ਸਵੱਛ ਅੰਮ੍ਰਿਤ ਅਭਿਆਨ ਤਹਿਤ ਨਗਰ ਕੌਂਸਲ ਗੋਬਿੰਦਗੜ੍ਹ ਨੂੰ ਮਿਲਿਆ ਨੌਰਥ ਜੋਨ ਵਿਚੋਂ ਦੂਸਰਾ ਰੈਂਕ । – Punjab Daily News

Punjab Daily News

Latest Online Breaking News

ਸਵੱਛ ਅੰਮ੍ਰਿਤ ਅਭਿਆਨ ਤਹਿਤ ਨਗਰ ਕੌਂਸਲ ਗੋਬਿੰਦਗੜ੍ਹ ਨੂੰ ਮਿਲਿਆ ਨੌਰਥ ਜੋਨ ਵਿਚੋਂ ਦੂਸਰਾ ਰੈਂਕ ।

😊 Please Share This News 😊

 

ਸਵੱਛ ਅੰਮ੍ਰਿਤ ਅਭਿਆਨ ਤਹਿਤ ਨਗਰ ਕੌਂਸਲ ਗੋਬਿੰਦਗੜ੍ਹ ਨੂੰ ਮਿਲਿਆ ਨੌਰਥ ਜੋਨ ਵਿਚੋਂ ਦੂਸਰਾ ਰੈਂਕ ।

ਬੈਸਟ ਸ਼ੈਲਫ਼ ਸੁਸਟਾਇੰਬਲ ਸਿਟੀ ਵਿੱਚ ਪਹਿਲਾ ਰੈਂਕ। 

ਮੰਡੀ ਗੋਬਿੰਦਗੜ੍ਹ 22 ਨਵੰਬਰ (ਮਨੋਜ ਭੱਲਾ)- ਭਾਰਤ ਸਰਕਾਰ ਵੱਲੋਂ ਮਿਤੀ 20/11/2021 ਨੂੰ ਸਵੱਛ ਸਰਵੇਖਣ 2021 ਅਤੇ ਗਾਰਵੇਜ਼ ਫਰੀ ਸਿਟੀ ਦਾ ਰਿਜਲਟ ਐਲਾਨ ਕੀਤਾ ਗਿਆ। ਇਸ ਸੰਬਧੀ ਕੌਮੀ ਪੱਧਰ ਦਾ ਇਕ ਆਯੋਜਨ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਭਾਰਤ ਵਿੱਚ ਇਸ ਅਭਿਆਨ ਤਹਿਤ ਵੱਖ ਵੱਖ ਸ਼ਹਿਰਾਂ ਅਤੇ ਰਾਜਾਂ ਦੇ ਨਾਮ ਅਤੇ ਰੈਂਕ ਦੀ ਘੋਸ਼ਣਾ ਕੀਤੀ ਗਈ। ਇਸ ਦੌਰਾਨ ਦੇਸ਼ ਭਰ ਵਿੱਚ ਆਏ ਇਹਨਾ ਸ਼ਹਿਰਾਂ ਨੂੰ ਇਨਾਮਾਂ ਦੀ ਘੋਸ਼ਣਾ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਜਨਾਥ ਕੋਵਿੰਦ ਜੀ ਵੱਲੋਂ ਸ੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ, ਸ਼ਹਿਰੀ ਵਿਕਾਸ ਮੰਤਰਾਲਿਆ (Mohua), ਸ੍ਰੀ ਕਮਲ ਕਿਸ਼ੋਰ, ਕੇਂਦਰੀ ਮੰਤਰੀ ਸ਼ਹਿਰੀ ਵਿਕਾਸ ਮੰਤਰਾਲਿਆ (Mohua), ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ Secretary ਸ਼ਹਿਰੀ ਵਿਕਾਸ ਮੰਤਰਾਲਿਆਂ (Mohua) ਅਤੇ ਸ੍ਰੀਮਤੀ ਰੂਪਾ ਮਿਸ਼ਰਾ Joint Secretary ਸ਼ਹਿਰੀ ਵਿਕਾਸ ਮੰਤਰਾਲਿਆਂ (Mohua) ਜੀ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਤਹਿਤ ਸਵੱਛ ਸਰਵੇਖਣ 2021 ਅਤੇ ਗਾਰਵੇਜ ਫਰੀ ਸਿਟੀ ਵਿਚ ਵਧੀਆ ਰੈਂਕ ਪ੍ਰਾਪਤ ਕਰਨ ਵਾਲੀਆਂ ਨਗਰ ਨਿਗਮਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਨੂੰ ਵੀ ਇਸ ਸੰਬਧੀ ਸ਼ਹਿਰ ਵਿੱਚ ਸਮੁੱਚੇ 29 ਵਾਰਡਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਜਿਵੇਂ ਕੀ ਸ਼ਹਿਰ ਦੀ ਸਾਫ਼-ਸਫ਼ਾਈ, ਸਵੱਛਤਾ ਸਬੰਧੀ ਅਵੇਰਨੈਸ, ਸੋਲਿਡ ਵੇਸਟ ਦੀ ਪ੍ਰੋਸੈਸਿੰਗ ਆਦਿ ਕੀਤੇ ਗਏ। ਮੰਤਰਾਲੇ ਵਲੋਂ ਇਹ ਅਭਿਆਨ ਦੇਸ਼ ਭਰ ਦੇ ਕਰੀਬ 50000 ਤੋਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਸਵੱਛ ਸਰਵੇਖਣ 2021 ਕਰਵਾਇਆ ਗਿਆ ਸੀ। ਜਿਸਦੇ ਚਲਦੇ ਸ਼ਹਿਰ ਗੋਬਿੰਦਗੜ੍ਹ ਨੂੰ ਸਮੁੱਚੀ ਨੋਰਥ ਜੋਨ ਵਿਚੋਂ ਦੂਸਰਾ ਰੈਂਕ, ਅਤੇ ਗਾਰਵੇਜ ਫਰੀ ਸਿਟੀ ਸਟਾਰ ਰੇਟਿੰਗ-3 ਵਿੱਚ ਪਹਿਲਾ ਰੈਂਕ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਗੋਬਿੰਦਗੜ ਨੂੰ ਨੋਰਥ ਜੋਨ ਵਿੱਚੋਂ Best Self Sustainable city ਵਿੱਚ ਵੀ ਪਹਿਲਾਂ ਰੈਂਕ ਪ੍ਰਾਪਤ ਹੋਇਆ ਹੈ। ਇਸ ਸੰਬਧੀ ਜਾਣਕਾਰੀ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸੁਪਰਡੈਂਟ ਸੈਨੀਟੇਸ਼ਨ ਸੰਦੀਪ ਸ਼ਰਮਾ ਵਲੋਂ ਦਿੱਤੀ ਗਈ । ਓਹਨਾ ਅੱਗੇ ਕਿਹਾ ਕੀ ਕੇਂਦਰ ਮੰਤਰਾਲੇ ਵਲੋਂ ਇਹਨਾਂ ਸਨਮਾਨ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਵੱਲੋਂ ਨਗਰ ਕੌਂਸਲ ਗੋਬਿੰਦਗੜ੍ਹ ਤੋਂ ਸ਼੍ਰੀ ਹਰਪ੍ਰੀਤ ਸਿੰਘ ਪ੍ਰਿੰਸ (ਪ੍ਰਧਾਨ), ਸ਼੍ਰੀ ਸੰਦੀਪ ਕੁਮਾਰ (ਸੁਪਰਡੈਂਟ ਸੈਨੀਟੇਸ਼ਨ), ਸ਼੍ਰੀ ਰਘਵੀਰ ਸਿੰਘ (ਸੈਨੇਟਰੀ ਇੰਸਪੈਕਟਰ) ਅਤੇ ਸ਼੍ਰੀ ਹਰਪ੍ਰੀਤ ਸਿੰਘ (ਕੰਮਿਊਨਿਟੀ ਫਸੀਲੀਟੇਟਰ) ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਬੁਲਾਇਆ ਗਿਆ ਸੀ। ਇਸ ਮੌਕੇ ਸ਼੍ਰੀ ਅਜੋਏ ਕੁਮਾਰ ਸਿਨਹਾ Principal Secretary, Dept. of local Govt. Punjabi ਅਤੇ ਡਾ. ਨਰੇਸ਼ ਕੁਮਾਰ Assistant Director (SWM) PMIDC ਅਤੇ ਸ਼੍ਰੀ ਆਸ਼ੀਸ਼ ਕੁਮਾਰ Assistant Manager (SWIM) PMIDC ਵੀ ਉਚੇਚੇ ਤੌਰ ਤੇ ਸ਼ਾਮਿਲ ਸਨ। ਹਰਪ੍ਰੀਤ ਸਿੰਘ ਨੇ ਇਸ ਦੌਰਾਨ ਇਸ ਸਨਮਾਨ ਦੇ ਲਈ ਸਮੁੱਚੀ ਨਗਰ ਕੌਂਸਲ ਗੋਬਿੰਦਗੜ ,ਸਮੁੱਚੇ ਸ਼ਹਿਰ ਨਿਵਾਸੀਆਂ ਦਾ, ਨਗਰ ਕੌਂਸਲ ਦੇ ਸਮੂਹ ਸਟਾਫ਼ ਅਤੇ ਵਿਸ਼ੇਸ਼ ਤੌਰ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ,ਸਮੂਹ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਾਂ ਹੈ ਉਨਾਂ ਕਿਹਾ ਕੀ ਨਗਰ ਕੌਂਸਲ ਆਸ ਕਰਦੀ ਹੈ ਕਿ ਭਵਿੱਖ ਵਿਚ ਸਮੁੱਚੇ ਸ਼ਹਿਰ ਦਾ ਅਤੇ ਸ਼ਹਿਰ ਨਿਵਾਸੀਆਂ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹੋਗੇ, ਤਾਂ ਜੋ ਨਗਰ ਕੌਂਸਲ ਗੋਬਿੰਦਗੜ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਵਧੀਆ ਉਪਲੱਬਧੀਆਂ ਪ੍ਰਾਪਤ ਕਰ ਸਕੇ।ਇਸ ਦੌਰਾਨ ਇਹਨਾ ਦੇ ਨਾਲ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ,ਨਗਰ ਕੌਂਸਲ ਦੇ ਇਓ ਕੁਲਬੀਰ ਬਰਾੜ,ਕੌਂਸਲਰ ਪੁਨੀਤ ਗੋਇਲ, ਕੌਂਸਲਰ ਰਾਜਿੰਦਰ ਸਿੰਘ ਬਿੱਟੂ,ਕੌਂਸਲਰ ਰਣਧੀਰ ਸਿੰਘ,ਅਮਿਤ ਠਾਕੁਰ,ਬਲਦੇਵ ਸ਼ਰਮਾ, ਜਗਮੋਹਨ ਬਿੱਟੂ, ਪ੍ਰਦੀਪ ਕੁਮਾਰ,ਲਾਲ ਸਿੰਘ ਲਾਲੀ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਅਤੇ ਹੋਰ ਕਰਮਚਾਰੀ ਮੌਜੂਦ ਰਹੇ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!