ਸਰਬੰਸਦਾਨੀ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ 355ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਸਜਾਇਆ ਵਿਸ਼ਾਲ ਨਗਰ ਕੀਰਤਨ। – Punjab Daily News

Punjab Daily News

Latest Online Breaking News

ਸਰਬੰਸਦਾਨੀ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ 355ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਸਜਾਇਆ ਵਿਸ਼ਾਲ ਨਗਰ ਕੀਰਤਨ।

😊 Please Share This News 😊
ਸਰਬੰਸਦਾਨੀ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ 355ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਸਜਾਇਆ ਵਿਸ਼ਾਲ ਨਗਰ ਕੀਰਤਨ।

 ਮੰਡੀ ਗੋਬਿੰਦਗੜ੍ਹ,9 ਫਰਵਰੀ(ਮਨੋਜ ਭੱਲਾਾ)-ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਸਰਬੰਸਦਾਨੀ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਇਸ ਸਾਲ ਵੀ ਗੁਰਦੁਆਰਾ ਸਿੰਘ ਸਭਾ,ਮੁੱਹਲਾ ਸੰਗਤਪੁਰਾ, ਮੰਡੀ ਗੋਬਿੰਦਗੜ੍ਹ ਦੀਆ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ ਇਹ ਵਿਸ਼ਾਲ ਕੀਰਤਨ ਗੁਰਦੁਆਰਾ ਸਿੰਘ ਸਭਾ,ਮੁੱਹਲਾ ਸੰਗਤਪੁਰਾ, ਮੰਡੀ ਗੋਬਿੰਦਗੜ੍ਹ ਤੋਂ ਪੰਜ ਪਿਆਰਿਆਂ ਦੀ ਅਗੁਵਾਈ ਚ ਖਾਲਸਾਈ ਸ਼ਾਨ-ਏ-ਸ਼ੋਕਤ ਨਾਲ ਪੰਜ ਪਿਆਰਿਆਂ ਵਲੋਂ ਕੀਤੀ ਅਰਦਾਸ ਹੋਣ ਉਪਰੰਤ ਸ਼ੁਰੂ ਹੋਇਆ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਿੰਗਾਰੀ ਪਾਲਕੀ ਵਿੱਚ ਸ਼ੁਸ਼ੋਬਿਤ ਸਨ, ਇਸ ਵਿਸ਼ਾਲ ਕੀਰਤਨ ਵਿੱਚ ਬਰਾਂਸ ਬੈਂਡ, ਫੋਜੀ ਬੈਂਡ, ਸਕੂਲ ਦੇ ਵਿਦਿਆਰਥੀਆਂ ਅਤੇ ਗੱਤਕਾਂ ਪਾਰਟੀਆਂ ਵਿਸ਼ਾਲ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ, ਨਗਰ ਕੀਰਤਨ ਰਾਗੀ.ਢਾਡੀ, ਕੀਰਤਨੀਏ ਜੱਥੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ, ਇਹ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਸਂਭ ਗੁਰਦੁਆਰਿਆਂ ਤੋ ਇਲਾਵਾ,ਸੰਗਤਪੁਰਾ, ਐਰੀਮਿਲ ਰੋਡ,ਅਮੋਲਹ, ਜੱਸੜਾਂ,ਸਰਵਿਸ ਰੋਡ, ਲਾਲ ਬੱਤੀ ਚੋਂਕ,ਲੋਹਾ ਬਜਾਰ ਮੇਨ ਬਜਾਰ, ਰੇਲਵੇ ਰੋਂਡ , ਨਸਰਾਲੀ ਰੋਡ,ਮਾਡਲ ਟਾਊਨ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ,ਮੁੱਹਲਾ ਸੰਗਤਪੁਰਾ, ਮੰਡੀ ਗੋਬਿੰਦਗੜ੍ਹ ਚ ਸਪੂੰਰਣ ਹੋਇਆ, ਜਿਨ੍ਹਾਂ ਰਾਹਾਂ ਤੋ ਨਗਰ ਕੀਰਤਨ ਲੰਘਿਆਂ ਉਨ੍ਹਾਂ ਰਾਹਾਂ ਤੇ ਵਿਸ਼ੇਸ਼ ਤੋਰ ਤੇ ਅਮਨ ਹਸਪਤਾਲ ਚੋੜਾ ਬਜਾਰ,ਗੁਰਦਆਰਾ ਜੱਸੜਾਂ,ਗੁਰਦੁਆਰਾ ਸਿੰਘ ਸਭਾ ਅਤੇ ਹੋਰ ਸ਼ਰਧਾਲੂਆਂ ਵਲੋਂ ਥਾਂ ਥਾਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ ਅਤੇ ਰਾਹਾਂ ਨੂੰ ਗੇਟਾਂ ਅਤੇ ਝੰਡੀਆਂ ਨਾਲ ਸਿੰਗਾਰਿਆ ਹੋਇਆ ਸੀ। ਇਸ ਮੋਕੇ ਪ੍ਰਧਾਨ ਅਜਮੇਰ ਸਿੰਘ, ਰਣਧੀਰ ਸਿੰਘ ਪਪੀ,ਕਰਮਜੀਤ ਸਿੰਘ ਬਿਟੂ,ਰਵਿੰਦਰ ਸਿੰਘ ਰਵੀ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਗੋਬਿੰਦਗੜ, ਬਲਜੀਤ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ ਨੂੰ ਜੁਮੇਵਾਰੀ ਸੌਪੀ ਗਈ। ਇਸ ਮੌਕੇ ਗੁਰੂਦਵਾਰਾ ਸਿੰਘ ਸਭਾ ਦੀ ਲੋਕਲ ਪਰਬੰਧਕ ਕਮੇਟੀ ਤੋ ਇਲਾਵਾ ਹੋਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਸਰਬੰਸਦਾਨੀ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਸਜਾਇਆ ਵਿਸ਼ਾਲ ਨਗਰ ਕੀਰਤਨ ਦੀ ਝਲਕ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!