ਪੰਜਾਬ ਲੋਕ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਬੱਲ ਵਲੋਂ ਵਿਧਾਨ ਸਭਾ ਚੋਣਾਂ ਦੇ ਸਬੰਧੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ

ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਬੱਲ ਅਤੇ ਹੋਰ ਮੀਟਿੰਗ ਦੋਰਾਨ।
😊 Please Share This News 😊
|
ਪੰਜਾਬ ਲੋਕ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਬੱਲ ਵਲੋਂ ਵਿਧਾਨ ਸਭਾ ਚੋਣਾਂ ਦੇ ਸਬੰਧੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ

ਮੰਡੀ ਗੋਬਿੰਦਗੜ੍ਹ,19 ਦਸੰਬਰ (ਮਨੋਜ ਭੱਲਾ) – ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਬੱਲ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਤੋਂ ਇਲਾਕੇ ਦੀਆਂ ਮੁਸ਼ਕਿਲਾਂ ਦਾ ਵੇਰਵਾ ਪ੍ਰਾਪਤ ਕੀਤਾ ਅਤੇ ਚੋਣਾਂ ਲਈ ਵਿਉਂਤਬੰਦੀ ਤਿਆਰ ਕੀਤੀ । ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਅਸੀਂ ਅਜਿਹੇ ਮੁਦਿਆਂ ਉਪਰ ਚਰਚਾ ਕੀਤੀ ਹੈ ਜਿਹਨਾਂ ਨੂੰ ਹੱਲ ਕਰਕੇ ਆਗਾਮੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਭਾਰਤ ਦੇ ਸਭ ਤੋਂ ਮੋਹਰੀ ਰਾਜ ਦੇ ਨਾਲ਼- ਨਾਲ਼ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਵੀ ਵਿਕਾਸ ਕਰ ਸਕੀਏ । ਇਸ ਮੌਕੇ ਮੀਟਿੰਗ ਵਿੱਚ ਮੁਕੇਸ਼ ਸਿੰਗਲਾ, ਅਤੁਲ ਸਿੰਗਲਾ, ਸੁਮੀਤ ਗਰਗ, ਨੀਤਿਨ ਸਿੰਗਲਾ, ਅਵਤਾਰ ਸਿੰਘ, ਸ਼ਾਮ ਸ਼ਰਮਾ, ਅਮ੍ਰਿਤਪਾਲ ਸਿੰਘ, ਪੁਖਰਾਜ ਸਿੰਘ ਬੱਲ, ਗੌਰਵ ਸ਼ਰਮਾ, ਗੋਪਾਲ ਕੁਲਾਰ,ਮਨੀ ਸਿੰਘ ਟਿਵਾਣਾ,ਦੀਪਕ ਕੁਲਾਰ, ਵਿਜੇ ਸ਼ਰਮਾ,ਰਾਮ ਸ਼ਰਮਾ, ਗੁਰਜਿੰਦਰ ਸਿੰਘ ਸੈਣੀ, ਨਰੇਸ਼ ਸ਼ਰਮਾ, ਸ਼ਾਮ ਪਹੁਜਾ ਆਦਿ ਹਾਜ਼ਰ ਰਹੇ।
व्हाट्सप्प आइकान को दबा कर इस खबर को शेयर जरूर करें |