ਵਿਧਾਇਕ ਨਾਗਰਾ ਨੇ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਬ੍ਰਿਜ ਦੇ ਕੰਮ ਦੀ ਕਰਵਾਈ ਸ਼ੁਰੂਆਤ – Punjab Daily News

Punjab Daily News

Latest Online Breaking News

ਵਿਧਾਇਕ ਨਾਗਰਾ ਨੇ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਬ੍ਰਿਜ ਦੇ ਕੰਮ ਦੀ ਕਰਵਾਈ ਸ਼ੁਰੂਆਤ

😊 Please Share This News 😊

ਵਿਧਾਇਕ ਨਾਗਰਾ ਨੇ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਬ੍ਰਿਜ ਦੇ ਕੰਮ ਦੀ ਕਰਵਾਈ ਸ਼ੁਰੂਆਤ

ਅੰਡਰ ਬ੍ਰਿਜ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗਾ ਵੱਡਾ ਲਾਭ

ਫ਼ਤਹਿਗੜ੍ਹ ਸਾਹਿਬ, 21 ਦਸੰਬਰ (ਮਨੋਜ ਭੱਲਾ )-ਰੇਲਵੇ ਲਾਈਨ ਕਾਰਨ ਦੋ ਹਿੱਸਿਆਂ ਵਿੱਚ ਵੰਡੇ ਗਏ ਸਰਹਿੰਦ ਨੂੰ ਬੇਸ਼ਕ ਰੇਲਵੇ ਓਵਰ ਬ੍ਰਿਜ ਨਾਲ ਆਪਸ ਵਿੱਚ ਜੋੜ ਦਿੱਤਾ ਗਿਆ ਪਰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਕਿਸੇ ਨਾ ਕਿਸੇ ਸਾਧਨ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਮੁਕਸ਼ਲ ਦੇ ਹੱਲ ਤੇ ਲੋਕਾਂ ਦੀ ਚਿਰਕੋਣੀ ਮੰਗ ਦੇ ਮੱਦੇਨਜ਼ਰ ਲੰਮੀ ਜੱਦੋਜਹਿਦ ਤੋਂ ਬਾਅਦ ਕਰੀਬ 04 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਅੰਡਰ ਬ੍ਰਿਜ ਬਣਨ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਇਸ ਅੰਡਰ ਬ੍ਰਿਜ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।

ਸ. ਨਾਗਰਾ ਨੇ ਕਿਹਾ ਕਿ ਰੇਲਵੇ ਜਿੱਥੇ ਇੱਕ ਵਾਰ ਓਵਰ ਬ੍ਰਿਜ ਬਣਾ ਦਿੰਦਾ ਹੈ, ਉਥੇ ਅੰਡਰ ਬ੍ਰਿਜ ਨਹੀਂ ਬਣਾਉਂਦਾ ਪਰ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਤੇ ਪੰਜਾਬ ਸਰਕਾਰ ਵੱਲੋਂ ਐਡਵਾਂਸ ਵਿੱਚ ਰੇਲਵੇ ਨੂੰ ਰਾਸ਼ੀ ਜਮ੍ਹਾਂ ਕਰਵਾਉਣ ਸਦਕਾ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਵਸੋਂ ਦੋ ਹਿੱਸਿਆਂ ਵਿੱਚ ਵੰਡੀ ਜਾਣ ਕਰ ਕੇ ਜਿਥੇ ਲੋਕਾਂ ਦਾ ਆਪਸੀ ਮੇਲ ਘਟ ਗਿਆ, ਉਥੇ ਵਪਾਰ ਉਤੇ ਵੀ ਬਹੁਤ ਮਾੜਾ ਅਸਰ ਪਿਆ ਪਰ ਹੁਣ ਮੁੜ ਤੋਂ ਸ਼ਹਿਰ ਦੇ ਵਪਾਰਕ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।

ਸ. ਨਾਗਰਾ ਨੇ ਕਿਹਾ ਕਿ ਜੀ.ਟੀ. ਰੋਡ ਤੋਂ ਲੈ ਕੇ ਇੱਥੋਂ ਦੀ ਹੋ ਕੇ ਅੱਗੇ ਚੂੰਗੀ ਵੱਲ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਬਣਾਇਆ ਜਾਵੇਗਾ, ਜਿਵੇਂ ਚਾਰ ਨੰਬਰ ਚੁੰਗੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੇ ਉਸ ਤੋਂ ਅੱਗੇ ਦੀਆਂ ਸੜਕਾਂ ਨੂੰ ਸੁੰਦਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਕਾਸ ਦੀਆਂ ਕੇਵਲ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਵਿਕਾਸ ਕਰਵਾ ਕੇ ਦਿਖਾਇਆ ਹੈ। ਨਗਰ ਕੌਂਸਲ ਅਧੀਨ ਆਉਂਦੇ ਖੇਤਰ ਵਿੱਚ ਸੀਵਰੇਜ, ਸੜਕਾਂ, ਗਲੀਆਂ ਵਿੱਚ ਇੰਟਰਲਾਕ ਟਾਇਲਾਂ, ਸਟਰੀਟ ਲਾਈਟਾਂ, ਵਾਟਰ ਸਪਲਾਈ ਸਮੇਤ ਹਰ ਸਹੂਲਤ ਦਿੱਤੀ ਗਈ ਹੈ। ਵੱਡੇ ਖੇਤਰ ਵਿੱਚ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਬਾਕੀ ਥਾਵਾਂ ਉਤੇ ਜੰਗੀ ਪੱਧਰ ਉਤੇ ਜਾਰੀ ਹਨ, ਜੋ ਕਿ ਛੇਤੀ ਮੁਕੰਮਲ ਹੋ ਜਾਣਗੇ।

ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ,ਚਰਨਜੀਵ ਸ਼ਰਮਾ,ਜਗਜੀਤ ਸਿੰਘ ਕੋਕੀ,ਨਰਿੰਦਰ ਕੁਮਾਰ ਪ੍ਰਿੰਸ,ਆਨੰਦ ਮੋਹਨ,ਪਵਨ ਕਾਲੜਾ,ਕੌਸ਼ਲਿਆ ਸ਼ਰਮਾ,ਯਸ਼ਪਾਲ ਲਾਹੌਰੀਆ,ਅਰਵਿੰਦਰ ਸਿੰਘ,ਅਮਰਦੀਪ ਬੈਨੀਪਾਲ ਸਾਰੇ ਕੌਂਸਲਰ,ਹਨੀ ਭਾਰਦਵਾਜ,ਨਵਦੀਪ ਭਾਰਦਵਾਜ,ਜੈਪਾਲ ਰਾਣਾ,ਰਵਿੰਦਰ ਸਿੰਘ ਬਾਸੀ,ਗੁਰਸ਼ਰਨ ਸਿੰਘ ਬੱਬੀ,ਬਿੰਦਰ ਸਿੰਘ,ਕੁਲਵੰਤ ਸਿੰਘ,ਮਨਦੀਪ ਭੀਮਾ,ਦਵਿੰਦਰ ਕੁਮਾਰ ਮੱਖਣ,ਤਰਲੋਕੀ ਰਾਮ,ਸ਼ਾਮ ਲਾਲ,ਤਰਸੇਮ ਲਾਲ ਮਾਸਟਰ,ਤਰਸੇਮ ਕੁਮਾਰ,ਗੁਰਦਾਸ ਸਿੰਘ,ਲਾਭ ਸਿੰਘ,ਸ਼ਮਸ਼ੇਰ ਸਿੰਘ,ਜਸਮੇਲ ਸਿੰਘ,ਨਿਰਭੈ ਸਿੰਘ,ਨਿਰਮਲ ਸਿੰਘ ਨੀਮਾ ਤੇ ਹੋਰ ਪਤਵੰਤੇ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!