ਦਰਜਨ ਕਰੀਬ ਨੌਜਵਾਨ ਦੀਦਾਰ ਭੱਟੀ ਦੀ ਅਗਵਾਈ ’ਚ ਭਾਜਪਾ ਹੋਏ ਸ਼ਾਮਿਲ

ਭਾਜਪਾ ’ਚ ਸ਼ਾਮਿਲ ਹੋਏ ਨੌਜਵਾਨਾਂ ਭੱਟੀ ਫਾਰਮ ਤੇ ਸਨਮਾਨ ਕਰਦੇ ਹੋਏ ਸ੍ਰ. ਦੀਦਾਰ ਸਿੰਘ ਭੱਟੀ ਤੇ ਹੋਰ
😊 Please Share This News 😊
|
ਦਰਜਨ ਕਰੀਬ ਨੌਜਵਾਨ ਦੀਦਾਰ ਭੱਟੀ ਦੀ ਅਗਵਾਈ ’ਚ ਭਾਜਪਾ ਹੋਏ ਸ਼ਾਮਿਲ

ਫਤਿਹਗੜ੍ਹ ਸਾਹਿਬ , 27 ਜਨਵਰੀ ( ਮਨੋਜ ਭੱਲਾ ):- ਹਲਕਾ ਫਤਿਹਗੜ੍ਹ ਸਾਹਿਬ ’ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਬਲ ਮਿਲਿਆਂ ਜਦੋਂ ਸ਼ਹਿਰ ਦੇ ਇਕ ਦਰਜਨ ਦੇ ਕਰੀਬ ਨੌਜਵਾਨ ਜਿਨ੍ਹਾ ਵਿੱਚ ਅਭੀ ਰਾਣਾ, ਪ੍ਰਿਸ ਕੁਮਾਰ, ਰੋਹਿਤ ਕੁਮਾਰ, ਹਰਮਨ ਸਿੱਧੂ, ਕਰਨ ਸਿੰਘ, ਪ੍ਰਿੰਸ , ਜੈਤਾਬ, ਦਿਲਪ੍ਰੀਤ ਸਿੰਘ, ਸਾਹਿਲ, ਰਿਸ਼ਵ ਕੁਮਾਰ, ਰਾਹੁਲ ਕੁਮਾਰ, ਪਾਲਾ ਸਿੰਘ ਆਦਿ ਨੇ ਦੀਦਾਰ ਸਿੰਘ ਭੱਟੀ ਦੀ ਅਗਵਾਈ ’ਚ ਭਾਜਪਾ ’ਚ ਸਮੂਲੀਅਤ ਕੀਤੀ। ਇਸ ਮੌਕੇ ਹਲਕਾ ਉਮੀਦਵਾਰ ਸ੍ਰ. ਦੀਦਾਰ ਸਿੰਘ ਭੱਟੀ ਨੇ ਸ਼ਾਮਿਲ ਹੋਏ ਨੌਜਵਾਨਾਂ ਦਾ ਸਨਮਾਨ ਕੀਤਾ ਅਤੇ ਨੌਜਵਾਨਾ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਉਕਤ ਨੌਜਵਾਨਾਂ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ, ਅਕਾਲੀ ਦਲ ਬਸਪਾ ਤੇ ਆਪ ਕੋਲ ਪੰਜਾਬ ’ਚ ਸਦੀਵੀ ਸ਼ਾਤੀ ਤੇ ਵਿਕਾਸ ਦਾ ਕੋਈ ਉਦੇਸ਼ ਨਹੀ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬੀਅਤ ਤੇ ਸਿੱਖ ਕੌਮ ਨਾਲ ਲਗਾਵ ਰੱਖਦੀ ਹੈ । ਇਥੇ ਸਦੀਵੀ ਸ਼ਾਤੀ, ਭਿ੍ਰਸ਼ਟਾਚਾਰ ਮੁਕਤ ਪੰਜਾਬ ਅਤੇ ਵਿਕਾਸ ਵੱਡੀ ਪੱਧਰ ਤੇ ਕਰਨ ਨੂੰ ਤਰਜੀਹ ਦੇ ਰਹੀ ਹੈ। ਉਕਤ ਨੌਜਵਾਨਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਸ੍ਰ. ਦੀਦਾਰ ਸਿੰਘ ਭੱਟੀ ਨੂੰ ਦੇਣ ਤਾਂ ਜੋ ਇਥੇ ਭਾਜਪਾ ਦੀ ਸਰਕਾਰ ਬਣਾ ਕੇ ਕੇਂਦਰ ਤੋਂ ਵੱਡੀ ਰਾਹਤ ਪੰਜਾਬ ਨੂੰ ਲਈ ਜਾਵੇ ਤੇ ਨੌਜਵਾਨਾਂ ਨੂੰ ਰੋਜਗਾਰ ਦੇ ਸਾਧਨ ਮੁਹੱਈਆਂ ਕਰਵਾਏ ਜਾ ਸਕਣ। ਇਸ ਮੌਕੇ ਗੁਰਬਿੰਦਰ ਸਿੰਘ ਭੱਟੀ, ਹਰਜਿੰਦਰ ਸਿੰਘ ਭੰਗੂ, ਦਿਲਪ੍ਰੀਤ ਸਿੰਘ ਭੱਟੀ, ਜਗੀਸਰ ਸਿੰਘ ਰੁੜਕੀ, ਪਾਲਾ ਸਿੰਘ ਰਾਮਦਾਸ ਨਗਰ, ਵਰਿੰਦਰ ਸਿੰਘ, ਸਿਕੰਦਰ ਸਿੰਘ, ਬਲਵੀਰ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਰਘਬੀਰ ਸਿੰਘ ਰਾਣਾ, ਹਰਪਾਲ ਸਿੰਘ ਬੇਦੀ, ਗੋਗੀ ਬਾੜਾ ਆਦਿ ਵੀ ਹਾਜਰ ਸਨ।
व्हाट्सप्प आइकान को दबा कर इस खबर को शेयर जरूर करें |