ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਨੇ ਲਿਆ ਰੇਲਵੇ ਪੁੱਲ ਦੇ ਚ ਰਹੇ ਕਾਰਜ ਦਾ ਨਿਰੀਖਣ  – Punjab Daily News

Punjab Daily News

Latest Online Breaking News

ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਨੇ ਲਿਆ ਰੇਲਵੇ ਪੁੱਲ ਦੇ ਚ ਰਹੇ ਕਾਰਜ ਦਾ ਨਿਰੀਖਣ 

😊 Please Share This News 😊

ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਨੇ ਲਿਆ ਰੇਲਵੇ ਪੁੱਲ ਦੇ ਚ ਰਹੇ ਕਾਰਜ ਦਾ ਨਿਰੀਖਣ 

ਪੀ ਡਬਲਿਊ ਡੀ ਅਤੇ ਰੇਲਵੇ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ

– ਪੀ ਡਬਲਿਊ ਡੀ ਅਤੇ ਰੇਲਵੇ ਅਧਿਕਾਰੀਆਂ ਨਾਲ ਹੋ ਰਹੇ ਕਾਰਜ ਸੰਬਧੀ ਜਾਇਜਾ ਲੈਂਦੇ ਹੋਏ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹੋਰ।

ਮੰਡੀ ਗੋਬਿੰਦਗੜ੍ਹ 26  ਨਵੰਬਰ (ਮਨੋਜ ਭੱਲਾ) – ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਰੇਲਵੇ ਪੁੱਲ ਦੇ ਨਿਰਮਾਣ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਬਿਆਨ ਦਿੱਤੇ ਜਾਂਦੇ ਰਹੇ ਹਨ। ਅਤੇ ਹਲਕਾ ਅਮਲੋਹ ਤੋ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਇਹ ਐਲਾਨ ਕੀਤਾ ਗਿਆ ਸੀ ਕੀ ਜੇਕਰ ਰੇਲਵੇ ਪੁੱਲ ਦਾ ਕਾਰਜ ਨਾ ਸ਼ੁਰੂ ਹੋਇਆ ਤਾਂ ਉਹ ਇਸ ਵਾਰ ਚੋਣਾਂ ਨਹੀਂ ਲੜਣਗੇ , ਜਿਸਦੇ ਚਲਦੇ ਓਹਨਾ ਵਲੋਂ ਨਗਰ ਕੌਂਸਲ ਗੋਬਿੰਦਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਵਿੱਚ ਆਰ ਓ ਬੀ ਦੇ ਲਈ ਸਰਕਾਰ ਵਲੋਂ ਜਾਰੀ ਆਦੇਸ਼ਾਂ ਨੂੰ ਜਨਤਕ ਕੀਤਾ ਗਿਆ ਸੀ। ਜਿਸਦੇ ਚਲਦੇ ਹੋਏ ਰੇਲਵੇ ਵਿਭਾਗ, ਪੀ ਡਬਲਿਊ ਡੀ ਅਤੇ ਨਗਰ ਕੋਂਸਲ ਵਲੋਂ ਇਸ ਪੁਲ ਦੇ ਕਾਰਜ ਸੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਚਲ ਰਹੇ ਨਿਰਮਾਣ ਕਾਰਜ ਦੇ ਲਈ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਜਾਇਜਾ ਲੈਣ ਦੇ ਲਈ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ ਵਲੋਂ ਰੇਲਵੇ ਰੋਡ ਪਹੁੰਚੇ। ਇਸ ਦੌਰਾਨ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕੀ ਸਾਡੇ ਸ਼ਹਿਰ ਨਿਵਾਸੀਆਂ ਦੀ ਕਈ ਸਾਲਾਂ ਦੀ ਮੰਗ ਨੂੰ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਆਪਣੇ ਯਤਨਾਂ ਸਦਕਾ ਪੂਰਾ ਕਰਵਾਇਆ ਜਾ ਰਿਹਾ ਹੈ। ਜਿਸਦੇ ਚਲਦੇ ਅੱਜ ਪੀ ਡਬਲਿਊ ਡੀ ਦੇ ਰਵੀ ਚਾਵਲਾ (ਸਰਕਲ ਇੰਜੀਨੀਅਰ), ਬਲਵਿੰਦਰ ਸਿੰਘ (ਐਕਸੀਅਨ ਸਰਹਿੰਦ),ਮਨੋਹਰ ਲਾਲ ਐਸ ਡੀ ਓ (ਪੀ ਡਬਲਿਊ ਡੀ),ਰਾਮ ਸਿੰਘ ਜੇ ਈ ਅਤੇ ਰਵੀ ਬਰਾੜ ਸੀਨੀਅਰ ਸੈਕਸ਼ਨ ਇੰਜੀਨਅਰ ਰੇਲਵੇ, ਵਲੋਂ ਉਚੇਚੇ ਤੌਰ ਤੇ ਚਲ ਰਹੇ ਪੁੱਲ ਦੇ ਕਾਰਜ ਦਾ ਨਿਰੀਖਣ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕੀ ਉਨ੍ਹਾਂ ਵਲੋਂ ਸੰਬਧਿਤ ਅਧਿਕਾਰੀਆਂ ਨਾਲ ਵਿਚਾਰ ਕੀਤਾ ਗਿਆ ਹੈ। ਅਤੇ ਜਲਦੀ ਹੀ ਇਹਨਾ ਵਿਭਾਗਾਂ ਵਲੋਂ ਚਲ ਰਹੇ ਕਾਰਜ ਦੇ ਲਈ ਟਰੈਫਿਕ ਡੇਵਰਸ਼ਨ ਕਰ ਦਿੱਤਾ ਜਾਵੇਗਾ ।

 

ਇਸਦੇ ਨਾਲ ਹੀ ਇਹਨਾ ਵਿਭਾਗ ਦੇ ਇੰਜੀਨਅਰ ਵਲੋਂ ਜਲਦੀ ਹੀ ਲੈਬ ਸਥਾਪਿਤ ਕਰ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਸ ਨਿਰਮਾਣ ਕਾਰਜ ਨੂੰ ਹੋਰ ਤੇਜ਼ੀ ਨਾਲ ਕਰ ਦਿੱਤਾ ਜਾਵੇਗਾ। ਇਸ ਮੌਕੇ ਪੀ ਡਬਲਿਊ ਡੀ ਦੇ ਸਰਕਲ ਇੰਜੀਨਅਰ ਰਵੀ ਚਾਵਲਾ ਨੇ ਕਿਹਾ ਕੀ ਉਨ੍ਹਾਂ ਦੇ ਸੰਬੰਧਿਤ ਵਿਭਾਗ ਵਲੋਂ ਕਾਰਜ ਦੇ ਲਈ ਜਰੂਰੀ ਮਸ਼ੀਨਾਂ ਜਲਦੀ ਹੀ ਆ ਰਹੀਆਂ ਹਨ । ਅਤੇ ਕਾਰਜ ਕਰਨ ਵਾਲੇ ਇੰਜੀਨੀਅਰ ਸਾਹਿਬਾਨ ਵੀ ਆਪਣੀ ਲੈਬ ਸਥਾਪਿਤ ਕਰ ਰਹੇ ਹਨ। ਉਨ੍ਹਾਂ ਵਲੋਂ ਆਉਣ ਜਾਣ ਵਾਲੀ ਟਰੈਫਿਕ ਨੂੰ ਵੀ ਕੁੱਝ ਦਿਨਾਂ ਵਿੱਚ ਹੀ ਡਾਈਵਰਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਇਹਨਾ ਦੇ ਨਾਲ ਰਾਜੂ ਸ਼ਾਹੀ,ਕਾਂਗਰਸ ਦਫਤਰ ਸਕੱਤਰ ਮਨਦੀਪ ਸਿੰਘ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਰਹੇ।

 

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!