ਕਿਸਾਨਾਂ ਦੇ ਲੰਬੇ ਅਤੇ ਸਾਹਸਿਕ ਸੰਘਰਸ਼ ਦੀ ਹੋਈ ਜਿੱਤ..ਡਾ ਅਮਿਤ ਸੰਦਲ

😊 Please Share This News 😊
|
ਕਿਸਾਨਾਂ ਦੇ ਲੰਬੇ ਅਤੇ ਸਾਹਸਿਕ ਸੰਘਰਸ਼ ਦੀ ਹੋਈ ਜਿੱਤ..ਡਾ ਅਮਿਤ ਸੰਦਲ
ਮੰਡੀ ਗੋਬਿੰਦਗੜ੍ਹ,19 ਨਵੰਬਰ (ਮਨੋਜ ਭੱਲਾ)- ਅਸੀਂ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਵੀਰਾਂ ਨੂੰ ਸ਼ਰਧਾ ਸੁਮਨ ਭੇਂਟ ਕਰਦੇ ਹਾਂ।ਦੇਸ਼ ਦੇ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਵਲੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਅੈਲਾਨ ਵਾਲੇ ਬਿਆਨ ਦਾ ਸਵਾਗਤ ਕਰਦੇ ਹਾਂ । ਇਹ ਵਿਚਾਰ ਉੱਘੇ ਸਮਾਜ ਸੇਵਕ ਡਾ. ਅਮਿੱਤ ਸੰਦਲ ਨੇ ਗੱਲਬਾਤ ਦੌਰਾਨ ਕਹੇ। ਉਹਨਾਂ ਨੇ ਕਿਹਾ ਕਿ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇੱਕ ਸਾਲ ਚੱਲੇ ਇਸ ਸੰਘਰਸ਼ ਵਿਚ 700 ਤੋਂ ਵੱਧ ਕੀਮਤੀ ਜਾਨਾਂ ਜਾਂ ਚੁੱਕੀਆਂ ਹਨ।ਉਮੀਦ ਕਰਦੇ ਹਾਂ,ਖੇਤੀ ਵਿਰੋਧੀ ਕਾਨੂੰਨ ਜਲਦ ਹੀ ਸਾਂਸਦ ਅਤੇ ਕੇਂਦਰੀ ਕੈਬਿਨੇਟ ਤੋਂ ਰੱਦ ਕਰਨ ਤੋਂ ਬਾਅਦ ਕੇਂਦਰੀ ਸਰਕਾਰ ਦੁਆਰਾ ਵਾਪਿਸ ਲਏ ਜਾਣਗੇ। ਉਹਨਾਂ ਨੇ ਅੱਗੇ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲੇ ਇਸ ਸੰਘਰਸ਼ ਨੂੰ ਹਮੇਸ਼ਾਂ ਹੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਅਤੇ ਯਾਦ ਕੀਤਾ ਜਾਵੇਗਾ। ਅਸੀਂ ਸਾਰੇ ਦੁਨੀਆਂ ਦਾ ਸਭ ਤੋਂ ਸ਼ਾਂਤੀਮਈ ਸੰਘਰਸ਼ ਜਿੱਤਣ ਦੇ ਲਈ ਸਮੂਹ ਕਿਸਾਨ ਜੱਥੇਬੰਦੀਆਂ ਅਤੇ ਸਾਥ ਦੇਣ ਵਾਲੀ ਜਥੇਬੰਦੀਆਂ ਨੂੰ ਮੁਬਾਰਕਾਂ ਦਿੰਦੇ ਹਾਂ ।
व्हाट्सप्प आइकान को दबा कर इस खबर को शेयर जरूर करें |