਡੀ ਗਿਣਤੀ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਤੇ ਸ ਬਾਦਲ ਨੂੰ ਸ਼ਹਿਰ ਦੀਆ ਸਮੱਸਿਆਵਾਂ ਤੋਂ ਜਾਣੂ ਕਰਵਾਉਣ।ਇਸ ਮੌਕੇ ਤੇ ਐਸ ਪੀ ਵਿਰਕ,ਡੀ ਐਸ ਪੀ ਅਮਲੋਹ ਸੁਖਵਿੰਦਰ ਸਿੰਘ,ਥਾਣਾ ਮੁਖੀ ਜਗਦੇਵ ਸਿੰਘ,ਬਸਪਾ ਨੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਕ੍ਰਿਸ਼ਨ ਵਰਮਾ ਬੌਬੀ, ਮੈਬਰ ਪੀ ਏ ਸੀ ਸੁਖਵਿੰਦਰ ਸਿੰਘ ਭਾਬਰੀ, ਰਾਜਿੰਦਰ ਕੁਮਾਰ ਟੀਟੂ, ਸੂਬਾ ਜੱਥੇਬੰਧਕ ਸਕੱਤਰ ਜਤਿੰਦਰ ਸਿੰਘ ਧਾਲੀਵਾਲ,ਸਟੀਲ ਚੈਬਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਟੋਨੀ, ਸੀਨੀਅਰ ਆਗੂ ਹਰਮੀਤ ਸਿੰਘ ਖਾਲਸਾ, ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰਿਸ ਛੱਤਵਾਲ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਬਸਪਾ ਆਗੂ ਭੁਪਿੰਦਰ ਸਿੰਘ ਡਡਹੇੜੀ,ਜਗਜੀਵਨ ਸਿੰਘ ਊੱਭੀ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਬਹਾਦਰ ਸਿੰਘ, ਜਥੇਦਾਰ ਨਾਜ਼ਰ ਸਿੰਘ, ਜਥੇਦਾਰ ਜਰਨੈਲ ਸਿੰਘ ਮਾਜਰੀ, ਯੂਥ ਆਗੂ ਰੌਕੀ ਮੰਡੀ, ਗੁਰਦੀਪ ਸਿੰਘ ਬਾਜਵਾ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

 

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!