ਤੈਅ ਸੀਟਾਂ ਤੋਂ ਵੱਧ ਦਾਖ਼ਲਾ ਕਰਨ ਦੇ ਖਿਲਾਫ ਮੈਡੀਕਲ ਵਿਦਆਰਥੀਆਂ ਵਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਰੋਸ਼ ਧਰਨਾ ਅਤੇ ਰੋਡ ਕੀਤਾ ਜਾਮ

😊 Please Share This News 😊
|
ਤੈਅ ਸੀਟਾਂ ਤੋਂ ਵੱਧ ਦਾਖ਼ਲਾ ਕਰਨ ਦੇ ਖਿਲਾਫ ਮੈਡੀਕਲ ਵਿਦਆਰਥੀਆਂ ਵਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਰੋਸ਼ ਧਰਨਾ ਅਤੇ ਰੋਡ ਕੀਤਾ ਜਾਮ
ਮੰਡੀ ਗੋਬਿੰਦਗੜ੍ਹ/ਅਮਲੋਹ,4 ਜਨਵਰੀ (ਬਿਊਰੋ)-ਦੇਸ਼ ਭਗਤ ਯੂਨੀਵਰਸਿਟੀ ਵਿੱਚ ਬਾਹਰਲੇ ਰਾਜਾਂ ਦੇ। ਬੀ ਐੱਸ ਸੀ ਨਰਸਿੰਗ ਕਰ ਰਹੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੇ 60 ਸੀਟਾਂ ਦੀ ਜਗਾਂ 250 ਤੋਂ ਵੱਧ ਦਾਖ਼ਲਾ ਕਰਨ ਖਿਲਾਫ਼ ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ ਉੱਤੇ ਜਾਮ ਲਗਾਇਆ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਰੋਸ਼ ਪ੍ਰਦਰਸਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਡੀਅਨ ਨਰਸਿੰਗ ਕਾਊਂਸਿਲ ਵਲੋਂ ਯੂਨੀਵਰਸਿਟੀ ਨੂੰ ਸਿਰਫ਼ 60 ਸੀਟਾਂ ਅਲਾਟ ਕੀਤੀਆਂ ਹੋਈਆਂ ਹਨ ਪੰਰਤੂ ਯੂਨੀਵਰਸਿਟੀ ਦੇ ਆਹੁਦੇਦਾਰਾਂ ਨੇ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਸ਼ਾਸਨ ਦੀ ਸ਼ਹਿ ਨਾਲ਼ 250 ਸੀਟਾਂ ਤੇ ਦਾਖ਼ਲਾ ਕਰਕੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਨਾਲ਼ ਵੱਡਾ ਧੱਕਾ ਅਤੇ ਭ੍ਰਿਸ਼ਟਾਚਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਬੀ ਐੱਸ ਸੀ ਨਰਸਿੰਗ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰ ਰਹੇ ਹਨ ਜਦੋਂ ਕਿ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਡਿਗਰੀ ਸਰਟੀਫਿਕੇਟ ਐਸ.ਲਾਲ ਨਰਸਿੰਗ ਕਾਉੰਸਲ ਦੇ ਦਿੱਤੇ ਜਾਣ ਦੀ ਗੱਲ ਕਹੀਂ ਜਾ ਰਹੀ ਹੈ ਜ਼ੋ ਕਿ ਸਿੱਧਾ ਉਨ੍ਹਾਂ ਨਾਲ਼ ਵੱਡਾ ਧੋਖਾ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ।
व्हाट्सप्प आइकान को दबा कर इस खबर को शेयर जरूर करें |