
ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੰਦੇ ਹੋਏ ਡੀ.ਐਸ.ਪੀ. ਕਰਨੈਲ ਸਿੰਘ, ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਤੇ ਹੋਰ।
😊 Please Share This News 😊
|
ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋ ਲੋੜਬੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ।

ਮੰਡੀ ਗੋਬਿੰਦਗੜ੍ਹ 21, ਨਵੰਬਰ ( ਮਨੋਜ ਭੱਲਾ)-ਲੋੜਵੰਦਾਂ− ਬੇਸਹਾਰਾ− ਦੁਖੀਆਂ ਗਰੀਬਾਂ ਦੀ ਨਿਰਸੁਆਰਥ ਮੱਦਦ ਕਰਨਾ ਹਮੇਸ਼ਾ ਹੀ ਆਪਣਾ ਇਕਲਾਖੀ ਫ਼ਰਜ ਅਤੇ ਧਰਮ ਸਮਝਣਾ ਚਾਹੀਦਾ ਹੈ। ਇਸੇ ਪ੍ਰੰਪਰਾਂ ਨੂੰ ਅੱਗੇ ਤੋਰ ਰਹੀ ਹੈ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ। ਇਹ ਸਬਦ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋ ਅੱਜ ਨੇੜਲੇ ਪਿੰਡ ਬਡਗੁਜਰਾ ਵਿਖੇ ਇੱਕ ਲੋੜਬੰਦ ਪਰਿਵਾਰ ਦੀ ਲੜਕੀ ਦਾ ਵਿਆਹ ਸਮੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਉਪਰੰਤ ਡੀ..ਐਸ.ਪੀ. ਕਰਨੈਲ ਸਿੰਘ ਨੇ ਕਹੇ ਜੋ ਕਿ ਵਿਸ਼ੇਸ ਤੋਰ ਤੇ ਪਹੁੰਚੇ ਨਵ ਵਿਅਹੇ ਜੋੜੇ ਨੂੰ ਅਸੀਰਵਾਦ ਦੇਣ ਲਈ ਪਹੁੰਚੇ ਸਨ । ਉਨ੍ਹਾਂ ਦੇ ਨਾਲ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਮੈਬਰ ਅਮ੍ਰਿਤਪਾਲ ਸਿੰਘ, ਕਮਲੇਸ਼ ਕੁਮਾਰ, ਕਿ੍ਹਸ਼ਨ ਚੰਦਰ ਗਰਗ,ਊਮ ਪ੍ਰਕਾਸ, ਨਾਇਬ ਸਿੰਘ, ਗੁਰਜੰਟ ਸਿੰਘ, ਪਡਿੰਤ ਰਾਮ ਕਰਨ ਸ਼ਰਮਾਂ ਆਦਿ ਹਾਜਰ ਸਨ ।
ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਲੋੜਬੰਦ ਪਰਿਵਾਰ ਲੜਕੀਆਂ ਨੂੰ ਬੋਝ ਨਾ ਸਮਝਣ ਸੁਸਾਇਟੀ ਮੈਬਰ ਲੋੜਬੰਦ ਪਰਿਵਾਰਾਂ ਦੀਆ ਲੜਕੀਆਂ ਦੇ ਭਰਾਂ ਬਣ ਕੇ ਸਾਰੇ ਫਰਜ਼ ਨਿਭਾ ਰਹੇ ਹਨ ਉ੍ਹਨਾਂ ਦੱਸਿਆ ਕਿ ਸੁਸਾਇਟੀ ਵੱਲੋ ਅਰੰਭੇ ਸਮਾਜ ਸੇਵਾ ਦੇ ਕਾਰਜ ਜਿਵੇ ਜਰੂੁਰਤਮੰਦ ਪਰਿਵਾਰ ਦੀਆ ਲੜਕੀਆਂ ਦੇ ਵਿਆਹ ਕਰਵਾਉਣਾ, ਲੜਕੀਆ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ ਫਰੀ ਸਿਲਾਈ ਸੈਟਰ, ਅਪਾਹਿਜਾ ਨੂੰ ਟਰਾਈਸਾਇਕਲ ਅਤੇ ਜਰੂੁਰਤਮੰਦ ਮਰੀਜਾ ਨੂੰ ਖੂਨ ਦਾਨ ਕਰਨਾ, ਲੋੜਬੰਦ ਅਤੇ ਵਿਧਵਾ ਅੋਰਤਾ ਨੂੰ ਸਿਲਾਈ ਮਸੀਨਾਂ, ਜਰੂੁਰਤਮੰਦ ਬੱਚਿਆਂ ਨੂੰ ਕਿਤਾਬਾ ਅਤੇ ਫੀਸਾ, ਜਰੂੁਰਤਮੰਦ ਵਿਅਕਤੀਆ ਨੂੰ ਦਵਾਈਆ, ਕਨੂੰਨੀ ਕਾਰਵਾਈ ਉਪਰੰਤ ਲਵਾਰਿਸ ਲਾਸ਼ਾ ਦਾ ਸੰਸਕਾਰ ਕਰਨਾ, ਠੰਡੇ ਪਾਣੀ ਦੇ ਕੁਲਰ ਲਗਾਉਣਾ ਆਦਿ ਕਾਰਜ ਨਿੰਰਤਰ ਜਾਰੀ ਹਨ।
ਜਿਕਰਯੋਗ ਹੈ ਕਿ ਸੁਸਾਇਟੀ ਹੁੱਣ ਤੱਕ 236 ਲੋੜਬੰਦ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੀ ਹੈ ।
व्हाट्सप्प आइकान को दबा कर इस खबर को शेयर जरूर करें |