ਅਕਾਲੀ ਦਲ ਦਾ ਉਮੀਦਵਾਰ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਤੇ ਮੁਲਾਜਮ ਨੂੰ ਡਿਊਟੀ ਸਮੇਂ ਚੋਣ ਦਫਤਰ ਬੁਲਾ ਕੇ ਵੋਟਾਂ ਦੇ ਅਧਿਕਾਰ ਤੇ ਮਾਰਣ ਲੱਗਾ ਡਾਕਾ : ਗੁਰਬਿੰਦਰ ਭੱਟੀ

ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਕਾਲੀ ਦਲ ਬਸਪਾ ਦੇ ਉਮੀਦਵਾਰ ਦੇ ਚੋਣ ਦਫਤਰ ’ਚ ਆਪਣੇ ਸਟਾਫ ਨੂੰ ਜਗਦੀਪ ਸਿਘੰ ਚੀਮਾ ਦੀ ਹਾਜਰੀ ’ਚ ਸੰਬੋਧਨ ਕਰਦੇ ਹੋਏ
😊 Please Share This News 😊
|
ਅਕਾਲੀ ਦਲ ਦਾ ਉਮੀਦਵਾਰ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਤੇ ਮੁਲਾਜਮ ਨੂੰ ਡਿਊਟੀ ਸਮੇਂ ਚੋਣ ਦਫਤਰ ਬੁਲਾ ਕੇ ਵੋਟਾਂ ਦੇ ਅਧਿਕਾਰ ਤੇ ਮਾਰਣ ਲੱਗਾ ਡਾਕਾ : ਗੁਰਬਿੰਦਰ ਭੱਟੀ

ਫਤਿਹਗੜ੍ਹ ਸਾਹਿਬ , 27 ਜਨਵਰੀ ( ਮਨੋਜ ਭੱਲਾ ): ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੀਨੀਅਰ ਯੂਥ ਲੀਡਰ ਗੁਰਬਿੰਦਰ ਸਿੰਘ ਭੱਟੀ ਨੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਤੇ ਦੋਸ਼ ਲਾਇਆਂ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਸਮੇਤ ਮੁਲਾਜਮਾ, ਪ੍ਰਫੈਸਰਾਂ ਨੂੰ ਆਪਣੇ ਮਾਡਰਨ ਵੈਲੀ ਵਾਲੇ ਚੋਣ ਦਫਤਰ ’ਚ ਬੁਲਾ ਕੇ ਆਪਣੇ ਹੱਕ ’ਚ ਵੋਟਾ ਪਾਉਣ ਲਈ ਮਜ਼ਬੂਰ ਕਰ ਰਹੇ ਹਨ। ਹੈ ਜੋ ਕਿ ਵੋਟਰਾਂ ਨੂੰ ਮਿਲੇ ਅਧਿਕਾਰਾਂ ਤੇ ਡਾਕਾ ਮਾਰਨ ਵਾਲੀ ਗੱਲ ਹੈ ਅਤੇ ਇਸ ਦਾ ਚੋਣ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ। ਸ੍ਰ. ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਕਿ ਉਮੀਦਵਾਰ ਜਗਦੀਪ ਸਿੰਘ ਚੀਮਾ ਮਾਤਾ ਗੁਜਰੀ ਕਾਲਜ ਦੇ ਆਨਰੇਰੀ ਸਕੱਤਰ ਵੀ ਹਨ ਜਿਨ੍ਹਾਂ ਨੇ ਆਪਣੇ ਪ੍ਰਭਾਵ ਵਰਤ ਕੇ ਮਾਤਾ ਗੁਜਰੀ ਕਾਲਜ ’ਚ ਸੇਵਾ ਕਰ ਰਹੇ ਪ੍ਰਿੰਸੀਪਲ ਤੇ ਹੋਰ ਮੁਲਾਜਮਾਂ ਨੂੰ ਡਿਊਟੀ ਸਮੇਂ ’ਚ ਕਾਲਜ ਦੀ ਬੱਸ ਰਾਂਹੀ ਆਪਣੇ ਚੋਣ ਦਫਤਰ ’ਚ ਬੁਲਾਇਆਂ ਹੈ ਅਤੇ ਵੋਟਾਂ ਅਕਾਲੀ ਬਸਪਾ ਉਮੀਦਵਾਰ ਜੋ ਕਿ ਉਹ ਖੁਦ ਹਨ ਨੂੰ ਪਾਉਣ ਲਈ ਕਿਹਾ ਗਿਆ ਹੈ। ਸ੍ਰ. ਗੁਰਬਿੰਦਰ ਸਿੰਘ ਭੱਟੀ ਨੇ ਕਿਹਾ ਕਿ ਸ੍ਰ. ਚੀਮਾ ਆਪਣੀ ਹਾਰ ਨੂੰ ਦੇਖਦੇ ਹੋਏ ਅਜਿਹੇ ਹੋਛੇ ਹੱਥਕੰਡੇ ਵਰਤ ਰਿਹੈ ਅਤੇ ਆਪਣਾ ਕਥਿਤ ਡਰ ਦੇ ਕੇ ਮਾਤਾ ਗੁਜਰੀ ਕਾਲਜ ’ਚ ਸੇਵਾ ਕਰ ਰਹੇ ਮੁਲਾਜਮਾਂ ਨੂੰ ਆਪਣੇ ਹੱਕ ’ਚ ਭੁਗਤਣ ਲਈ ਮਜ਼ਬੂਰ ਕਰ ਰਿਹੈ ਹੈ ਜੋ ਕਿ ਅਤਿ ਨਿੰਦਣਯੋਗ ਹੈ। ਸ੍ਰ. ਭੱਟੀ ਨੇ ਕਿਹਾਕਿ ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਚੋਣਾਂ ਦੇ ਮਸਲੇ ’ਚ ਅਜਿਹੇ ਹੁਕਮ ਨਾ ਮੰਨਣ ਜੋ ਸਾਡੇ ਵੋਟ ਦੇ ਅਧਿਕਾਰ ਦੀ ਆਜਾਦੀ ਖੋਹਦੇ ਹੋਣ ਅਤੇ ਗਿਆਨਵਾਨ ਸਿੱਖ ਵਿਦਵਾਨਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਂਦੇ ਹੋਣ ਕਿਉਂ ਕਿ ਇਹ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਕਾਲਜ ਸੰਗਤਾਂ ਦੇ ਸ਼ਰਧਾਂ ਨਾਲ ਗੁਰੂ ਦੀ ਗੋਲਕ ’ਚ ਪਾਏ ਗਏ ਦਸਵੰਧ ਦੀਂ ਕਮਾਈ ਨਾਲ ਚੱਲਦੇ ਹਨ।
व्हाट्सप्प आइकान को दबा कर इस खबर को शेयर जरूर करें |