ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪੁਰਬ ਮੌਕੇ ਗੁਰੂਦਵਾਰਾ ਸਿੰਘ ਸਭਾ ਤੋ 9 ਜਨਵਰੀ ਨੂੰ ਕਢਿਆ ਜਾਵੇਗਾ ਨਗਰ ਕੀਰਤਨ

ਮੁਹੱਲਾ ਸੰਗਤਪੁਰਾ ਵਿਖੇ ਗੁਰੂਦਵਾਰਾ ਸਿੰਘ ਸਭਾ ਚ, ਮੀਟਿੰਗ ਤੋ ਬਾਅਦ ਜਾਣਕਾਰੀ ਦਿੰਦੇ ਪ੍ਰਧਾਨ ਅਜਮੇਰ ਸਿੰਘ, ਰਣਧੀਰ ਸਿੰਘ ਪਪੀ ਤੋ ਹੋਰ
😊 Please Share This News 😊
|
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪੁਰਬ ਮੌਕੇ ਗੁਰੂਦਵਾਰਾ ਸਿੰਘ ਸਭਾ ਤੋ 9 ਜਨਵਰੀ ਨੂੰ ਕਢਿਆ ਜਾਵੇਗਾ ਨਗਰ ਕੀਰਤਨ

ਮੰਡੀ ਗੋਬਿੰਦਗੜ 5 ਜਨਵਰੀ ( ਮਨੋਜ ਭੱਲਾ )- ਲੋਹਾ ਨਗਰੀ ਮੰਡੀ ਗੋਬਿੰਦਗੜ ਦੇ ਮੁਹੱਲਾ ਸੰਗਤ ਪੁਰਾ ਸਥਿਤ ਗੁਰੂਦਵਾਰਾ ਸਿੰਘ ਸਭਾ ਦੀ ਲੋਕਲ ਪਰਬੰਧਕ ਕਮੇਟੀ ਦੀ ਬੈਠਕ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਵਿੱਚ ਆਯੋਜਤ ਕੀਤੀ ਗਈ । ਇਸ ਮੌਕੇ ਅਹੁਦੇਦਾਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂਪੁਰਬ ਮੌਕੇ ਸੰਗਤਾ ਦੇ ਸਹਿਯੋਗ ਨਾਲ ਮੁਹੱਲਾ ਸੰਗਤ ਪੁਰਾ ਤੋ ਗੁਰੂਦਵਾਰਾ ਸਿੰਘ ਸਭਾ ਤੇ 9 ਜਨਵਰੀ ਨੂੰ ਨਗਰ ਕੀਰਤਨ ਕੱਡਿਆ ਜਾ ਰਿਹਾ ਹੈ ਜਿਸ ਵਿੱਚ ਸੰਗਤਾ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ। ਉਹਨਾਂ ਕਿਹਾ ਕਿ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਮੁਹੱਲਿਆ ਤੋ ਹੁੰਦਾ ਹੋਏ ਸੰਪਨ ਹੋਵੇਗਾ। ਇਸ ਮੌਕੇ ਨਗਰ ਕੀਰਤਨ ਕੰਟਰੋਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਅਜਮੇਰ ਸਿੰਘ, ਰਣਧੀਰ ਸਿੰਘ ਪਪੀ, ਬਲਜੀਤ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ ਨੰੂ ਜੁਮੇਵਾਰੀ ਸੌਪੀ ਗਈ। ਇਸ ਮੌਕੇ ਗੁਰੂਦਵਾਰਾ ਸਿੰਘ ਸਭਾ ਦੀ ਲੋਕਲ ਪਰਬੰਧਕ ਕਮੇਟੀ ਜਨਰਲ ਸਕੱਤਰ ਗਿਆਨ ਸਿੰਘ, ਖੰਜਾਚੀ ਪਰਮਿੰਦਰ ਸਿੰਘ, ਨਸੀਬ ਸਿੰਘ, ਸਕੱਤਰ ਗੁਰਬਖਸ਼ ਸਿੰਘ, ਰਣਧੀਰ ਸਿੰਘ ਹੈਪੀ, ਰੋਸ਼ਨ ਸਿੰਘ, ਜਸਵਿੰਦਰ ਸਿੰਘ, ਗੁਰਮਖ ਸਿੰਘ, ਪ੍ਰਭਦਿਆਲ ਸਿੰਘ, ਹੈਡ ਗ੍ਰੰਥੀ ਗਰਦਿੱਤ ਸਿੰਘ, ਮੀਤ ਪ੍ਰਧਾਨ ਜਸਵੀਰ ਕੌਰ, ਬਲਵਿੰਦਰ ਕੌਰ, ਗੁਰਜੀਤ ਕੌਰ, ਸੁਰਿੰਦਰ ਕੌਰ, ਕਾਂਤਾ ਰਾਣੀ, ਜਸਵਿੰਦਰ ਕੌਰ, ਰਵਿੰਦਰ ਕੌਰ ਤੋ ਇਲਾਵਾ ਹੋਰ ਵੀ ਮੌਜੂਦ ਸਨ।
व्हाट्सप्प आइकान को दबा कर इस खबर को शेयर जरूर करें |