ਸ਼ਹੀਦ ਜੋੜ ਮੇਲ’ ਤੇ ਪੈਦਲ ਯਾਤਰਾ ਦੇ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਰਾਜਿੰਦਰ ਬਿੱਟੂ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਨੇ ਸਵਾਗਤ ਕੀਤਾ

😊 Please Share This News 😊
|
- ਸ਼ਹੀਦ ਜੋੜ ਮੇਲ’ ਤੇ ਪੈਦਲ ਯਾਤਰਾ ਦੇ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਰਾਜਿੰਦਰ ਬਿੱਟੂ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਪ੍ਰਿੰਸ ਨੇ ਸਵਾਗਤ ਕੀਤਾ
ਮੰਡੀ ਗੋਬਿੰਦਗੜ੍ਹ,26 ਦਸੰਬਰ (ਮਨੋਜ ਭੱਲਾ)- ਹਰ ਸਾਲ ਦੀ ਤਰਾਂ ਕੌਮ ਦੇ ਮਹਾਨ ਸ਼ਹੀਦ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਹਲਕਾ ਪਾਇਲ ਦੇ ਵਿਧਾਇਕ ਸ੍ਰ ਲਖਵੀਰ ਸਿੰਘ ਲੱਖਾ ਜੋ ਕੇ ਆਪਣੇ ਸਾਥੀਆਂ ਸਮੇਤ ਪੈਦਲ ਯਾਤਰਾ ਪਾਇਲ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਆਪਣੇ ਸਾਥੀਆਂ ਸਮੇਤ ਕਰਦੇ ਹਨ ਜਿਸ ਦਾ ਅੱਜ ਮੰਡੀ ਗੋਬਿੰਦਗੜ ਵਿੱਖੇ ਪਹੁੰਚਣ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਵਰਕਿੰਗ ਪ੍ਰਧਾਨ ਤੇ ਕੌਂਸਲਰ ਸ੍ਰ ਰਜਿੰਦਰ ਸਿੰਘ ਬਿੱਟੂ ਅਤੇ ਨਗਰ ਕੌਂਸਲ ਮੰਡੀ ਗੋਬਿੰਦਗੜ ਦੇ ਪ੍ਰਧਾਨ ਸ੍ਰ ਹਰਪ੍ਰੀਤ ਸਿੰਘ ਪ੍ਰਿੰਸ,ਨੇ ਆਪਣੇ ਸਾਥੀਆਂ ਸਮੇਤ ਭਰਮਾ ਸਵਾਗਤ ਕੀਤਾ ਇਸ ਮੌਕੇਂ ਬੋਲਦੇ ਹੋਏ ਸ ਲੱਖਾ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਰੱਦ ਹੋਣ ਲਈ ਉਸ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਨ ਲਈ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਨ ਲਈ ਅਤੇ ਓਹਨਾ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਨ ਲਈ ਜਾ ਰਹੇ ਹਾਂ।ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਨੇ ਕੈਬਿਨੇਟ ਮੰਤਰੀ ਪੰਜਾਬ ਸ੍ਰ ਰਣਦੀਪ ਸਿੰਘ ਨਾਭਾ ਤੇ ਆਪਣੇ ਵੱਲੋਂ ਲੱਖਾ ਜੀ ਤੇ ਓਹਨਾ ਦੇ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ ਦੇ ਪ੍ਰਧਾਨ ਸ੍ਰ ਹਰਪ੍ਰੀਤ ਸਿੰਘ ਪ੍ਰਿੰਸ, ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਹਸੀਜਾ,ਸਰਪੰਚ ਗੁਰਿੰਦਰ ਪਾਲ ਹੈੱਪੀ,ਕੌਂਸਲਰ ਚਰਨਜੀਤ ਸਿੰਘ ਬਾਜਵਾ, ਪਰਮਜੀਤ ਵਾਲੀਆਂ, ਕੌਂਸਲਰ ਪਤੀ ਮੋਹਨ ਗੁਪਤਾ,ਸਰਪੰਚ ਹਰਜੀਤ ਸਿੰਘ ਚਤਰਪੁਰਾ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ ਸਰੋਏ,ਨਈਮ ਅਹਿਮਦ,ਸਵਰਨ ਸਿੰਘ,ਰਾਜ ਕੁਮਾਰ ਲਾਡੀ, ਅਮਰੀਕ ਸਿੰਘ, ਕ੍ਰਿਸ਼ਨ ਸਿੰਘ, ਹੋਰ ਸਾਥੀ ਵੀ ਹਾਜ਼ਰ ਸਨ
व्हाट्सप्प आइकान को दबा कर इस खबर को शेयर जरूर करें |