ਮੰਡੀ ਗੋਬਿੰਦਗੜ੍ਹ ਵਿੱਖੇ ਸ਼੍ਰੋਮਣੀ ਸੰਤ ਬਾਬਾ ਨਾਮਦੇਵ ਜੀ ਦਾ 751ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

😊 Please Share This News 😊
|
ਮੰਡੀ ਗੋਬਿੰਦਗੜ੍ਹ ਵਿੱਖੇ ਸ਼੍ਰੋਮਣੀ ਸੰਤ ਬਾਬਾ ਨਾਮਦੇਵ ਜੀ ਦਾ 751ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਮੰਡੀ ਗੋਬਿੰਦਗੜ੍ਹ,19 ਦਸੰਬਰ (ਮਨੋਜ ਭੱਲਾ)-ਸ਼੍ਰੋਮਣੀ ਸੰਤ ਬਾਬਾ ਨਾਮਦੇਵ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ (ਰਜਿ.)ਵੱਲੋਂ 751ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਸੁੱਖਦੇਵ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।ਇਸ ਸਮੇਂ ਟਰੱਸਟ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਭਾਰੀ ਸੰਖਿਆ ਵਿੱਚ ਸੰਗਤ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸੁਣ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਸਟੇਜ ਸਕੱਤਰ ਪ੍ਰੋਫੈਸਰ ਬਲਬੀਰ ਸਿੰਘ ਨੇ ਸੰਤ ਬਾਬਾ ਨਾਮਦੇਵ ਜੀ ਦੀ ਜੀਵਨੀ’ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ।ਸ਼੍ਰੋਮਣੀ ਸੰਤ ਬਾਬਾ ਨਾਮਦੇਵ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ ਵਲੋਂ ਇਸ ਮੌਕੇ ਸਹਯੋਗੀ ਪਤਵੰਤਿਆਂ ਅਤੇ ਸਹਯੋਗੀ ਸੰਸਥਾਵਾਂ ਦੇ ਮੈਂਬਰਾਂ ਦਾ ਸਿਰੋਪਿਓਂ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਹਰ ਸਾਲ ਦੀ ਤਰਾਂ ਸ਼੍ਰੀ ਨੈਨਾ ਦੇਵੀ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਜੋੜਿਆਂ ਨੂੰ ਸੰਭਾਲਣ ਦੀ ਸੇਵਾ ਕੀਤੀ ਗਈ।ਇਸ ਮੌਕੇ ਟਰੱਸਟ ਦੇ ਹੋਰ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਗੁਰਮੀਤ ਸਿੰਘ, ਉਪ- ਪ੍ਰਧਾਨ ਕ੍ਰਿਸ਼ਨ ਮੋਹਲ, ਕੈਸ਼ੀਅਰ ਦਰਸ਼ਨ ਮੋਹਲ, ਦਵਿੰਦਰ ਸਿੰਘ ਬੱਟੂ, ਸੈਕਟਰੀ ਵਰਿੰਦਰ ਸਿੰਘ ਪੁਰੀ, ਬਲਵਿੰਦਰ ਸਿੰਘ ਪਰਵਾਹਾ, ਹਰੀ ਸਿੰਘ ਕੈਂਥ, ਗੁਰਦੇਵ ਸਿੰਘ ਮਰਜਾਰਾ, ਮਨਪ੍ਰੀਤ ਵਰਮਾ, ਰਵਿੰਦਰ ਸਿੰਘ , ਵਿਨੋਦ ਸੋਖਲ ਅਤੇ ਬਲਬੀਰ ਸਿੰਘ ਮੋਹਲ ਮੌਜੂਦ ਰਹੇ।
व्हाट्सप्प आइकान को दबा कर इस खबर को शेयर जरूर करें |