ਨੱਠ-ਭੱਜ ਦੀ ਜਿੰਦਗੀ ਵਿੱਚ ਸਰੀਰਿਕ ਤੰਦਰੁਸਤੀ ਨੂੰ ਦਿੱਤੀ ਜਾਵੇ ਪਹਿਲ-ਜੀ.ਪੀ.

😊 Please Share This News 😊
|
ਨੱਠ-ਭੱਜ ਦੀ ਜਿੰਦਗੀ ਵਿੱਚ ਸਰੀਰਿਕ ਤੰਦਰੁਸਤੀ ਨੂੰ ਦਿੱਤੀ ਜਾਵੇ ਪਹਿਲ-ਜੀ.ਪੀ.
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਲਗਾਇਆ ਗਿਆ ਮੁਫਤ ਚੈਕਅਪ ਕੈਂਪ
ਬਸੀ ਪਠਾਣਾ/ਫਤਹਿਗੜ੍ਹ ਸਾਹਿਬ 21ਨਵੰਬਰ (ਮਨੋਜ ਭੱਲਾ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਵਲੋ ਮਾਰਕੀਟ ਕਮੇਟੀ ਬਸੀ ਪਠਾਣਾ ਵਿਖੇ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਬਸੀ ਪਠਾਣਾ ਦੇ ਵਿਧਾਇਕ ਸ੍ਰ: ਗੁਰਪ੍ਰੀਤ ਸਿਘ ਜੀ.ਪੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਨੁੱਖੀ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਪੁੰਨ ਦਾ ਕਾਰਜ ਹਨ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਨੱਠ-ਭੱਜ ਦੀ ਜਿੰਦਗੀ ਵਿੱਚ ਸਰੀਰਿਕ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਵਿਸੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅੱਜ ਸਾਡਾ ਪੋਣ ਪਾਣੀ ਬਹੁਤ ਹੀ ਖਰਾਬ ਹੋ ਚੁੱਕਾ ਹੈ, ਜਿਸ ਨਾਲ ਕੈਂਸਰ,ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ,ਇਸ ਲਈ ਸਾਨੂੰ ਸ਼ੁੱਧ ਖਾਣ ਪੀਣ ਦੇ ਨਾਲ ਨਾਲ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਆਪਣਾ ਪੂਰਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਨਿਰੋਗ ਜਿੰਦਗੀ ਜੀਅ ਸਕੀਏ।
ਵਿਧਾਇਕ ਜੀ.ਪੀ. ਨੇ ਦੱਸਿਆ ਕਿ ਵਰਲਡ ਕੈਸਰ ਕੇਅਰ ਸਸਾਇਟੀ ਵਲੋਂ ਡਾਕਟਰ ਨਵਨੀਤ ਕੌਰ ਦੀ ਅਗਵਾਈ ਵਿੱਚ ਲਗਭਗ 20ਮੈਬਰੀ ਟੀਮ ਵਲੋਂ ਸਹਿਰ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਆਏ ਲੋਕਾਂ ਦੇ ਕੈਂਸਰ,ਹੱਡੀਆਂ ਅਤੇ ਹੋਰ ਬਿਮਰੀਆਂ ਦੇ ਵੱਡੀ ਪੱਧਰ ਤੇ ਟੈਸਟ ਕੀਤੇ ਗਏ। ਜ਼ਿਨ੍ਹਾਂ ਦੀਆਂ ਰਿਪੋਰਟਾਂ10ਦਸੰਬਰ ਤੱਕ ਪ੍ਰਾਪਤ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਡਾਕਟਰਾਂ ਵਲੋਂ ਟੈਸਟ ਕਰਨ ਉਪਰੰਤ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਸ੍ਰ: ਜੀ.ਪੀ. ਨੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜੇਹੇ ਸਮਾਜ ਭਲਾਈ ਦੇ ਕਾਰਜ ਕਰਨ ਜਿਸ ਨਾਲ ਗਰੀਬ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਡੀ.ਐਸ.ਪੀ. ਬਸੀ ਪਠਾਣਾ ਸ੍ਰ: ਜੰਗਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾ,ਸ੍ਰੀ ਬਲਜਿੰਦਰ ਸਿੰਘ ਕੰਗ,ਐਸ.ਆਈ.,ਸ੍ਰੀ ਰਵਿੰਦਰ ਕੁਮਾਰ ਰਿੰਕੂ, ਚੇਅਰ ਪਰਸਨ ਬਲਾਕ ਸੰਮਤੀ ਬਸੀ ਪਠਾਣਾ ਸ੍ਰੀਮਤੀ ਬਲਜੀਤ ਕੌਰ,ਸ੍ਰੀ ਜਸਬੀਰ ਸਿੰਘ ਭਾਦਲਾ, ਸ੍ਰੀ ਮਨੋਜ ਕਪੂਰ ਬਬਲਾ,ਸ੍ਰੀ ਅਨੂਪ ਸਿੰਗਲਾ,ਸ੍ਰੀ ਰਾਜ ਕੁਮਾਰ ਵਧਵਾ, ਸ੍ਰੀ ਕਿਸੋਰੀ ਲਾਲ,ਸ੍ਰੀ ਅਸ਼ੋਕ ਗੌਤਮ-,ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰ: ਪਰਮਿੰਦਰ ਸਿੰਘ ਸੱਲ,ਸ੍ਰੀ ਨਿਰੰਜਨ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੰਚ ਪਤਵੰਤੇ ਹਾਜਰ ਸਨ।
व्हाट्सप्प आइकान को दबा कर इस खबर को शेयर जरूर करें |