ਭਾਜਪਾ ਵਲੋਂ ਹਲਕਾ ਅਮਲੋਹ ਤੋਂ ਕੰਵਰਵੀਰ ਸਿੰਘ ਟੋਹੜਾ ’ਤੇ ਫ਼ਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ ਨੂੰ ਬਣਾਇਆ ਉਮੀਦਵਾਰ

😊 Please Share This News 😊
|
ਭਾਜਪਾ ਵਲੋਂ ਹਲਕਾ ਅਮਲੋਹ ਤੋਂ ਕੰਵਰਵੀਰ ਸਿੰਘ ਟੋਹੜਾ ’ਤੇ ਫ਼ਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ ਨੂੰ ਬਣਾਇਆ ਉਮੀਦਵਾਰ


ਫ਼ਤਹਿਗੜ੍ਹ ਸਾਹਿਬ,21 ਜਨਵਰੀ (ਮਨੋਜ ਭੱਲਾ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਆਪਣੀ ਪਹਿਲੀ ਲਿਸਟ ਵਿਚ 34 ਉਮੀਦਵਾਰਾਂ ਨੂੰ ਘੋਸ਼ਿਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਆਉਂਦੇ ਵਿਧਾਨ ਸਭਾ ਹਲਕਾ ਅਮਲੋਹ ਅਤੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਪਣੇ ਉਮੀਦਵਾਰ ਐਲਾਨ ਕੀਤੇ ਹਨ। ਕੰਵਰਵੀਰ ਸਿੰਘ ਟੋਹੜਾ ਨੂੰ ਵਿਧਾਨ ਸਭਾ ਹਲਕਾ ਅਮਲੋਹ ਤੋ ਭਾਜਪਾ ਦੀ ਟਿਕਟ ਦਿੱਤੀ ਗਈ ਅਤੇ ਦੀਦਾਰ ਸਿੰਘ ਭੱਟੀ ਨੂੰ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਦੀ ਟਿਕਟ ਦਿੱਤੀ ਗਈ।ਜੇਕਰ ਹਲਕਾ ਅਮਲੋਹ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਕਾਂਗਰਸ ਵੱਲੋ ਫਿਰ ਤੋਂ ਇਸ ਸੀਟ ਉੱਤੇ ਕਾਕਾ ਰਣਦੀਪ ਸਿੰਘ ਨਾਭਾ, ਸ੍ਰੋਮਣੀ ਅਕਾਲੀ ਦਲ (ਬਾਦਲ ) ਅਤੇ ਬਸਪਾ ਗਠਜੋੜ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ,ਆਮ ਆਦਮੀ ਪਾਰਟੀ ਵਲੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਭਾਜਪਾ- ਪੰਜਾਬ ਲੋਕ ਕਾਂਗਰਸ- ਅਕਾਲੀ ਦਲ (ਸੰਜੁਕਤ) ਵਲੋਂ ਕੰਵਰਬੀਰ ਸਿੰਘ ਟੌਹੜਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਐਲਾਨਿਆ ਗਿਆ ਹੈ।
व्हाट्सप्प आइकान को दबा कर इस खबर को शेयर जरूर करें |