ਫ਼ੌਜ ਵੱਲੋਂ ਸਵਰਨਿਮ ਵਿਜੇ ਦਿਵਸ ਮਨਾਉਣ ਸਮੇਂ ਮਰਹੂਮ ਇੰਦਰਾ ਗਾਂਧੀ ਦਾ ਨਾਮ ਨਾ ਆਉਣਾ ਸਹੀ ਅਤੇ ਸਵਾਗਤਯੋਗ : ਮਾਨ  – Punjab Daily News

Punjab Daily News

Latest Online Breaking News

ਫ਼ੌਜ ਵੱਲੋਂ ਸਵਰਨਿਮ ਵਿਜੇ ਦਿਵਸ ਮਨਾਉਣ ਸਮੇਂ ਮਰਹੂਮ ਇੰਦਰਾ ਗਾਂਧੀ ਦਾ ਨਾਮ ਨਾ ਆਉਣਾ ਸਹੀ ਅਤੇ ਸਵਾਗਤਯੋਗ : ਮਾਨ 

ਸ. ਸਿਮਰਨਜੀਤ ਸਿੰਘ ਮਾਨ

😊 Please Share This News 😊

ਫ਼ੌਜ ਵੱਲੋਂ ਸਵਰਨਿਮ ਵਿਜੇ ਦਿਵਸ ਮਨਾਉਣ ਸਮੇਂ ਮਰਹੂਮ ਇੰਦਰਾ ਗਾਂਧੀ ਦਾ ਨਾਮ ਨਾ ਆਉਣਾ ਸਹੀ ਅਤੇ ਸਵਾਗਤਯੋਗ : ਮਾਨ 

ਸ. ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 18 ਦਸੰਬਰ (ਮਨੋਜ ਭੱਲਾ )- “ਇੰਡੀਅਨ ਆਰਮੀ ਵੱਲੋਂ ਜੋ ਕੁਝ ਦਿਨ ਪਹਿਲੇ ਸਵਰਨਿਮ ਵਿਜੇ ਦਿਹਾੜਾ ਮਨਾਇਆ ਗਿਆ ਹੈ, ਉਸ ਵਿਚ ਵੱਖ-ਵੱਖ ਜੰਗਾਂ ਸਮੇਂ ਇੰਡੀਅਨ ਆਰਮੀ ਵੱਲੋਂ ਨਿਭਾਈ ਗਈ ਭੂਮਿਕਾ ਦਾ ਜਿਕਰ ਵਿਸ਼ੇਸ਼ ਤੌਰ ਤੇ ਆਇਆ ਹੈ । ਇਸ ਦਿਹਾੜੇ ਨੂੰ ਮਨਾਉਦੇ ਹੋਏ 1971 ਦੀ ਇੰਡੀਆ ਦੀ ਪਾਕਿਸਤਾਨ ਨਾਲ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਜੰਗ ਦਾ ਵੀ ਜਿਕਰ ਹੋਣਾ ਕੁਦਰਤੀ ਸੀ । ਜਿਸ ਵਿਚ ਸਿੱਖ ਜਰਨਲ ਸੁਬੇਗ ਸਿੰਘ ਅਤੇ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਵੱਲੋ ਬੰਗਲਾਦੇਸ਼ ਦੀ ਮੁਕਤੀ ਬਹਿਣੀ ਫੌਜ ਤੋ ਸਮਰਪਨ ਕਰਵਾਉਣ ਦੀ ਗੱਲ ਵਿਸ਼ੇਸ਼ ਤੌਰ ਤੇ ਉਭਰੀ ਸੀ । ਇਹ ਜੰਗ ਜਿੱਤਣ ਦਾ ਸਿਹਰਾ ਇੰਡੀਅਨ ਮਿਲਟਰੀ ਦੇ ਉਪਰੋਕਤ ਦੋਵੇ ਬਹਾਦਰ ਅਤੇ ਸੂਝਵਾਨ ਸਿੱਖ ਜਰਨੈਲਾਂ ਨੂੰ ਜਾਂਦਾ ਹੈ । ਜਦੋਕਿ 16 ਦਸੰਬਰ 1971 ਨੂੰ ਲੋਕ ਸਭਾ ਵਿਚ ਇੰਦਰਾ ਗਾਂਧੀ ਨੇ ਇਸ ਦੀ ਜਦੋ ਗੱਲ ਕੀਤੀ ਤਾਂ ਸਮੁੱਚੇ ਹਾਊਸ ਨੇ ਇੰਦਰਾ ਗਾਂਧੀ ਦੀ ਪ੍ਰਸ਼ੰਸ਼ਾਂ ਕੀਤੀ । ਜਦੋਕਿ ਇਸ ਜੰਗ ਦੇ ਅਸਲ ਨਾਇਕ ਤਾਂ ਸਾਡੇ ਉਪਰੋਕਤ ਸਿੱਖ ਜਰਨੈਲ ਸਨ । ਹੁਣ ਜਦੋ ਸਵਰਨਿਮ ਵਿਜੇ ਦਿਵਸ ਮਨਾਉਦੇ ਸਮੇ ਮਰਹੂਮ ਇੰਦਰਾ ਗਾਂਧੀ ਦਾ ਨਾਮ ਜਾਂ ਜਿਕਰ ਕਿਤੇ ਨਹੀਂ ਆਇਆ, ਤਾਂ ਇਹ ਅਮਲ ਤਾਂ ਇਸ ਲਈ ਬਿਲਕੁਲ ਸਹੀ ਤੇ ਸਵਾਗਤਯੋਗ ਹਨ ਕਿਉਂਕਿ ਮਰਹੂਮ ਇੰਦਰਾ ਗਾਂਧੀ ਨੇ ਤਾਂ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਰੂਸ ਅਤੇ ਬਰਤਾਨੀਆ ਦੀ ਫ਼ੌਜ ਦੀ ਸਹਾਇਤਾ ਲੈਕੇ ਤਿੰਨ ਫ਼ੌਜਾਂ ਨਾਲ ਹਮਲਾ ਕਰਕੇ ਸਾਡੇ ਸੰਸਾਰ ਪੱਧਰ ਤੇ ‘ਸਰਬੱਤ ਦੇ ਭਲੇ’ ਦੇ ਮਿਸ਼ਨ ਨੂੰ ਪ੍ਰਚਾਰਨ ਅਤੇ ਅਮਲ ਕਰਨ ਵਾਲੀਆ ਸਿੱਖੀ ਸੰਸਥਾਵਾਂ ਨੂੰ ਇਕ ਸਾਜਿਸ ਤਹਿਤ ਢਹਿ-ਢੇਰੀ ਹੀ ਨਹੀਂ ਕੀਤਾ ਸੀ ਬਲਕਿ ਉਸ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਿਰਦੋਸ਼ ਅਤੇ ਨਿਹੱਥੇ 25 ਹਜਾਰ ਦੇ ਕਰੀਬ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ । ਮਰਹੂਮ ਇੰਦਰਾ ਗਾਂਧੀ ਤਾਂ ਮਨੁੱਖਤਾ ਦੀ ਕਾਤਲ ਅਤੇ ਅਣਮਨੁੱਖੀ ਸਾਜਿ਼ਸਾਂ ਰਚਣ ਵਾਲੀ ਹੈ । ਫਿਰ ਉਸਦਾ ਨਾਮ ਨਾ ਆਉਣ ਉਤੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਚਾਹੁਣ ਵਾਲੇ ਅਤੇ ਕੁਝ ਫਿਰਕੂ ਅਖ਼ਬਾਰ ਇਸ ਉਤੇ ਕਿੰਤੂ-ਪ੍ਰੰਤੂ ਕਿਸ ਦਲੀਲ ਨਾਲ ਕਰ ਰਹੇ ਹਨ ?”  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਮਿਲਟਰੀ ਵੱਲੋ ਸਵਰਨਿਮ ਵਿਜੇ ਦਿਵਸ ਮਨਾਉਣ ਸਮੇ ਮਨੁੱਖਤਾ ਦੀ ਕਾਤਲ ਅਤੇ ਸਾਜਿਸਕਾਰ ਮਰਹੂਮ ਇੰਦਰਾ ਗਾਂਧੀ ਦੇ ਨਾਮ ਨੂੰ ਬਿਲਕੁਲ ਯਾਦ ਨਾ ਕਰਨ ਦੇ ਅਮਲਾਂ ਨੂੰ ਸਹੀ ਕਰਾਰ ਦਿੰਦੇ ਹੋਏ, ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨੀਆ ਵੀ ਜੰਗਾਂ 1948, 1962, 1965, 1971 ਵਿਚ ਪਾਕਿਸਤਾਨ ਜਾਂ ਚੀਨ ਨਾਲ ਹੋਈਆ ਹਨ, ਉਨ੍ਹਾਂ ਜੰਗਾਂ ਨੂੰ ਫ਼ਤਹਿ ਕਰਨ ਵਾਲੇ ਸਭ ਸਿੱਖ ਜਰਨੈਲ ਹੀ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਰਹੱਦਾਂ ਉਤੇ ਇੰਡੀਆ ਦੀ ਰਾਖੀ ਕਰਨ ਵਾਲੇ ਅਤੇ ਵੱਡੇ ਮੁਕਾਮਾ ਉਤੇ ਫ਼ਤਹਿ ਪਾਉਦੇ ਹੋਏ ਸ਼ਹੀਦੀਆ ਤੇ ਕੁਰਬਾਨੀ ਦੇਣ ਵਾਲੇ ਸਿੱਖ ਜਰਨੈਲਾਂ, ਸਿੱਖ ਸਿਪਾਹੀਆ ਦੀ ਇਥੋਂ ਦੇ ਮੁਤੱਸਵੀ ਹੁਕਮਰਾਨ ਕਦੀ ਵੀ ਨਾ ਤਾਂ ਸਤਿਕਾਰ ਤੇ ਸਨਮਾਨ ਸਹਿਤ ਗੱਲ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਜੰਗਾਂ ਦੀ ਹੋਈ ਫ਼ਤਹਿ ਅਤੇ ਸ਼ਹਾਦਤਾਂ ਦਾ ਇਵਜਾਨਾ, ਸਤਿਕਾਰ-ਮਾਣ ਸਿੱਖ ਕੌਮ ਨੂੰ ਦੇਣ ਲਈ ਤਿਆਰ ਹਨ । ਇਥੇ ਹੀ ਬਸ ਨਹੀਂ ਇਹ ਮੁਤੱਸਵੀ ਹਿੰਦੂਤਵ ਹੁਕਮਰਾਨ ਅਤੇ ਇਸ ਸਮੇ ਫ਼ੌਜ ਵਿਚ ਹਿੰਦੂਤਵ ਸੋਚ ਅਧੀਨ ਕੰਮ ਕਰ ਰਹੇ ਜਰਨੈਲ ਘੱਟ ਗਿਣਤੀ ਸਿੱਖ ਕੌਮ ਨਾਲ ਵੱਡਾ ਵਿਤਕਰਾ ਕਰਕੇ ਜਿਹੜੀ ਫ਼ੌਜ ਹਰ ਖੇਤਰ ਵਿਚ ਨਿਰਪੱਖਤਾ ਨਾਲ ਕੰਮ ਕਰਦੀ ਆ ਰਹੀ ਸੀ, ਉਸਦਾ ਵੀ ਹਿੰਦੂਕਰਨ ਕਰਨ ਵਿਚ ਲੱਗੇ ਹੋਏ ਹਨ । ਜਿਸਦੇ ਨਤੀਜੇ ਕਦੀ ਵੀ ਇੰਡੀਅਨ ਫ਼ੌਜ ਦੀ ਸਹੀ ਦਿਸ਼ਾ ਵੱਲ ਵਰਤੋ ਕਰਨ ਵਿਚ ਅਤੇ ਇਥੋਂ ਦੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਸਹਾਇਕ ਨਹੀਂ ਹੋ ਸਕੇਗੀ ਬਲਕਿ ਇਥੇ ਅਜਿਹੀਆ ਕਾਰਵਾਈਆ ਅਤੇ ਅਮਲ ਅਰਾਜਕਤਾ ਵੱਲ ਧਕੇਲਣ ਦਾ ਕਾਰਨ ਬਣਨਗੀਆ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਬੀਤੇ ਕੁਝ ਦਿਨ ਪਹਿਲੇ ਫ਼ੌਜ ਵੱਲੋ ਮਨਾਏ ਗਏ ਸਵਰਨਿਮ ਵਿਜੇ ਦਿਵਸ ਸਮੇ ਮਨੁੱਖੀ ਹੱਕਾਂ ਦਾ ਉਲੰਘਣ ਕਰਨ ਵਾਲੀ, ਇਨਸਾਨੀਅਤ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀ ਕੌਮਾਂਤਰੀ ਮਨੁੱਖੀ ਹੱਕਾਂ ਸੰਬੰਧੀ ਕਾਨੂੰਨਾਂ, ਨਿਯਮਾਂ ਦੀ ਤੋਹੀਨ ਕਰਨ ਵਾਲੀ ਮਰਹੂਮ ਇੰਦਰਾ ਗਾਂਧੀ ਦਾ ਨਾਮ ਨਾ ਲੈਣ ਉਤੇ ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਨਿਰਪੱਖ ਸੋਚ ਅਤੇ ਬਰਾਬਰਤਾ ਦੇ ਸਿਧਾਤ ਦੇ ਬਿਨ੍ਹਾਂ ਤੇ ਇਹ ਅਪੀਲ ਕਰਨੀ ਚਾਹੇਗਾ ਕਿ ਜਿਨ੍ਹਾਂ ਵੀ ਹੁਕਮਰਾਨਾਂ ਜਾਂ ਮੁਤੱਸਵੀ ਜਰਨੈਲਾਂ ਜਾਂ ਸਿਆਸਤਦਾਨਾਂ ਨੇ ਬੀਤੇ ਸਮੇ ਵਿਚ ਮਨੁੱਖੀ ਅਧਿਕਾਰਾਂ, ਕਾਨੂੰਨਾਂ, ਨਿਯਮਾਂ ਦਾ ਉਲੰਘਣ ਕੀਤਾ ਹੈ, ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਨੂੰ ਮੰਦਭਾਵਨਾ ਅਧੀਨ ਕੁੱਚਲਿਆ ਹੈ, ਉਨ੍ਹਾਂ ਦਾ ਨਾਮ ਕਦੀ ਵੀ ਇਤਿਹਾਸ ਵਿਚ ਨਹੀਂ ਆਉਣ ਦੇਣਾ ਚਾਹੀਦਾ । ਤਾਂ ਕਿ ਅੱਛੇ ਸਮਾਜ ਤੇ ਮਨੁੱਖਤਾ ਪੱਖੀ ਉਦਮ ਕਰਨ ਵਾਲੀਆ ਸਖਸ਼ੀਅਤਾਂ ਨੂੰ ਬਲ ਮਿਲ ਸਕੇ ਅਤੇ ਇਥੇ ਬਰਾਬਰਤਾ ਦੇ ਆਧਾਰ ਤੇ ਹਰ ਖੇਤਰ ਵਿਚ ਸਭਨਾਂ ਨੂੰ ਹੱਕ-ਹਕੂਕ ਪ੍ਰਦਾਨ ਹੋ ਸਕਣ ਅਤੇ ਫ਼ੌਜ ਵਿਚ ਨਿਰਪੱਖ ਸੋਚ ਕਾਇਮ ਹੋ ਸਕੇ ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!