ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵੱਲੋਂ ਸਵੱਛਤਾ ਸਰਵੇਖਣ-2022 ਤਹਿਤ ਰੈਲੀ ਕੱਢੀ ਗਈ

😊 Please Share This News 😊
|
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵੱਲੋਂ ਸਵੱਛਤਾ ਸਰਵੇਖਣ-2022 ਤਹਿਤ ਰੈਲੀ ਕੱਢੀ ਗਈ
– ਲੋਕਾਂ ਨੂੰ ਗਿਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਲਈ ਕੀਤਾ ਗਿਆ ਜਾਗਰੂਕ
– ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕਾ ਵਿਕਾਸ ਦੀਆਂ ਬੁਲੰਦੀਆਂ ’ਤੇ: ਬੌਬੀ
ਫ਼ਤਹਿਗ੍ੜ੍ਹ ਸਾਹਿਬ, 23 ਨਵੰਬਰ (ਮਨੋਜ ਭੱਲਾ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵੱਲੋਂ ਸਵੱਛਤਾ ਸਰਵੇਖਣ-2022 ਤਹਿਤ ਵਾਰਡ ਨੰ: 11 ਵਿੱਚ ਸਵੱਛਤਾ ਰੈਲੀ ਦਾ ਆਯੌਜਨ ਕੀਤਾ ਗਿਆ ਇਸ ਰੈਲੀ ਨੂੰ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਬੌਬੀ ਨੇ ਕਿਹਾ ਕਿ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕੇ ਦਾ ਵਿਕਾਸ ਬੁਲੰਦੀਆਂ ਛੂਹ ਰਿਹਾ ਹੈ ਤੇ ਸਵੱਛਤਾ ਸਰਵੇਖਣ-2022 ਤਹਿਤ ਸਰਹਿੰਦ ਸ਼ਹਿਰ ਦੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਢੀ ਗਈ ਰੈਲੀ ਵਿੱਚ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਅਤੇ ਸੀ.ਪੀ. ਕਾਨਵੈਂਟ ਸਕੂਲ ਦੇ ਸਟਾਫ ਤੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਸਵੱਛਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਵਾਰਡ ਵਿੱਚ ਜਾਗਰੂਕਤਾ ਰੈਲੀ ਕੱਢੀ ਜਾਵੇਗੀ ਅਤੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀਆਂ ਟੀਮਾਂ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ, ਨਗਰ ਕੌਂਸਲ ਵੱਲੋਂ ਲਗਾਈਆਂ ਗੱਡੀਆਂ/ਰੇਹੜੀਆਂ ਨੂੰ ਕੂੜਾ ਅਲੱਗ-ਅਲੱਗ ਦੇਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਘਰਾਂ ਵਿੱਚ ਟੁੱਟਿਆ ਪਲਾਸਟਿਕ ਅਤੇ ਲਿਫਾਫੇ ਆਦਿ ਵੀ ਇਕੱਠੇ ਕੀਤੇ ਗਏ।
ਇਸ ਮੌਕੇ ਵਾਰਡ ਨੰ: 11 ਦੀ ਕੌਂਸਲਰ ਸ਼੍ਰੀਮਤੀ ਪ੍ਰਵੀਨ ਕੁਮਾਰੀ, ਸੈਨੇਟਰੀ ਇੰਸਪੈਕਟਰ ਸ਼੍ਰੀ ਵਿਮਲ ਕੁਮਾਰ, ਸੀ.ਐਫ. ਸ਼੍ਰੀਮਤੀ ਹਰਪ੍ਰੀਤ ਕੌਰ, ਸ਼੍ਰੀ ਕੌਸ਼ਲਿਆ ਸ਼ਰਮਾ, ਕੌਂਸਲਰ, ਅਰਵਿੰਦਰ ਸਿੰਘ, ਜੈਪਾਲ ਰਾਣਾ ਅਤੇ ਨਗਰ ਕੌਂਸਲ, ਸਰਹਿੰਦ-ਫਤਿਹਗੜ੍ਹ ਸਾਹਿਬ ਦਾ ਪੂਰਾ ਸਟਾਫ ਹਾਜਰ ਸੀ।
व्हाट्सप्प आइकान को दबा कर इस खबर को शेयर जरूर करें |